ਅਕਾਲੀ ਦਲ ਸੁਧਾਰ ਲਹਿਰ ਕੀਤੀ ਭੰਗ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਿੱਤਾ ਸੀ ਹੁਕਮ, ਕਿ ਦੋਵੇਂ ਅਕਾਲੀ ਦਲ ਇੱਕਠੇ ਹੋਣ, ਅਕਾਲੀ ਦਲ ਵਿਚੋ ਬਾਗੀ ਹੋ ਕੇ ਲੀਡਰਾਂ ਨੇ ਬਣਾਇਆ ਸੀ ਅਕਾਲੀ ਦਲ ਸੁਧਾਰ ਲਹਿਰ
By : BikramjeetSingh Gill
ਅਕਾਲੀ ਦਲ ਸੁਧਾਰ ਲਹਿਰ ਕੀਤੀ ਭੰਗ
ਅੰਮ੍ਰਿਤਸਰ ਵਿਚ ਬੈਠਕ ਕਰ ਕੇ ਲਿਆ ਫ਼ੈਸਲਾ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਿੱਤਾ ਸੀ ਹੁਕਮ, ਕਿ ਦੋਵੇਂ ਅਕਾਲੀ ਦਲ ਇੱਕਠੇ ਹੋਣ
ਅਕਾਲੀ ਦਲ ਵਿਚੋ ਬਾਗੀ ਹੋ ਕੇ ਲੀਡਰਾਂ ਨੇ ਬਣਾਇਆ ਸੀ ਅਕਾਲੀ ਦਲ ਸੁਧਾਰ ਲਹਿਰ
ਅੰਮ੍ਰਿਤਸਰ : ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਤਰਤਾ ਹੋਈ ਸੀ ਅਤੇ ਜਥੇਦਾਰਾਂ ਨੇ ਖਾਸ ਕਰਕੇ ਜਥੇਦਾਰ ਰਘੁਬੀਰ ਸਿੰਘ ਨੇ ਇਹ ਹੁਕਮ ਕੀਤਾ ਸੀ ਕਿ ਦੋਵੇਂ ਅਕਾਲੀ ਦਲ ਇਕੱਠੇ ਹੋਣ ।
ਇਸ ਦੇ ਨਾਲ ਹੀ ਇਹ ਵੀ ਹੁਕਮ ਕੀਤਾ ਸੀ ਕਿ ਜਿਨਾਂ ਅਕਾਲੀਆਂ ਨੇ ਅਸਤੀਫੇ ਦਿੱਤੇ ਹਨ ਉਹਨਾਂ ਦੇ ਅਸਤੀਫੇ ਮਨਜ਼ੂਰ ਕੀਤੇ ਜਾਣ ਜਦ ਕਿ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਲੱਗੇ ਹੋਣ ਕਾਰਨ ਅਸਤੀਫਾ ਪ੍ਰਵਾਨਗੀ ਦਾ ਕੰਮ ਪੂਰਾ ਕਰਨ ਲਈ ਹੋਰ ਸਮਾਂ ਮੰਗਿਆ ਸੀ । ਜਿਸ ਲਈ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੰਨਜੂਰੀ ਵੀ ਮਿਲ ਗਈ ਸੀ, ਇੱਥੇ ਨਾਲ ਹੀ ਦੱਸ ਦਈਏ ਕਿ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਧਾਰਮਿਕ ਸਜਾ ਭੁਗਤ ਰਹੇ ਹਨ। ਹਾਲੀ ਤੱਕ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਅਤੇ ਕਾਰਜਕਾਰੀ ਪ੍ਰਧਾਨ ਦੀ ਜਿੰਮੇਵਾਰੀ ਬਲਵਿੰਦਰ ਸਿੰਘ ਭੂੰਦੜ ਨਿਭਾ ਰਹੇ ਹਨ।
ਹੁਣ ਖਬਰ ਇਹ ਆਈ ਹੈ ਕਿ ਗੁਰ ਪ੍ਰਤਾਪ ਸਿੰਘ ਵਡਾਲਾ ਬੀਬੀ ਜਗੀਰ ਕੌਰ ਅਤੇ ਚੰਦੂਮਾਜਰਾ ਸਣੇ ਹੋਰ ਬਾਗੀ ਧੜੇ ਦੇ ਲੀਡਰਾਂ ਨੇ ਅੱਜ ਅੰਮ੍ਰਿਤਸਰ ਵਿਖੇ ਬੈਠਕ ਕਰਕੇ ਇਹ ਐਲਾਨ ਕੀਤਾ ਹੈ ਕਿ ਅਸੀਂ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਖੜੀ ਕੀਤੀ ਸੀ ਉਸ ਨੂੰ ਭੰਗ ਕਰ ਰਹੇ ਹਾਂ ਹੁਣ ਵੇਖਣਾ ਇਹ ਹੋਵੇਗਾ ਕਿ ਉਹ ਆਪਣੀ ਪੁਰਾਣੀ ਪਾਰਟੀ ਅਕਾਲੀ ਦਲ ਵਿੱਚ ਕਦੋਂ ਵਾਪਸੀ ਕਰਨਗੇ।