Begin typing your search above and press return to search.

Mukhyamantri Sarvan Aashirvad Yojana ਤਹਿਤ ਬੱਚਿਆਂ ਲਈ ਵੱਡੀ ਰਹਤ, ਕੋਕਲੀਅਰ ਇੰਪਲਾਂਟ ਨਾਲ ਸੁਣਨ ਦੀ ਮਿਲੀ ਨਵੀਂ ਜ਼ਿੰਦਗੀ

ਗੁਰੂ ਨਾਨਕ ਦੇਵ ਹਸਪਤਾਲ ਅਤੇ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਸਰਵਨ ਆਸ਼ੀਰਵਾਦ ਯੋਜਨਾ ਤਹਿਤ ਬੱਚਿਆਂ ਲਈ ਇੱਕ ਵੱਡੀ ਸਿਹਤ ਸੇਵਾ ਦੀ ਮਿਸਾਲ ਕਾਇਮ ਕੀਤੀ ਗਈ ਹੈ।

Mukhyamantri Sarvan Aashirvad Yojana ਤਹਿਤ ਬੱਚਿਆਂ ਲਈ ਵੱਡੀ ਰਹਤ, ਕੋਕਲੀਅਰ ਇੰਪਲਾਂਟ ਨਾਲ ਸੁਣਨ ਦੀ ਮਿਲੀ ਨਵੀਂ ਜ਼ਿੰਦਗੀ
X

Gurpiar ThindBy : Gurpiar Thind

  |  25 March 2026 3:20 PM IST

  • whatsapp
  • Telegram

ਅੰਮ੍ਰਿਤਸਰ: ਗੁਰੂ ਨਾਨਕ ਦੇਵ ਹਸਪਤਾਲ ਅਤੇ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਸਰਵਨ ਆਸ਼ੀਰਵਾਦ ਯੋਜਨਾ ਤਹਿਤ ਬੱਚਿਆਂ ਲਈ ਇੱਕ ਵੱਡੀ ਸਿਹਤ ਸੇਵਾ ਦੀ ਮਿਸਾਲ ਕਾਇਮ ਕੀਤੀ ਗਈ ਹੈ। ਹਸਪਤਾਲ ਦੇ ਰਿਸਰਚ ਵਿਭਾਗ ਦੇ ਡਾਕਟਰਾਂ ਵੱਲੋਂ 5 ਬੱਚਿਆਂ ਦੇ ਕੋਕਲੀਅਰ ਇੰਪਲਾਂਟ ਸਫਲਤਾਪੂਰਵਕ ਕੀਤੇ ਗਏ ਹਨ, ਜਿਸ ਨਾਲ ਉਹਨਾਂ ਨੂੰ ਸੁਣਨ ਦੀ ਸਮਰੱਥਾ ਮਿਲਣੀ ਸ਼ੁਰੂ ਹੋ ਗਈ ਹੈ।


ਡਾਕਟਰਾਂ ਮੁਤਾਬਕ, ਇਨ੍ਹਾਂ ਸਾਰੇ ਬੱਚਿਆਂ ਨੇ ਓਪਰੇਸ਼ਨ ਤੋਂ ਬਾਅਦ ਬਹੁਤ ਵਧੀਆ ਰਿਸਪਾਂਸ ਦਿੱਤਾ ਹੈ ਅਤੇ ਹੁਣ ਉਹਨਾਂ ਨੂੰ ਆਵਾਜ਼ਾਂ ਸੁਣਾਈ ਦੇਣੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਬੱਚਿਆਂ ਨੂੰ ਬੋਲਣ ਲਈ ਵਿਸ਼ੇਸ਼ ਟ੍ਰੇਨਿੰਗ ਦੀ ਲੋੜ ਹੋਵੇਗੀ, ਜੋ ਕਿ ਲਗਭਗ ਇੱਕ ਮਹੀਨੇ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ। ਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਦੀ ਪੂਰੀ ਤਰ੍ਹਾਂ ਨਾਰਮਲ ਡਿਵੈਲਪਮੈਂਟ ਲਈ ਇੱਕ ਤੋਂ ਲੈ ਕੇ ਤਿੰਨ-ਚਾਰ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ, ਪਰ ਜੇ ਸਹੀ ਸਮੇਂ ਤੇ ਇਲਾਜ ਹੋਵੇ ਤਾਂ ਬੱਚੇ ਆਮ ਬੱਚਿਆਂ ਵਾਂਗ ਸਕੂਲ ਜਾ ਸਕਦੇ ਹਨ ਅਤੇ ਸਮਾਜ ਵਿੱਚ ਪੂਰੀ ਤਰ੍ਹਾਂ ਰਲ ਮਿਲ ਸਕਦੇ ਹਨ।


ਇਸ ਇਲਾਜ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਜਿੱਥੇ ਪ੍ਰਾਈਵੇਟ ਸੈਕਟਰ ਵਿੱਚ ਕੋਕਲੀਅਰ ਇੰਪਲਾਂਟ ਦੀ ਲਾਗਤ ਲੱਖਾਂ ਰੁਪਏ ਹੁੰਦੀ ਹੈ, ਉੱਥੇ ਪੰਜਾਬ ਸਰਕਾਰ ਦੇ ਉਪਰਾਲਿਆਂ ਨਾਲ ਇਹ ਸਾਰਾ ਇਲਾਜ—ਸਰਜਰੀ ਤੋਂ ਲੈ ਕੇ ਰਿਹੈਬਿਲੀਟੇਸ਼ਨ ਤੱਕ—ਮੁਫ਼ਤ ਕੀਤਾ ਜਾ ਰਿਹਾ ਹੈ। ਇਹ ਯੋਜਨਾ ਉਹਨਾਂ ਪਰਿਵਾਰਾਂ ਲਈ ਵੱਡੀ ਰਹਤ ਬਣੀ ਹੈ ਜੋ ਮਹਿੰਗੇ ਇਲਾਜ ਦਾ ਖਰਚ ਨਹੀਂ ਝੱਲ ਸਕਦੇ।


ਡਾਕਟਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਕਿਸੇ ਬੱਚੇ ਨੂੰ ਸੁਣਨ ਵਿੱਚ ਸਮੱਸਿਆ ਹੈ ਤਾਂ ਮਾਪਿਆਂ ਨੂੰ ਦੇਰੀ ਨਹੀਂ ਕਰਨੀ ਚਾਹੀਦੀ। ਜਿੰਨੀ ਜਲਦੀ ਜਾਂਚ ਅਤੇ ਓਪਰੇਸ਼ਨ ਕਰਵਾਇਆ ਜਾਵੇ, ਉਨ੍ਹਾਂ ਹੀ ਵਧੀਆ ਨਤੀਜੇ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਆਦਰਸ਼ ਤੌਰ ‘ਤੇ 1.5 ਤੋਂ 2 ਸਾਲ ਦੀ ਉਮਰ ਵਿੱਚ ਇਹ ਓਪਰੇਸ਼ਨ ਹੋ ਜਾਵੇ ਤਾਂ ਬੱਚਾ ਬਿਨਾਂ ਵੱਧ ਥੈਰਪੀ ਦੇ ਵੀ ਆਮ ਬੱਚਿਆਂ ਵਾਂਗ ਵਿਕਸਤ ਹੋ ਸਕਦਾ ਹੈ, ਜਦਕਿ ਦੇਰੀ ਕਰਨ ਨਾਲ ਦਿਮਾਗੀ ਰਿਸਪਾਂਸ ਘਟਣ ਲੱਗਦਾ ਹੈ ਅਤੇ ਨਤੀਜੇ ਪ੍ਰਭਾਵਿਤ ਹੋ ਸਕਦੇ ਹਨ।


ਡਾਕਟਰਾਂ ਨੇ ਸਮਾਜ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਅਜਿਹੇ ਬੱਚਿਆਂ ਨੂੰ ਘਰ ਵਿੱਚ ਲੁਕਾ ਕੇ ਨਾ ਰੱਖਿਆ ਜਾਵੇ, ਸਗੋਂ ਸਮੇਂ ਸਿਰ ਮੈਡੀਕਲ ਸਲਾਹ ਲਈ ਜਾਵੇ ਤਾਂ ਜੋ ਉਹਨਾਂ ਦਾ ਭਵਿੱਖ ਸੰਵਾਰਿਆ ਜਾ ਸਕੇ ਅਤੇ ਉਹ ਵੀ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ।

Next Story
ਤਾਜ਼ਾ ਖਬਰਾਂ
Share it