Begin typing your search above and press return to search.
ਗੈਂਗਸਟਰ ਲਾਰੈਂਸ ਬਿਸ਼ਨੋਈ ਬਾਰੇ ਵੱਡੀ ਖਬਰ

By : Gill
ਚੰਡੀਗੜ੍ਹ : ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਉਸ ਦੇ ਖਿਲਾਫ ਜੈਪੁਰ ਦੇ ਲਾਲ ਕੋਠੀ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਹਾਈ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਇਹ ਕੇਸ ਦਰਜ ਕੀਤਾ ਗਿਆ ਸੀ। ਟੀਵੀ 'ਤੇ ਦਿੱਤੇ ਇੰਟਰਵਿਊ ਦੇ ਮਾਮਲੇ 'ਚ ਕਾਰਵਾਈ ਕੀਤੀ ਗਈ ਹੈ। ਐਸਆਈਟੀ ਨੇ ਪੰਜਾਬ ਹਾਈਕੋਰਟ ਨੂੰ ਰਿਪੋਰਟ ਸੌਂਪੀ ਸੀ, ਜਿਸ ਤੋਂ ਬਾਅਦ ਪੰਜਾਬ ਹਾਈਕੋਰਟ ਨੇ ਜੈਪੁਰ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ।
ਦਰਅਸਲ ਲਾਰੈਂਸ ਨੇ ਜੇਲ੍ਹ ਵਿਚੋਂ 2 ਇੰਟਰਵਿਉ ਦਿਤੀਆਂ ਸਨ ਅਤੇ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਇਕ ਇੰਟਰਵਿਉ ਖਰੜ ਸੀਆਈਏ ਸਟਾਫ਼ ਵਿਚ ਹੋਈ ਸੀ ਅਤੇ ਦੂਜੀ ਰਾਜਸਥਾਨ ਵਿਚ ਹੋਈ ਸੀ।
Next Story


