ਅੰਮ੍ਰਿਤਪਾਲ ਦੀ ਪੈਰੋਲ ਨੂੰ ਲੈ ਕਿ ਅੰਮ੍ਰਿਤਸਰ ’ਚ ਵੱਡਾ ਵਿਰੋਧ ਪ੍ਰਦਰਸ਼ਨ, ਅੰਮ੍ਰਿਤਪਾਲ ਨੂੰ ਸੰਸਦ ’ਚ ਭੇਜਣ ਦੀ ਮੰਗ ਜੋਰ ਫੜਨ ਲੱਗੀ
ਪੰਜਾਬ ਵਿੱਚ ਅੱਜ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਰਣਜੀਤ ਐਵੇਨਿਊ ਤੋਂ ਡੀਸੀ ਦਫ਼ਤਰ ਤੱਕ ਇੱਕ ਵੱਡਾ ਰੋਸ਼ ਮਾਰਚ ਕੱਢਿਆ ਗਿਆ। ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਅਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੇ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਮਾਰਚ ਦੇ ਮੌਕੇ ਸੁਰੱਖਿਆ ਲਈ ਪੁਲਿਸ ਫੋਰਸ ਵੱਡੀ ਤਾਦਾਦ ਵਿੱਚ ਤਾਇਨਾਤ ਰਹੀ।

By : Gurpiar Thind
ਅੰਮ੍ਰਿਤਸਰ : ਪੰਜਾਬ ਵਿੱਚ ਅੱਜ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਰਣਜੀਤ ਐਵੇਨਿਊ ਤੋਂ ਡੀਸੀ ਦਫ਼ਤਰ ਤੱਕ ਇੱਕ ਵੱਡਾ ਰੋਸ਼ ਮਾਰਚ ਕੱਢਿਆ ਗਿਆ। ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਅਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੇ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਮਾਰਚ ਦੇ ਮੌਕੇ ਸੁਰੱਖਿਆ ਲਈ ਪੁਲਿਸ ਫੋਰਸ ਵੱਡੀ ਤਾਦਾਦ ਵਿੱਚ ਤਾਇਨਾਤ ਰਹੀ।
ਪਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਮ੍ਰਿਤਪਾਲ ਸਿੰਘ ਨੂੰ ਪੈਰੋਲ ‘ਤੇ ਰਿਹਾ ਕਰਕੇ ਸੰਸਦ ਵਿੱਚ ਭੇਜਿਆ ਜਾਵੇ ਤਾਂ ਜੋ ਖਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਸੰਸਦ ਤੱਕ ਪਹੁੰਚ ਸਕੇ। ਸਮਰਥਕਾਂ ਨੇ ਕਿਹਾ ਕਿ ਜਿਵੇਂ ਸੰਵਿਧਾਨ ਦੇ ਤਹਿਤ ਕਾਨੂੰਨ ਸਭ ਲਈ ਇੱਕ ਜਿਹਾ ਹੈ, ਓਸੇ ਤਰ੍ਹਾਂ ਅਮ੍ਰਿਤਪਾਲ ਲਈ ਵੀ ਉਹੀ ਨਿਯਮ ਲਾਗੂ ਹੋਣੇ ਚਾਹੀਦੇ ਹਨ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਿਲੀਭੁਗਤ ਨਾਲ ਅਮ੍ਰਿਤਪਾਲ ਨੂੰ ਬੇਵਜ੍ਹਾ ਕੈਦ ਵਿੱਚ ਰੱਖ ਰਹੀਆਂ ਹਨ ਅਤੇ ਲੋਕਤੰਤਰਕ ਹੱਕਾਂ ਨੂੰ ਖੋਖਲਾ ਕੀਤਾ ਜਾ ਰਿਹਾ ਹੈ। ਪਰਿਵਾਰ ਅਤੇ ਵਾਰਿਸ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਇਹ ਦਲੀਲ ਦੇ ਰਹੀ ਹੈ ਕਿ ਅਮ੍ਰਿਤਪਾਲ ਦੀ ਰਿਹਾਈ ਨਾਲ ਪੰਜਾਬ ਦਾ ਮਹੌਲ ਖਰਾਬ ਹੋ ਸਕਦਾ ਹੈ, ਪਰ ਉਹਨਾਂ ਦਾ ਤਰਕ ਹੈ ਕਿ ਤਿੰਨ ਸਾਲਾਂ ਤੋਂ ਅਮ੍ਰਿਤਪਾਲ ਜੇਲ੍ਹ ਵਿੱਚ ਹੈ, ਫਿਰ ਵੀ ਸੂਬੇ ਦਾ ਮਹੌਲ ਬੇਹਤਰ ਨਹੀਂ ਹੋਇਆ। ਇਸ ਨਾਲ ਸਪਸ਼ਟ ਹੈ ਕਿ ਇਹ ਦਲੀਲ ਸਿਰਫ ਇੱਕ ਬਹਾਨਾ ਹੈ।
ਪਰਿਵਾਰਜ਼ ਦਾ ਕਹਿਣਾ ਹੈ ਕਿ ਖਡੂਰ ਸਾਹਿਬ ਦੇ ਲੋਕਾਂ ਨੇ ਆਪਣਾ ਸੰਸਦ ਚੁਣਿਆ ਹੈ, ਪਰ ਉਸਦੀ ਆਵਾਜ਼ ਨੂੰ ਜ਼ਬਰਦਸਤੀ ਦਬਾਇਆ ਜਾ ਰਿਹਾ ਹੈ। ਸਮਰਥਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਹਨਾਂ ਦੀ ਜਾਇਜ਼ ਮੰਗਾਂ ਨੂੰ ਨਾ ਮੰਨਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।


