Begin typing your search above and press return to search.

ਵੋਟਾਂ ਦੀ ਗਿਣਤੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ, ਕਿਸਦੀ ਚਮਕੇਗੀ ਕਿਸਮਤ,16 ਰਾਊਂਡ ਵਿੱਚ ਹੋਵੇਗੀ ਗਿਣਤੀ

ਤਰਨਤਾਰਨ ਦੀ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਸਬੰਧੀ ਸਾਰੀਆਂ ਤਿਆਰਾਂ ਮੁਕੰਮਲ ਹੋ ਗਈਆਂ ਹਨ 14 ਨਵੰਬਰ ਨੂੰ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋ ਜਾਵੇਗੀ।

ਵੋਟਾਂ ਦੀ ਗਿਣਤੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ, ਕਿਸਦੀ ਚਮਕੇਗੀ ਕਿਸਮਤ,16 ਰਾਊਂਡ ਵਿੱਚ ਹੋਵੇਗੀ ਗਿਣਤੀ
X

Gurpiar ThindBy : Gurpiar Thind

  |  13 Nov 2025 5:44 PM IST

  • whatsapp
  • Telegram

ਤਰਨਤਾਰਨ : ਤਰਨਤਾਰਨ ਦੀ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਸਬੰਧੀ ਸਾਰੀਆਂ ਤਿਆਰਾਂ ਮੁਕੰਮਲ ਹੋ ਗਈਆਂ ਹਨ 14 ਨਵੰਬਰ ਨੂੰ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋ ਜਾਵੇਗੀ। ਹਲਕਾ ਤਰਨਤਾਰਨ ਦੇ ਰਿਟਰਨਿੰਗ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਚੋਣ ਮੈਦਾਨ ਵਿੱਚ 15 ਉਮੀਦਵਾਰ ਹਨ ਅਤੇ 16 ਨੰਬਰ ਉੱਪਰ ਨੋਟਾ ਐਡ ਕੀਤਾ ਗਿਆ ਹੈ। ਵੋਟਾਂ ਦੀ ਗਿਣਤੀ ਲਈ ਦੋ ਹਾਲ ਬਣਾਏ ਗਏ ਹਨ।



ਵੋਟਾਂ ਦੀ ਗਿਣਤੀ ਕਰਨ ਲਈ 14 ਕਾਉਂਟਰ ਲਗਾਏ ਗਏ ਹਨ ਜਦਕਿ ਦੂਸਰੇ ਹਾਲ ਵਿੱਚ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਹੋਵੇਗੀ ਅਤੇ ਉਸ ਵਿੱਚ 7 ਗਿਣਤੀ ਟੇਬਲ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਹਰ ਟੇਬਲ ਉੱਪਰ ਗਿਣਤੀ ਕਰਨ ਵਾਲੇ 3 ਕਰਮਚਾਰੀਆਂ ਦਾ ਸਟਾਫ਼ ਬੈਠੇਗਾ ਜਿਸ ਵਿੱਚ ਇੱਕ ਮਾਈਕਰੋ ਅਬਜ਼ਰਵਰ, ਇੱਕ ਕਾਊਂਟਿੰਗ ਸੁਪਰਵਾਈਜਰ ਅਤੇ ਇੱਕ ਕਾਊਂਟਿੰਗ ਐਸਸਿਟੈਂਟ ਮਿਲ ਹੋਵੇਗਾ।



ਉਨ੍ਹਾਂ ਦੱਸਿਆ ਕਿ ਗਿਣਤੀ ਦੌਰਾਨ ਉਮੀਦਵਾਰਾਂ ਦੇ ਕਾਊਂਟਿੰਗ ਏਜੰਟ ਵੀ ਨਾਲ ਮੌਜੂਦ ਹੋਣਗੇ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਸਵੇਰੇ 8:00 ਵਜੇ ਸ਼ੁਰੂ ਹੋਵੇਗੀ ਅਤੇ ਗਿਣਤੀ ਦੇ ਕੁੱਲ 16 ਰਾਊਂਡ ਹੋਣਗੇ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਟਾਫ ਨੂੰ ਵੀ ਸਾਰੀ ਟ੍ਰੇਨਿੰਗ ਦਿੱਤੀ ਗਈ ਹੈ।



ਸ਼ਾਂਤੀਪੂਰਵਕ ਤਰੀਕੇ ਨਾਲ ਇਹ ਚੋਣਾਂ ਮੁਕੰਮਲ ਹੋਈਆਂ ਹਨ। ਵੋਟਾਂ ਦੀ ਗਿਣਤੀ ਨੂੰ ਲੈ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਹਨ। ਚੋਣਾਂ ਵਾਲੇ ਦਿਨ ਵੀ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਪੂਰੇ ਸ਼ਾਂਤੀਪੂਰਵਕ ਤਰੀਕੇ ਨੇ ਵੋਟਾਂ ਨੂੰ ਮੁਕੰਮਲ ਕਰਵਾਇਆ ਸੀ। ਟੋਟਲ 222 ਪੋਲਿੰਗ ਬੂਥ ਉੱਤੇ ਵੋਟਿੰਗ ਹੋਈ ਸੀ ਤੇ ਇਸ ਵਿੱਚੋ 114 ਬੂਥ ਸੰਵੇਦਨਸ਼ੀਲ ਸਨ ਜਿਸ ਉੱਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਚੰਗੇ ਮਾਹੌਲ ਵਿੱਚ ਇਹ ਵੋਟਿੰਗ ਹੋਈ ਸੀ।

Next Story
ਤਾਜ਼ਾ ਖਬਰਾਂ
Share it