ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਦੇ ਸੇਵਾਦਾਰ ਭਾਈ ਗਿਆਨ ਸਿੰਘ ਗਿੱਲ ਨੂੰ ਸਦਮਾ, 31 ਸਾਲਾ ਜਵਾਨ ਪੁੱਤਰ ਦਾ ਦੇਹਾਂਤ
ਅਰਦਾਸ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਵਿਖੇ ਸ਼ਾਮ ਨੂੰ 4 ਵਜੇ ਪਾਏ ਜਾਣਗੇ। ਇਸ ਦੁੱਖ ਦੀ ਘੜੀ ਵਿੱਚ ਗਿੱਲ ਪਰਿਵਾਰ ਨਾਲ ਸ਼ਾਮਿਲ ਹੁੰਦਿਆਂ ਹੋਇਆਂ, ਅਰਦਾਸ

ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਦੇ ਸੇਵਾਦਾਰ ਭਾਈ ਗਿਆਨ ਸਿੰਘ ਗਿੱਲ ਨੂੰ ਸਦਮਾ, 31 ਸਾਲਾ ਜਵਾਨ ਪੁੱਤਰ ਦਾ ਦੇਹਾਂਤ
ਸਰੀ (ਡਾ. ਗੁਰਵਿੰਦਰ ਸਿੰਘ) ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਦੇ ਸੇਵਾਦਾਰ ਤੇ ਕੈਨੇਡਾ ਵਸਦੇ ਸਿੱਖ ਭਾਈਚਾਰੇ ਦੀ ਸਤਿਕਾਰਯੋਗ ਸ਼ਖਸੀਅਤ ਭਾਈ ਗਿਆਨ ਸਿੰਘ ਗਿੱਲ ਪਿੰਡ ਮਹਿਰੋਂ, ਜ਼ਿਲਾ ਮੋਗਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਹਨਾਂ ਦਾ ਜਵਾਨ ਸਪੁੱਤਰ 31 ਸਾਲਾ ਅਰਸ਼ਜੋਤ ਸਿੰਘ ਗਿੱਲ ਗੁਰੂ ਚਰਨਾਂ ਵਿੱਚ ਜਾ ਬਿਰਾਜਿਆ। ਇਸ ਦੁਖਦਾਈ ਖਬਰ ਨੇ ਭਾਈਚਾਰੇ ਨੂੰ ਝੰਝੋੜ ਦਿੱਤਾ ਹੈ।
ਭਾਈ ਅਰਸ਼ਜੋਤ ਸਿੰਘ ਗਿੱਲ ਦਾ ਸਸਕਾਰ ਇਕ ਮਾਰਚ ਸੰਨ 2025 ਨੂੰ ਰਿਵਰ ਸਾਈਡ ਫਿਊਨਲ ਹੋਮ ਡੈਲਟਾ ਵਿਖੇ ਦੁਪਹਿਰ 2 ਵਜੇ ਹੋਏਗਾ ਅਤੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਵਿਖੇ ਸ਼ਾਮ ਨੂੰ 4 ਵਜੇ ਪਾਏ ਜਾਣਗੇ। ਇਸ ਦੁੱਖ ਦੀ ਘੜੀ ਵਿੱਚ ਗਿੱਲ ਪਰਿਵਾਰ ਨਾਲ ਸ਼ਾਮਿਲ ਹੁੰਦਿਆਂ ਹੋਇਆਂ, ਅਰਦਾਸ ਹੈ ਕਿ ਅਰਸ਼ਜੋਤ ਸਿੰਘ ਨੂੰ ਆਪਣੇ ਚਰਨਾਂ ਚ ਸਦੀਵੀ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।ਭਾਈ ਗਿਆਨ ਸਿੰਘ ਗਿੱਲ ਨਾਲ ਦੁੱਖ ਸਾਂਝਾ ਕਰਨ ਲਈ ਫੋਨ ਨੰਬਰ 604 518 6150 'ਤੇ ਗੱਲਬਾਤ ਕੀਤੀ ਜਾ ਸਕਦੀ ਹੈ।