Begin typing your search above and press return to search.
ਅਕਾਲੀ ਦਲ ਦਾ ਵੱਡਾ ਫ਼ੈਸਲਾ - ਅਕਾਲੀ ਦਲ ਜਿਮਨੀ ਚੋਣਾਂ ਨਹੀਂ ਲੜੇਗਾ
By : BikramjeetSingh Gill
ਅਕਾਲੀ ਦਲ ਦਾ ਵੱਡਾ ਫ਼ੈਸਲਾ
ਅਕਾਲੀ ਦਲ ਜਿਮਨੀ ਚੋਣਾਂ ਨਹੀਂ ਲੜੇਗਾ
ਅਕਾਲੀ ਦਲ ਦੀ ਵਰਕਿੰਗ ਕਮੇਟੀ ਵਿਚ ਲਿਆ ਗਿਆ ਫ਼ੈਸਲਾ
ਚੰਡੀਗੜ੍ਹ : ਅੱਜ ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਵਿਚ ਫ਼ੈਸਲਾ ਲਿਆ ਕਿ ਅਕਾਲੀ ਦਲ ਪੰਜਾਬ ਵਿਚ ਜਿਮਨੀ ਚੋਣਾਂ ਨਹੀਂ ਲੜੇਗਾ। ਇਸ ਫ਼ੈਸਲੇ ਤੋਂ ਇਹ ਅੰਦਾਜਾ ਸਾਫ਼ ਹੀ ਲਾਇਆ ਜਾ ਸਕਦਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ। ਇਥੇ ਦਸ ਦਈਏ ਕਿ ਜਿਸ ਨੂੰ ਵੀ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੋਵੇ ਉਹ ਅੰਤਮ ਫ਼ੈਸਲੇ ਤੱਕ ਕੋਈ ਗਤੀਵਿਧੀ ਨਹੀ ਕਰ ਸਕਦਾ।
ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਸੁਖਬੀਰ ਬਾਦਲ ਦੀ ਤਨਖ਼ਾਹ ਦਾ ਫ਼ੈਸਲਾ ਦੀਵਾਲੀ ਤੋ ਬਾਅਦ ਕੀਤਾ ਜਾਵੇਗਾ। ਅਜਿਹੇ ਵਿਚ ਨਾਮਜ਼ਦਗੀਆਂ ਦਾ ਸਮਾਂ ਤਾਂ ਲੰਘ ਹੀ ਜਾਵੇਗਾ ਤਾਂ ਅਜਿਹੇ ਵਿਚ ਅਕਾਲੀ ਦਲ ਪੰਜਾਬ ਵਿਚ 4 ਸੀਟਾਂ ਉਤੇ ਜਿਮਨੀ ਚੋਣਾਂ ਲੜ ਹੀ ਨਹੀ ਸਕੇਗਾ।
Next Story