ਭਗਵੰਤ ਮਾਨ ਦਿੱਲੀ ਦੌਰੇ ’ਤੇ, ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਕਾਤ
ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਪੰਜਾਬ ਵਿੱਚ ਭਾਰੀ ਤਬਾਹੀ ਦੇਖਣ ਨੂੰ ਮਿਲੀ ਸੀ, ਹੜ੍ਹਾਂ ਕਾਰਣ ਹੋਏ ਨੁਕਸਾਨ ਨੂੰ ਲੈ ਕਿ ਰਾਹਤ ਪੈਕੇਜ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ।

By : Makhan shah
ਦਿੱਲੀ (ਗੁਰਪਿਆਰ ਥਿੰਦ): ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਪੰਜਾਬ ਵਿੱਚ ਭਾਰੀ ਤਬਾਹੀ ਦੇਖਣ ਨੂੰ ਮਿਲੀ ਸੀ, ਹੜ੍ਹਾਂ ਕਾਰਣ ਹੋਏ ਨੁਕਸਾਨ ਨੂੰ ਲੈ ਕਿ ਰਾਹਤ ਪੈਕੇਜ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ।ਮਾਨ ਸਰਕਾਰ ਨੇ ਹੜ੍ਹਾਂ ਕਾਰਣ ਹੋਈ ਤਬਾਹੀ ਨੂੰ ਲੈ ਕਿ ਕੇਂਦਰ ਸਰਕਾਰ ਕੋਲੋਂ 20000 ਹਜ਼ਾਰ ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਰੱਖੀ ਸੀ ਤੇ ਮੁੱਖ ਮੰਤਰੀ ਪੰਜਾਬ ਅੱਜ ਗ੍ਰਹਿ ਮੰਤਰੀ ਨਾਲ ਮਿਲਕੇ ਇਸ ਪੈਕੇਜ ਦੀ ਮੰਗ ਕਰਨਗੇ।
ਉੱਥੇ ਨਾਲ ਹੀ ਮਾਨ ਦੇ ਦਿੱਲੀ ਦੌਰੇ ਨੂੰ ਲੈ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਮੁੱਖ ਮੰਤਰੀ ’ਤੇ ਤੰਜ ਕਸੇ ਹਨ। ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਕਹਿੰਦੇ ਸਨ ਕਿ ਮੋਦੀ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੰਦੇ ਅਤੇ ਕੇਂਦਰ ਸਾਡੀ ਗੱਲ ਨਹੀਂ ਸੁਣ ਰਿਹਾ ਅਤੇ ਪੰਜਾਬ ਦੀ ਮਦਦ ਕਰਨ ਨੂੰ ਕੇਂਦਰ ਤਿਆਰ ਨਹੀਂ ਪਰ ਹੁਣ ਅੱਜ ਓਹੀ ਮੁੱਖ ਮੰਤਰੀ ਕੇਂਦਰ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਿਉਂ ਕਰਨ ਜਾ ਰਹੇ ਹਨ।
ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਕਈ ਵਾਰ ਕਹਿ ਚੁੱਕਾ ਹੈ ਕਿ ਮੁੱਖ ਮੰਤਰੀ ਪੰਜਾਬ ਦਿੱਲੀ ਆਪਣੇ ਅਫ਼ਸਰਾਂ ਨੂੰ ਲੈ ਕਿ ਪਹੁੰਚਣ ਤਾਂ ਜੋ ਪੰਜਾਬ ਵਿੱਚ ਹੋਏ ਭਾਰੀ ਨੁਕਸਾਨ ਨੂੰ ਲੈ ਅੰਕੜੇ ਸਾਂਝੇ ਹੋ ਸਕਣ ਪਰ ਹੁਣ ਤੱਕ ਉਹ ਆਪ ਤੇ ਉਹਨਾਂ ਦੇ ਅਫ਼ਸਰਾਂ ਨੇ ਕਿਸੇ ਨਾਲ ਵੀ ਮੁਲਾਕਾਤ ਨਹੀਂ ਕੀਤੀ। ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਕੋਲ ਡੀਬੀਟੀ ਯੋਜਨਾਵਾ ਨਾਲ ਜਿਸ ਨਾਲ ਪੰਜਾਬ ਵਿੱਚ ਹੋਏ ਕਿਸ਼ਾਨਾ ਦੇ ਨੁਕਸਾਨ ਦੀ ਭਰਪਾਈ ਦਾ ਪੈਸਾ ਸਿੱਧਾ ਉਹਨਾਂ ਦੇ ਖਾਤੇ ਵਿੱਚ ਜਮ੍ਹਾਂ ਹੋਵੇਗਾ।
ਪੰਜਾਬ ਵਿੱਚ ਹੜ੍ਹਾਂ ਦੇ ਕਾਰਣ ਭਾਰੀ ਤਬਾਹੀ ਦੇਖਣ ਨੂੰ ਮਿਲੀ ਸੀ ਜਿਸ ਨਾਲ ਅਨੁਮਾਨ ਲਗਾਇਆ ਗਿਆ ਸੀ ਪੰਜਾਬ ਵਿੱਚ ਕਈ ਹਜ਼ਾਰ ਕਰੋੜ ਦਾ ਨੁਕਸਾਨ ਹੋ ਗਿਆ ਸੀ। ਉਸ ਤੋਂ ਬਾਅਦ ੁਪੰਜਾਬ ਸਰਕਾਰ ਨੇ ਕੇਂਦਰ ਤੋਂ ਤਰੁੰਤ ਵੀਂਹ ਹਜ਼ਾਰ ਕਰੌੜ ਦੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਸੀ।


