ਵਾਸ਼ਿੰਗਟਨ ਡੀ.ਸੀ ਵਿੱਚ ਇਕ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ
By : Sandeep Kaur
ਵਾਸ਼ਿੰਗਟਨ, (ਰਾਜ ਗੋਗਨਾ )- ਬੀਤੇਂ ਦਿਨ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਇਕ ਭਾਰਤੀ ਤੇਲਗੂ ਵਿਦਿਆਰਥੀ ਜਿਸ ਦੀ ਪਹਿਚਾਣ ਰਵੀ ਤੇਜਾ (26) ਦੇ ਵਜੋਂ ਹੋਈ ਹੈ।ਉਸ ਦੀ ਵਾਸ਼ਿੰਗਟਨ ਡੀਸੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।ਮ੍ਰਿਤਕ ਅਮਰੀਕਾ ਵਿੱਚ ਮਾਸਟਰ ਡਿਗਰੀ ਕਰ ਰਿਹਾ ਸੀ।ਜਿਸ ਦਾ ਭਾਰਤ ਤੋ ਪਿਛੋਕੜ ਹੈਦਰਾਬਾਦ ਦੇ ਨਾਲ ਸੀ।ਦੋਸ਼ੀਆਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।ਰਵੀ ਤੇਜਾ, ਭਾਰਤ ਦੇ ਹੈਦਰਾਬਾਦ ਸ਼ਹਿਰ ਦੇ ਚੈਤੰਨਿਆਪੁਰੀ ਵਿੱਚ ਗ੍ਰੀਨ ਹਿਲਜ਼ ਕਲੋਨੀ ਵਿੱਚ ਆਰਕੇ ਪੁਰਮ ਦਾ ਇੱਕ ਮੂਲ ਨਿਵਾਸੀ ਸੀ ਅਤੇ ਉਹ ਆਪਣੀ ਮਾਸਟਰ ਡਿਗਰੀ ਪ੍ਰਾਪਤ ਕਰਨ ਲਈ ਸੰਨ 2022 ਵਿੱਚ ਸੰਯੁਕਤ ਰਾਜ ਅਮਰੀਕਾ ਚਲਾ ਗਿਆ ਸੀ।ਅਤੇ ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਆਪਣਾ ਕਰੀਅਰ ਸ਼ੁਰੂ ਕਰਨ ਦੀ ਉਮੀਦ ਵਿੱਚ ਨੌਕਰੀ ਦੀ ਭਾਲ ਕਰ ਰਿਹਾ ਸੀ।
ਗੋਲੀਬਾਰੀ ਦੇ ਆਲੇ ਦੁਆਲੇ ਦੇ ਹਾਲਾਤਾਂ ਬਾਰੇ ਵੇਰਵੇ ਅਸਪਸ਼ਟ ਹਨ, ਸਥਾਨਕ ਅਧਿਕਾਰੀਆਂ ਤੋਂ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।ਵਾਸ਼ਿੰਗਟਨ ਡੀਸੀ ਵਿੱਚ ਜਾਂਚ ਜਾਰੀ ਹੈ, ਘਟਨਾ ਬਾਰੇ ਹੋਰ ਵੇਰਵੇ ਅਤੇ ਦੋਸ਼ੀਆਂ ਦੀ ਪਛਾਣ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆਉਣ ਦੀ ਉਮੀਦ ਹੈ।