ਅਮਰੀਕਾ 'ਚ ਭਾਰਤੀ ਨਸ਼ੇ ਦੀ ਸਪਲਾਈ ਕਰਨ ਦੇ ਦੋਸ਼ ਹੇਠ ਗ੍ਰਿਫਤਾਰ
ਜਿਸ ਦੇ ਨਾਲ ਸੰਯੁਕਤ ਰਾਜ ਅਮਰੀਕਾ ਵਿੱਚ ਡਰੱਗ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦਾ ਇਹ ਇੱਕ ਮੁਖ ਕਾਰਨ ਬਣਿਅ ਹੋਇਆ ਹੈ। ਇਸ ਸਬੰਧ ਚ’ ਪੁਲਿਸ ਨੇ ਇਕ

ਨਿਊਯਾਰਕ, 24 ਫਰਵਰੀ (ਰਾਜ ਗੋਗਨਾ )- ਬੀਤੇਂ ਦਿਨੀ ਸਿਨਾਲੋਆ ਕਾਰਟੇਲ ਨਾਮੀ ਨਸ਼ੇ ਦੇ ਵੱਡੇ ਸਮਲਗਰ ਨੂੰ ਫੈਂਟਾਨਿਲ ਰਸਾਇਣ ਸਪਲਾਈ ਕਰਨ ਦੇ ਦੋਸ਼ ਵਿੱਚ ਇਕ ਅਮਰੀਕਾ ਵਿੱਚ ਭਾਰਤੀ ਮੂਲ ਦੇ ਗੁਜਰਾਤ ਰਾਜ ਦੇ ਨਾਲ ਸੰਬੰਧਤ ਕਾਰੋਬਾਰੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਰਿਸ ਸਬੰਧ ਚ’ ਨੈਸ਼ਨਲ ਇੰਸਟੀਚਿਊਟ ਆਨ ਡਰੱਗ ਅਬਿਊਜ਼ ਦੇ ਅਨੁਸਾਰ, ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਹ ਫੈਂਟਾਨਿਲ, ਇੱਕ ਸਿੰਥੈਟਿਕ ਓਪੀਔਡ ਜੋ ਮੋਰਫਿਨ ਦੇ ਨਾਲੋਂ 100 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਅਤੇ ਨਸ਼ੇ ਦੀ ਮਾਤਰਾ ਵਿੱਚੋਂ ਆਉਂਦੀ ਹੈ।
ਜਿਸ ਦੇ ਨਾਲ ਸੰਯੁਕਤ ਰਾਜ ਅਮਰੀਕਾ ਵਿੱਚ ਡਰੱਗ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦਾ ਇਹ ਇੱਕ ਮੁਖ ਕਾਰਨ ਬਣਿਅ ਹੋਇਆ ਹੈ। ਇਸ ਸਬੰਧ ਚ’ ਪੁਲਿਸ ਨੇ ਇਕ ਭਾਰਤੀ ਮੂਲ ਦੇ ਗੁਜਰਾਤ ਦੇ ਨਾਲ ਪਿਛੋਕੜ ਰੱਖਣ ਵਾਲੇ ਇੱਕ ਕਾਰੋਬਾਰੀ, ਜਿਸ ਦਾ ਨਾਂ ਭਾਵੇਸ਼ ਲਾਠੀਆ ਹੈ। ਉਸ ਨੂੰ ਅਮਰੀਕਾ ਵਿੱਚ ਫੈਂਟਾਨਿਲ, ਜੋ ਕਿ ਇੱਕ ਘਾਤਕ ਸਿੰਥੈਟਿਕ ਡਰੱਗ ਮੰਨੀ ਜਾਂਦੀ ਹੈ। ਜੋ ਕਿ ਗਲੋਬਲ ਤਸਕਰੀ ਨੈਟਵਰਕ ਦੇ ਨਾਲ ਜੁੜੀ ਹੋਈ ਵੀ ਹੈ। ਉਸ ਦੀ ਸਪਲਾਈ ਕਰਨ ਦੇ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਗਜਰਾਤ ਸੂਬੇ ਦੇ ਸ਼ਹਿਰ ਸੂਰਤ ਦੀ ਕੈਮੀਕਲਜ਼ ਕੰਪਨੀ ਨਾਲ ਜੁੜੇ ਦੋਸ਼ੀ ਲਾਠੀਆ 'ਤੇ ਮੈਕਸੀਕੋ ਦੇ ਬਦਨਾਮ ਸਿਨਾਲੋਆ ਕਾਰਟੈਲ ਅਤੇ ਹੋਰ ਡਰੱਗ ਸਿੰਡੀਕੇਟਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਫੈਂਟਾਨਿਲ ਭੇਜਣ ਦੇ ਦੋਸ਼ ਸਾਬਿਤ ਹੋਏ ਹੈ।ਹੋਮਲੈਂਡ ਸਿਕਿਓਰਿਟੀ ਇਨਵੈਸਟੀਗੇਸ਼ਨਜ਼ ਨੇ ਦੋਸ਼ੀ ਲਾਠੀਆ ਨੂੰ ਉਸ ਦੀਆਂ ਕੰਪਨੀਆਂ ਦੇ ਰਸਾਇਣਕ ਨਿਰਯਾਤ ਦੀ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ।ਜਿਸ ਦੇ ਨਾਲ ਇਸ ਘਾਤਕ ਨਸ਼ੇ ਦੇ ਵਪਾਰ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਦਾ ਖੁਲਾਸਾ ਵੀ ਹੋਇਆ ਹੈ।ਇਹ ਭਾਰਤੀ ਜਿਸ ਦਾ ਨਾਂ ਭਾਵੇਸ਼ ਲਾਠੀਆ ਦੱਸਿਆ ਜਾਂਦਾ ਹੈ। ਉਸ ਨੇ ਕਥਿਤ ਤੌਰ 'ਤੇ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਨੁਕਸਾਨਦੇਹ ਦਵਾਈਆਂ ਦੇ ਭੇਸ ਵਿੱਚ ਖਤਰਨਾਕ ਰਸਾਇਣਾਂ ਦੀ ਤਸਕਰੀ ਕਰਨ ਲਈ ਝੂਠੇ ਲੇਬਲਿੰਗ ਦੇ ਤਰੀਕੇ ਵਰਤੇ ਸੰਨ। ਲੰਘੀ ਸੰਨ 2024 ਵਿੱਚ, ਉਸ ਦੀ ਕੰਪਨੀ, ਰੈਕਸਟਰ ਕੈਮੀਕਲਜ਼ ਨੇ ਕਸਟਮ ਜਾਂਚ ਤੋਂ ਬਚਣ ਲਈ ਵਿਟਾਮਿਨ ਸੀ ਸਪਲੀਮੈਂਟਸ ਦੇ ਤੌਰ 'ਤੇ ਝੂਠੇ ਲੇਬਲ ਵਾਲੀ ਇੱਕ ਖੇਪ ਨਿਊਯਾਰਕ ਚ’ ਭੇਜੀ। ਕੁਝ ਮਹੀਨਿਆਂ ਦੇ ਬਾਅਦ, ਲੰਘੀ 23 ਨਵੰਬਰ, 2024 ਨੂੰ, ਇੱਕ ਹੋਰ ਖੇਪ, ਜਿਸ ਨੂੰ ਐਂਟੀਸਾਈਡ ਵਜੋਂ ਗਲਤ ਲੇਬਲ ਕੀਤਾ ਗਿਆ ਸੀ, ਭੇਜੀ ਗਈ, ਜਿਸ ਵਿੱਚ ਫੈਂਟਾਨਿਲ ਉਤਪਾਦਨ ਵਿੱਚ ਵਰਤੇ ਜਾਣ ਵਾਲੇ 20 ਕਿਲੋਗ੍ਰਾਮ ਸ਼ਡਿਊਲ ਰਸਾਇਣ ਨੂੰ ਛੁਪਾਇਆ ਗਿਆ ਸੀ। ਜਾਂਚਕਰਤਾਵਾਂ ਨੇ ਇਸ ਖੇਪ ਨੂੰ ਮੈਕਸੀਕੋ ਦੇ ਡਰੱਗ ਕਾਰਟੈਲ ਦੇ ਨਾਲ ਜੋੜਿਆ ਹੈ। ਦੱਸਣਯੋਗ ਹੈ ਕਿ ਫੈਂਟਾਨਿਲ, ਇੱਕ ਸਿੰਥੈਟਿਕ ਓਪੀਔਡ ਜੋ ਹੈਰੋਇਨ ਦੇ ਨਾਲੋਂ 50 ਗੁਣਾ ਵੱਧ ਤਾਕਤਵਰ ਅਤੇ ਮੋਰਫਿਨ ਨਾਲੋਂ 100 ਗੁਣਾ ਜ਼ਿਆਦਾ ਤਾਕਤਵਰ ਹੈ।ਅਤੇ ਇਕ ਘਾਤਕ ਡਰੱਗ ਦੇ ਨਾਲੋ ਨੁਕਸਾਨਦੇਹ ਨਸ਼ਾ ਹੈ। ਪਟੇਲ ਦੀ ਗ੍ਰਿਫ਼ਤਾਰੀ ਹੋਮਲੈਂਡ ਸਿਕਿਓਰਿਟੀ ਇਨਵੈਸਟੀਗੇਸ਼ਨ ਦੇ ਦੁਆਰਾ ਇੱਕ ਸੁਚੱਜੇ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਹੋਈ। ਲੰਘੀ ਅਕਤੂਬਰ 2024 ਵਿੱਚ, ਇੱਕ ਗੁਪਤ ਏਜੰਟ ਨੇ, ਇੱਕ ਗਾਹਕ ਵਜੋਂ ਪੇਸ਼ ਹੋ ਕੇ, ਈਮੇਲ ਐਕਸਚੇਂਜ ਅਤੇ ਵੀਡੀਓ ਕਾਲਾਂ ਰਾਹੀਂ ਪਟੇਲ ਦੇ ਨਾਲ ਸੰਪਰਕ ਕੀਤਾ ਸੀ।ਇਹਨਾਂ ਗੱਲਬਾਤਾਂ ਦੇ ਦੌਰਾਨ, ਪਟੇਲ ਨੇ ਆਪਣੇ ਮੈਕਸੀਕਨ ਗਾਹਕਾਂ ਦੀ ਸੰਤੁਸ਼ਟੀ ਬਾਰੇ ਸ਼ੇਖੀ ਮਾਰੀ ਅਤੇ 20 ਕਿਲੋਗ੍ਰਾਮ ਪੂਰਵਗਾਮੀ ਰਸਾਇਣ ਅਮਰੀਕਾ ਭੇਜਣ ਲਈ ਸਹਿਮਤ ਹੋ ਗਏ, ਖੁੱਲ੍ਹੇਆਮ ਮੰਨਿਆ ਕਿ ਉਹ ਖੋਜ ਤੋਂ ਬਚਣ ਲਈ ਪੈਕੇਜ ਨੂੰ ਗਲਤ ਲੇਬਲ ਕਰੇਗਾ। ਇਸ ਤੋਂ ਪਹਿਲਾਂ, ਫਰਵਰੀ 2024 ਵਿੱਚ, ਪਟੇਲ ਨੇ ਕਥਿਤ ਤੌਰ 'ਤੇ 100 ਕਿਲੋਗ੍ਰਾਮ ਉਹੀ ਰਸਾਇਣ ਇੱਕ ਮੈਕਸੀਕਨ ਡਰੱਗ ਤਸਕਰ ਨੂੰ ਸਪਲਾਈ ਕੀਤਾ ਸੀ। ਇਹਨਾਂ ਸ਼ਿਪਮੈਂਟਾਂ ਨੇ ਫੈਂਟਾਨਿਲ ਦੇ ਵੱਡੇ ਪੱਧਰ 'ਤੇ ਉਤਪਾਦਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਜੋ ਕਿ ਇੱਕ ਸਿੰਥੈਟਿਕ ਓਪੀਔਡ ਹੈ ਜੋ ਅਮਰੀਕਾ ਦੇ ਵੱਧਦੇ ਵਧਦੇ ਜਨਤਕ ਸਿਹਤ ਸੰਕਟ ਨੂੰ ਵਧਾਉਂਦਾ ਹੈ। ਨੈਸ਼ਨਲ ਇੰਸਟੀਚਿਊਟ ਆਨ ਡਰੱਗ ਅਬਿਊਜ਼ ਦੇ ਅਨੁਸਾਰ, ਫੈਂਟਾਨਿਲ, ਇੱਕ ਸਿੰਥੈਟਿਕ ਓਪੀਔਡ ਜੋ ਮੋਰਫਿਨ ਨਾਲੋਂ 100 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੈ। ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਡਰੱਗ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦਾ ਇੱਕ ਮੁੱਖ ਕਾਰਨ ਬਣਿਆ ਹੋਇਆ ਹੈ।