ਆਸਟ੍ਰੇਲੀਆ ਨੇ T20 ਵਿਸ਼ਵ ਕੱਪ 2026 ਨੂੰ ਲੈ ਕੇ ਕੀਤਾ ਵੱਡਾ ਐਲਾਨ
ਕਪਤਾਨ ਮਿਸ਼ੇਲ ਮਾਰਸ਼ ਨੇ ਟੂਰਨਾਮੈਂਟ ਤੋਂ ਲਗਭਗ ਛੇ ਮਹੀਨੇ ਪਹਿਲਾਂ ਹੀ ਓਪਨਿੰਗ ਜੋੜੀ ਦਾ ਐਲਾਨ ਕਰ ਦਿੱਤਾ ਹੈ। ਮਾਰਸ਼ ਨੇ ਦੱਸਿਆ ਕਿ ਉਹ ਖੁਦ ਟ੍ਰੈਵਿਸ ਹੈੱਡ ਨਾਲ ਪਾਰੀ ਦੀ ਸ਼ੁਰੂਆਤ ਕਰਨਗੇ।

By : Gill
ਆਸਟ੍ਰੇਲੀਆ ਦੀ ਕ੍ਰਿਕਟ ਟੀਮ ਨੇ 2026 ਦੇ ਟੀ-20 ਵਿਸ਼ਵ ਕੱਪ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਪਤਾਨ ਮਿਸ਼ੇਲ ਮਾਰਸ਼ ਨੇ ਟੂਰਨਾਮੈਂਟ ਤੋਂ ਲਗਭਗ ਛੇ ਮਹੀਨੇ ਪਹਿਲਾਂ ਹੀ ਓਪਨਿੰਗ ਜੋੜੀ ਦਾ ਐਲਾਨ ਕਰ ਦਿੱਤਾ ਹੈ। ਮਾਰਸ਼ ਨੇ ਦੱਸਿਆ ਕਿ ਉਹ ਖੁਦ ਟ੍ਰੈਵਿਸ ਹੈੱਡ ਨਾਲ ਪਾਰੀ ਦੀ ਸ਼ੁਰੂਆਤ ਕਰਨਗੇ।
ਓਪਨਿੰਗ ਜੋੜੀ 'ਤੇ ਮਿਸ਼ੇਲ ਮਾਰਸ਼ ਦਾ ਬਿਆਨ
ਡੇਵਿਡ ਵਾਰਨਰ ਦੇ ਸੰਨਿਆਸ ਤੋਂ ਬਾਅਦ, ਆਸਟ੍ਰੇਲੀਆ ਨੇ ਕਈ ਖਿਡਾਰੀਆਂ ਨੂੰ ਓਪਨਰ ਵਜੋਂ ਅਜ਼ਮਾਇਆ ਸੀ, ਪਰ ਕੋਈ ਵੀ ਪੱਕੇ ਤੌਰ 'ਤੇ ਸਥਾਪਿਤ ਨਹੀਂ ਹੋ ਸਕਿਆ। ਇਸ ਬਾਰੇ ਬੋਲਦਿਆਂ ਮਾਰਸ਼ ਨੇ ਕਿਹਾ, "ਮੈਂ ਅਤੇ ਹੈਡੀ (ਟ੍ਰੈਵਿਸ ਹੈੱਡ) ਆਉਣ ਵਾਲੇ ਸਮੇਂ ਵਿੱਚ ਪਾਰੀ ਦੀ ਸ਼ੁਰੂਆਤ ਕਰਾਂਗੇ।" ਉਨ੍ਹਾਂ ਨੇ ਕਿਹਾ ਕਿ ਸਾਡੇ ਦੋਵਾਂ ਨੇ ਇਕੱਠੇ ਬਹੁਤ ਖੇਡਿਆ ਹੈ ਅਤੇ ਸਾਡਾ ਤਾਲਮੇਲ ਬਹੁਤ ਚੰਗਾ ਹੈ। ਜ਼ਿਕਰਯੋਗ ਹੈ ਕਿ ਹੈੱਡ ਨੇ ਪਿਛਲੇ 11 ਮਹੀਨਿਆਂ ਤੋਂ ਕੋਈ ਟੀ-20 ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ।
ਇਸ ਦੌਰਾਨ, ਮਾਰਸ਼ ਨੇ ਫਿਨਿਸ਼ਰ ਟਿਮ ਡੇਵਿਡ ਬਾਰੇ ਵੀ ਗੱਲ ਕੀਤੀ, ਜਿਸ ਨੇ ਹਾਲ ਹੀ ਵਿੱਚ ਰਿਕਾਰਡ-ਤੋੜ ਸੈਂਕੜਾ ਬਣਾਇਆ ਸੀ। ਮਾਰਸ਼ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਹੋਰ ਗੇਂਦਾਂ ਖੇਡ ਕੇ ਸਾਡੇ ਲਈ ਮੈਚ ਜਿੱਤੇ।
ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਸੀਰੀਜ਼
ਆਸਟ੍ਰੇਲੀਆ ਦੀ ਟੀਮ 10 ਅਗਸਤ ਤੋਂ ਦੱਖਣੀ ਅਫਰੀਕਾ ਨਾਲ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ। ਦੱਖਣੀ ਅਫਰੀਕਾ ਦੀ ਟੀਮ 7 ਸਾਲਾਂ ਬਾਅਦ ਆਸਟ੍ਰੇਲੀਆ ਦਾ ਦੌਰਾ ਕਰ ਰਹੀ ਹੈ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਕਾਰ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਵੀ ਹੋਵੇਗੀ। ਪਹਿਲਾ ਟੀ-20 ਮੈਚ ਡਾਰਵਿਨ ਦੇ ਮਾਰਾਰਾ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਜਾਵੇਗਾ।
ਟੀ-20 ਸੀਰੀਜ਼ ਲਈ ਆਸਟ੍ਰੇਲੀਆਈ ਟੀਮ: ਮਿਸ਼ੇਲ ਮਾਰਸ਼ (ਕਪਤਾਨ), ਸੀਨ ਐਬੋਟ, ਟਿਮ ਡੇਵਿਡ, ਬੇਨ ਡਵਾਰਸ਼ਿਸ, ਨਾਥਨ ਐਲਿਸ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮੈਟ ਕੁਹਨੇਮੈਨ, ਗਲੇਨ ਮੈਕਸਵੈੱਲ, ਮਿਸ਼ੇਲ ਓਵਨ, ਮੈਥਿਊ ਸ਼ਾਰਟ, ਐਡਮ ਜ਼ਾਂਪਾ।


