Begin typing your search above and press return to search.

ਕੀ India ਧਰਤੀ ਤੋਂ Iran'ਤੇ ਦਾਗ਼ੀਆਂ ਜਾ ਰਹੀਆਂ ਹਨ ਮਿਜ਼ਾਈਲਾਂ? ਭਾਰਤ ਨੇ ਦਿੱਤਾ ਜਵਾਬ!

ਭਾਰਤੀ ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਤੱਥ-ਜਾਂਚ (Fact-Check) ਖਾਤੇ ਨੇ 'X' (ਪਹਿਲਾਂ ਟਵਿੱਟਰ) 'ਤੇ ਇੱਕ ਸਖ਼ਤ ਪੋਸਟ ਸਾਂਝੀ ਕਰਦਿਆਂ ਇਸ ਨੂੰ "ਨਿਰਆਧਾਰ" ਅਤੇ "ਮਨਘੜਤ" ਕਰਾਰ ਦਿੱਤਾ ਹੈ। ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਅਮਰੀਕੀ ਜਲ ਸੈਨਾ ਭਾਰਤ

ਕੀ India ਧਰਤੀ ਤੋਂ Iranਤੇ ਦਾਗ਼ੀਆਂ ਜਾ ਰਹੀਆਂ ਹਨ ਮਿਜ਼ਾਈਲਾਂ? ਭਾਰਤ ਨੇ ਦਿੱਤਾ ਜਵਾਬ!
X

GillBy : Gill

  |  5 March 2026 3:34 PM IST

  • whatsapp
  • Telegram


ਨਵੀਂ ਦਿੱਲੀ | 05 ਮਾਰਚ, 2026

ਈਰਾਨ-ਅਮਰੀਕਾ ਜੰਗ ਦੇ ਛੇਵੇਂ ਦਿਨ ਇੱਕ ਅਜਿਹੀ ਖ਼ਬਰ ਨੇ ਸੋਸ਼ਲ ਮੀਡੀਆ ਅਤੇ ਡਿਪਲੋਮੈਟਿਕ ਹਲਕਿਆਂ ਵਿੱਚ ਹੜਕੰਪ ਮਚਾ ਦਿੱਤਾ, ਜਿਸ ਨੇ ਭਾਰਤ ਦੀ ਭੂਮਿਕਾ 'ਤੇ ਸਵਾਲ ਖੜ੍ਹੇ ਕਰ ਦਿੱਤੇ। ਅਫ਼ਵਾਹਾਂ ਫੈਲ ਰਹੀਆਂ ਸਨ ਕਿ ਅਮਰੀਕਾ ਈਰਾਨ 'ਤੇ ਹਮਲਾ ਕਰਨ ਲਈ ਭਾਰਤੀ ਫੌਜੀ ਠਿਕਾਣਿਆਂ ਅਤੇ ਬੰਦਰਗਾਹਾਂ ਦੀ ਵਰਤੋਂ ਕਰ ਰਿਹਾ ਹੈ। ਪਰ ਹੁਣ ਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਮੈਦਾਨ ਵਿੱਚ ਉਤਰ ਕੇ ਇਨ੍ਹਾਂ ਦਾਅਵਿਆਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ।

ਦਰਅਸਲ, ਇਸ ਪੂਰੇ ਵਿਵਾਦ ਦੀ ਜੜ੍ਹ ਇੱਕ ਅਮਰੀਕੀ ਨਿਊਜ਼ ਚੈਨਲ 'ਵਨ ਅਮਰੀਕਾ ਨਿਊਜ਼ ਨੈੱਟਵਰਕ' (OANN) 'ਤੇ ਪ੍ਰਸਾਰਿਤ ਇੱਕ ਇੰਟਰਵਿਊ ਸੀ। ਸਾਬਕਾ ਅਮਰੀਕੀ ਕਰਨਲ ਡਗਲਸ ਮੈਕਗ੍ਰੇਗਰ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਕਿ ਅਮਰੀਕਾ ਦੇ ਆਪਣੇ ਫੌਜੀ ਅੱਡੇ ਤਬਾਹ ਹੋ ਚੁੱਕੇ ਹਨ, ਜਿਸ ਕਾਰਨ ਉਹ ਹੁਣ ਮਿਜ਼ਾਈਲਾਂ ਦਾਗਣ ਅਤੇ ਹੋਰ ਫੌਜੀ ਕਾਰਵਾਈਆਂ ਲਈ ਭਾਰਤੀ ਬੰਦਰਗਾਹਾਂ 'ਤੇ ਨਿਰਭਰ ਹੈ।

ਵਿਦੇਸ਼ ਮੰਤਰਾਲੇ ਨੇ ਲਗਾਈ 'ਫੇਕ ਨਿਊਜ਼' ਦੀ ਮੋਹਰ

ਭਾਰਤੀ ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਤੱਥ-ਜਾਂਚ (Fact-Check) ਖਾਤੇ ਨੇ 'X' (ਪਹਿਲਾਂ ਟਵਿੱਟਰ) 'ਤੇ ਇੱਕ ਸਖ਼ਤ ਪੋਸਟ ਸਾਂਝੀ ਕਰਦਿਆਂ ਇਸ ਨੂੰ "ਨਿਰਆਧਾਰ" ਅਤੇ "ਮਨਘੜਤ" ਕਰਾਰ ਦਿੱਤਾ ਹੈ। ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਅਮਰੀਕੀ ਜਲ ਸੈਨਾ ਭਾਰਤ ਦੇ ਕਿਸੇ ਵੀ ਠਿਕਾਣੇ ਦੀ ਵਰਤੋਂ ਈਰਾਨ ਵਿਰੁੱਧ ਨਹੀਂ ਕਰ ਰਹੀ। ਪੋਸਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਅਜਿਹੀਆਂ ਝੂਠੀਆਂ ਖ਼ਬਰਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਜੋ ਜਾਣਬੁੱਝ ਕੇ ਗਲਤਫਹਿਮੀਆਂ ਪੈਦਾ ਕਰਨ ਲਈ ਫੈਲਾਈਆਂ ਜਾ ਰਹੀਆਂ ਹਨ।

ਈਰਾਨ ਦੀ ਧਮਕੀ ਅਤੇ ਵਧਦਾ ਤਣਾਅ

ਇਸ ਦੌਰਾਨ, ਈਰਾਨ ਨੇ ਵੀ ਭਾਰਤੀ ਜਲ ਸੈਨਾ ਦੇ ਇੱਕ ਮਹਿਮਾਨ ਜਹਾਜ਼ 'ਤੇ ਹੋਏ ਹਮਲੇ ਤੋਂ ਬਾਅਦ ਅਮਰੀਕਾ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ "ਤੈਨੂੰ ਬਹੁਤ ਪਛਤਾਵਾ ਹੋਵੇਗਾ।" ਜਿੱਥੇ ਇੱਕ ਪਾਸੇ ਰਾਸ਼ਟਰਪਤੀ ਟਰੰਪ ਆਪਣੀ ਫੌਜੀ ਕਾਰਵਾਈ ਨੂੰ ਸਹੀ ਠਹਿਰਾ ਰਹੇ ਹਨ, ਉੱਥੇ ਹੀ ਭਾਰਤ ਨੇ ਆਪਣੀ ਸਥਿਤੀ ਸਾਫ਼ ਕਰਕੇ ਇਹ ਦੱਸ ਦਿੱਤਾ ਹੈ ਕਿ ਉਹ ਇਸ ਜੰਗ ਵਿੱਚ ਆਪਣੇ ਠਿਕਾਣਿਆਂ ਦੀ ਵਰਤੋਂ ਦੀ ਇਜਾਜ਼ਤ ਨਹੀਂ ਦੇ ਰਿਹਾ।

Next Story
ਤਾਜ਼ਾ ਖਬਰਾਂ
Share it