Begin typing your search above and press return to search.

ਜੋ ਵੀ ਕੋਈ ਚੋਣ ਅਧਿਕਾਰੀਆਂ ਦੇ ਕੰਮ ਵਿਚ ਵਿਘਣ ਪਾਉਣ ਦੀ ਕੋਸ਼ਿਸ਼ ਕਰੇਗਾ, ਨੂੰ ਸਿੱਟੇ ਭੁੱਗਤਣੇ ਪੈਣਗੇ- ਅਮਰੀਕੀ ਨਿਆਂ ਵਿਭਾਗ

 -ਅਮਰੀਕਾ ਵਿਚ ਚੋਣ ਅਧਿਕਾਰੀਆਂ ਨੂੰ ਡਰਾਉਣ ਧਮਕਾਉਣ ਦਾ ਮਾਮਲਾ-

ਜੋ ਵੀ ਕੋਈ ਚੋਣ ਅਧਿਕਾਰੀਆਂ ਦੇ ਕੰਮ ਵਿਚ ਵਿਘਣ ਪਾਉਣ ਦੀ ਕੋਸ਼ਿਸ਼ ਕਰੇਗਾ, ਨੂੰ ਸਿੱਟੇ ਭੁੱਗਤਣੇ ਪੈਣਗੇ- ਅਮਰੀਕੀ ਨਿਆਂ ਵਿਭਾਗ
X

BikramjeetSingh GillBy : BikramjeetSingh Gill

  |  29 Oct 2024 5:56 AM IST

  • whatsapp
  • Telegram

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) : ਇਸ ਵਾਰ ਬਹੁਤ ਹੀ ਸੰਵੇਦਣਸ਼ੀਲ ਰਾਜਸੀ ਵਾਤਾਵਰਣ ਦਰਮਿਆਨ ਅਮਰੀਕੀ ਰਾਸ਼ਟਰਪਤੀ ਚੋਣਾਂ ਹੋ ਰਹੀਆਂ ਹਨ। ਚੋਣ ਅਧਿਕਾਰੀਆਂ ਤੇ ਹੋਰ ਸਰਕਾਰੀ ਅਫਸਰਾਂ ਨੂੰ ਡਰਾਉਣ ਧਮਕਾਉਣ ਦੀਆਂ ਘਟਨਾਵਾਂ ਵਿਚ ਵਾਧਾ ਹੋਣ ਦੀਆਂ ਰਿਪੋਰਟਾਂ ਹਨ। ਸਮੁੱਚੀ ਸਥਿੱਤੀ 'ਤੇ ਸੁਰੱਖਿਆ ਏਜੰਸੀਆਂ ਨਜ਼ਰ ਰੱਖ ਰਹੀਆਂ ਹਨ ਤੇ ਸ਼ੱਕੀ ਵਿਅਕਤੀਆਂ ਵਿਰੁੱਧ ਹਰ ਸੰਭਵ ਕਾਰਵਾਈ ਕੀਤੀ ਜਾ ਰਹੀ ਹੈ। ਚੋਣਾਂ ਦੇ ਮੱਦੇਨਜ਼ਰ ਅਮਰੀਕੀ ਨਿਆਂ ਵਿਭਾਗ ਦੀ ਚਿਤਵਾਨੀ /ਪਹੁੰਚ ਬਿਲਕੁਲ ਸਪੱਸ਼ਟ ਹੈ। ਨਿਆਂ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੋ ਵੀ ਕੋਈ ਚੋਣ ਅਮਲ ਵਿੱਚ ਵਿਘਣ ਪਾਉਣ ਦੀ ਕੋਸ਼ਿਸ਼ ਕਰੇਗਾ,ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇਸ ਹਫਤੇ 4 ਮਾਮਲਿਆਂ ਵਿਚ ਕਾਰਵਾਈ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਜੋ ਵੀ ਕੋਈ ਚੋਣ ਵਰਕਰ, ਚੋਣ ਅਧਿਕਾਰੀ ਜਾਂ ਚੋਣ ਨਾਲ ਜੁੜੇ ਸਵੈ ਸੇਵਿਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਧਮਕਾਵੇਗਾ, ਨੂੰ ਹਰ ਹਾਲਤ ਵਿਚ ਸਿੱਟੇ ਭੁਗਤਣੇ ਪੈਣਗੇ। ਉਨਾਂ ਕਿਹਾ ਹੈ ਕਿ ਸਾਡੇ ਲਈ ਇਹ ਅਹਿਮ ਹੈ ਕਿ ਲੋਕਤੰਤਰ ਕੰਮ ਕਰੇ ਤੇ ਜੋ ਲੋਕ ਲੋਕਤੰਤਰ ਲਈ ਕੰਮ ਕਰ ਰਹੇ ਹਨ ਉਹ ਆਪਣਾ ਕੰਮ ਬਿਨਾਂ ਕਿਸੇ ਡਰ ਤੇ ਸਹਿਮ ਦੇ ਕਰਨ।

ਸ਼ੱਕੀ ਅਪਰਾਧੀਆਂ ਵਿਰੁੱਧ ਕੀਤੀ ਕਾਰਵਾਈ ਤਹਿਤ ਇਸ ਹਫਤੇ ਫਿਲਾਡੈਲਫੀਆ ਦੇ ਇਕ ਸ਼ੱਕੀ ਵਿਅਕਤੀ ਵਿਰੁੱਧ ਇਕ ਸਟੇਟ ਪਾਰਟੀ ਅਧਿਕਾਰੀ ਨੂੰ ਚੋਣ ਦਰਸ਼ਕ ਭਰਤੀ ਕਰਨ ਕਾਰਨ ਮੌਤ ਦੇ ਘਾਟ ਉਤਾਰ ਦੇਣ ਦੀ ਧਮਕੀ ਦੇਣ ਦੇ ਦੋਸ਼ ਦਾਇਰ ਕੀਤੇ ਗਏ ਹਨ। ਇਸੇ ਤਰਾਂ ਅਲਾਬਾਮਾ ਦੇ ਇਕ ਵਿਅਕਤੀ ਵਿਰੁੱਧ ਐਰੀਜ਼ੋਨਾ ਦੇ ਇਕ ਚੋਣ ਅਧਿਕਾਰੀ ਨੂੰ ਮਾਰ ਦੇਣ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਦੋਸ਼ ਦਾਇਰ ਕੀਤੇ ਗਏ ਹਨ। ਇਸ ਤੋਂ ਇਲਾਵਾ ਐਰੀਜ਼ੋਨਾ ਦੇ ਇਕ ਵਿਅਕਤੀ ਵਿਰੁੱਧ ਡੈਮੋਕਰੈਟਿਕ ਪਾਰਟੀ ਦੇ ਚੋਣ ਦਫਤਰ 'ਤੇ ਗੋਲੀਬਾਰੀ ਕਰਨ ਤੇ ਕੈਲੀਫੋਰਨੀਆ ਦੇ ਇਕ ਵਿਅਕਤੀ ਵਿਰੁੱਧ ਅਦਾਲਤ ਵਿੱਚ ਧਮਾਕਾ ਕਰਨ ਦੇ ਮਾਮਲੇ ਵਿੱਚ ਦੋਸ਼ ਦਾਇਰ ਕੀਤੇ ਗਏ ਹਨ। ਫੋਨਿਕਸ ਨੀਮ ਸ਼ਹਿਰੀ ਖੇਤਰ ਟੈਂਪੇ ਵਿਚ ਪੁਲਿਸ ਨੇ ਜੈਫਰੀ ਮਾਈਕਲ ਕੈਲੀ (60) ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਡੈਮੋਕਰੈਟਿਕ ਪਾਰਟੀ ਦੇ ਚੋਣ ਦਫਤਰ 'ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿਚ ਅੱਤਵਾਦੀ ਕਾਰਵਾਈ ਕਰਨ ਦੇ ਦੋਸ਼ ਸਮੇਤ 10 ਦੋਸ਼ ਦਾਇਰ ਕੀਤੇ ਗਏ ਹਨ। ਐਫ ਬੀ ਆਈ ਏਜੰਟਾਂ ਨੇ ਉਸ ਦੇ ਘਰ ਵਿਚੋਂ ਮਸ਼ੀਨ ਗੰਨਾਂ ਸਮੇਤ 120 ਹੱਥਿਆਰ ਬਰਾਮਦ ਕੀਤੇ ਹਨ। ਕੈਲੀ ਦੇ ਵਕੀਲ ਨੇ ਇਸ ਬਰਾਮਦਗੀ ਉਪਰ ਕੋਈ ਪ੍ਰਤੀਕਰਮ ਦੇਣ ਤੋਂ ਨਾਂਹ ਕਰ ਦਿੱਤੀ ਹੈ। ਦੂਸਰੇ ਮਾਮਲੇ ਵਿਚ ਕੈਲੀਫੋਰਨੀਆ ਦੇ ਨਾਥਨੀਲ ਜੇਮਜ ਮੈਕਗੁਰੇ (20) ਜੋ ਸਾਂਤਾ ਮਾਰੀਆ ਦਾ ਵਸਨੀਕ ਹੈ, ਵਿਰੁੱਧ ਸਾਂਤਾ ਬਰਬਰਾ ਅਦਾਲਤ ਵਿਚ ਧਮਾਕਾ ਕਰਨ ਜਿਸ ਵਿਚ 5 ਵਿਅਕਤੀ ਜ਼ਖਮੀ ਹੋ ਗਏ ਸਨ, ਵਿਰੁੱਧ ਅਪਰਾਧਕ ਦੋਸ਼ ਦਾਇਰ ਕੀਤੇ ਗਏ ਹਨ। ਅਦਾਲਤੀ ਦਸਤਾਵੇਜ ਅਨੁਸਾਰ ਉਸ ਨੂੰ ਇਕ ਸ਼ਾਟਗੰਨ, ਇਕ ਰਾਈਫਲ ਤੇ ਗੋਲੀ ਸਿੱਕੇ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਨੇ ਅਮਰੀਕੀਆਂ ਨੂੰ ਬਗਾਵਤ ਕਰਨ ਦਾ ਸੱਦਾ ਦਿੱਤਾ ਸੀ। ਕੋਲੋਰਾਡੋ ਵਿਚ ਟੀਕ ਬਰਾਕਬੈਂਕ (45) ਵਾਸੀ ਕੋਰਟਜ਼ ਨੇ ਚੋਣ ਅਧਿਕਾਰੀਆਂ ਨੂੰ ਧਮਕੀਆਂ ਦੇਣ ਦੇ ਦੋਸ਼ ਸਵਿਕਾਰ ਕਰ ਲਏ ਹਨ। ਇਸੇ ਤਰਾਂ ਅਲਾਬਾਮਾ ਵਿਚ ਬਰੀਅਨ ਜੈਰੀ ਓਗਸਟਡ (60) ਵਾਸੀ ਗੁਲਮੈਨ ਨੂੰ ਮੈਰੀਕੋਪਾ ਕਾਊਂਟੀ ਐਰੀਜ਼ੋਨਾ ਵਿਚ ਚੋਣ ਵਰਕਰਾਂ ਨੂੰ ਡਰਾਉਣ ਧਮਕਾਉਣ ਦੇ ਸੁਨੇਹੇ ਭੇਜਣ ਦੇ ਦੋਸ਼ਾਂ ਤਹਿਤ 30 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਫਲੋਰਿਡਾ ਵਿਚ ਰਿਚਰਡ ਗਲੈਨ ਕਾਂਤਵਿਲ (61) ਟੈਂਪਾ ਵਾਸੀ ਨੂੰ ਇਕ ਚੋਣ ਅਧਿਕਾਰੀ ਨੂੰ ਕਥਿੱਤ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ ਵਿਚ ਅੰਤਰ ਰਾਜ ਧਮਕੀ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਪੈਨਸਿਲਵਾਨੀਆ ਵਿਚ ਜੌਹਨ ਪੋਲਾਰਡ (62) ਵਾਸੀ ਫਿਲਾਡੈਲਫੀਆ ਵਿਰੁੱਧ ਇਕ ਰਾਜਸੀ ਪਾਰਟੀ ਦੇ ਪ੍ਰਤੀਨਿੱਧ ਜਿਸ ਨੇ ਚੋਣ ਦਰਸ਼ਕਾਂ ਦੀ ਭਰਤੀ ਕੀਤੀ ਸੀ, ਨੂੰ ਕਥਿੱਤ ਤੌਰ 'ਤੇ ਮਾਰ ਦੇਣ ਦੀ ਧਮਕੀ ਦੇਣ ਦੇ ਦੋਸ਼ ਦਾਇਰ ਕੀਤੇ ਗਏ ਹਨ।

Next Story
ਤਾਜ਼ਾ ਖਬਰਾਂ
Share it