Begin typing your search above and press return to search.

ਦੀਵਾਲੀ ’ਤੇ ਪੰਜਾਬ ਦੀ ਹਵਾ ਹੋਈ ਜਹਿਰੀਲੀ, ਕਈ ਸ਼ਹਿਰਾਂ ਵਿੱਚ AQI ਪਹੁੰਚਿਆ 500 ਤੱਕ, ਪਟਾਕਿਆਂ ਅਤੇ ਪਰਾਲੀ ਦੇ ਧੂੰਏਂ ਕਾਰਨ ਵਿਗੜੇ ਹਾਲਾਤ

ਪੰਜਾਬ ਵਿੱਚ ਹਵਾ ਪ੍ਰਦੂਸ਼ਣ ਕਾਰਣ ਗੰਭੀਰ ਸਥਿਤੀ ਬਣੀ ਹੋਈ ਹੈ। ਦੀਵਾਲੀ ਦੀ ਰਾਤ ਨੂੰ ਪੰਜਾਬ ਭਰ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ਉੱਤੇ ਪਹੁੰਚ ਗਈ। ਆਤਿਸ਼ਬਾਜ਼ੀ ਅਤੇ ਵਧਦੇ ਪ੍ਰਦੂਸ਼ਣ ਦੇ ਪੱਧਰ ਕਾਰਨ, ਰਾਤ 8 ਵਜੇ ਤੋਂ ਬਾਅਦ ਹਵਾ ਦੀ ਗੁਣਵੱਤਾ ਵਿਗੜਨੀ ਸ਼ੁਰੂ ਹੋ ਗਈ, ਜੋ ਕਿ ਅੱਧੀ ਰਾਤ 12 ਵਜੇ ਤੱਕ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਈ।

ਦੀਵਾਲੀ ’ਤੇ ਪੰਜਾਬ ਦੀ ਹਵਾ ਹੋਈ ਜਹਿਰੀਲੀ, ਕਈ ਸ਼ਹਿਰਾਂ ਵਿੱਚ AQI ਪਹੁੰਚਿਆ 500 ਤੱਕ, ਪਟਾਕਿਆਂ ਅਤੇ ਪਰਾਲੀ ਦੇ ਧੂੰਏਂ ਕਾਰਨ ਵਿਗੜੇ ਹਾਲਾਤ
X

Makhan shahBy : Makhan shah

  |  21 Oct 2025 1:54 PM IST

  • whatsapp
  • Telegram

ਚੰਡੀਗੜ੍ਹ (ਗੁਰਪਿਆਰ ਸਿੰਘ) – ਪੰਜਾਬ ਵਿੱਚ ਹਵਾ ਪ੍ਰਦੂਸ਼ਣ ਕਾਰਣ ਗੰਭੀਰ ਸਥਿਤੀ ਬਣੀ ਹੋਈ ਹੈ। ਦੀਵਾਲੀ ਦੀ ਰਾਤ ਨੂੰ ਪੰਜਾਬ ਭਰ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ਉੱਤੇ ਪਹੁੰਚ ਗਈ। ਆਤਿਸ਼ਬਾਜ਼ੀ ਅਤੇ ਵਧਦੇ ਪ੍ਰਦੂਸ਼ਣ ਦੇ ਪੱਧਰ ਕਾਰਨ, ਰਾਤ 8 ਵਜੇ ਤੋਂ ਬਾਅਦ ਹਵਾ ਦੀ ਗੁਣਵੱਤਾ ਵਿਗੜਨੀ ਸ਼ੁਰੂ ਹੋ ਗਈ, ਜੋ ਕਿ ਅੱਧੀ ਰਾਤ 12 ਵਜੇ ਤੱਕ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਈ।


ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਰੋਪੜ ਵਿੱਚ ਏਅਰ ਕੁਆਲਿਟੀ ਇੰਡੈਕਸ 500 ਦਰਜ ਕੀਤਾ ਗਿਆ, ਜਦੋਂ ਕਿ ਪਟਿਆਲਾ ਦਾ AQI 486 ਦਰਜ ਕੀਤਾ ਗਿਆ। ਮੰਡੀ ਗੋਬਿੰਦਗੜ੍ਹ ਵਿੱਚ 401 ਅਤੇ ਖੰਨਾ ਵਿੱਚ 272 ਦਰਜ ਕੀਤਾ ਗਿਆ ਜੋ ਕਿ ਗੰਭੀਰ ਸ਼੍ਰੇਣੀ ਵਿੱਚ ਆਉਂਦਾ ਹੈ।

ਵਾਤਾਵਰਣ ਮਾਹਿਰਾਂ ਦੇ ਅਨੁਸਾਰ 400 ਤੋਂ ਉੱਪਰ AQI ਖ਼ਤਰਨਾਕ ਮੰਨਿਆ ਜਾਂਦਾ ਹੈ ਅਤੇ ਇਹ ਆਮ ਆਬਾਦੀ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ, ਜਦੋਂ ਕਿ ਸਾਹ, ਦਿਲ ਜਾਂ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਸਥਿਤੀ ਹੋਰ ਵੀ ਘਾਤਕ ਸਾਬਤ ਹੋ ਸਕਦੀ ਹੈ।


ਮਾਹਿਰਾਂ ਨੇ ਵੀ ਚਿਤਾਵਨੀ ਜਾਰੀ ਕੀਤੀ ਹੈ ਕਿ ਇਸ ਨਾਲ ਗੰਭੀਰ ਸਿਹਤ ਦੀਆਂ ਬਿਮਾਰੀਆਂ ਲੱਗਣ ਗਈਆਂ ਕਿਉਂਕਿ ਸਾਹਾਂ ਦੀਆਂ ਸਮੱਸਿਆ ਵਾਲੇ ਮਰੀਜ਼ਾ ਦੀ ਇਹੋ ਜਿਹੇ ਵਾਤਾਵਰਣ ਵਿੱਚ ਸਥਿਤੀ ਨਾਜ਼ੁਕ ਬਣ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਪਰਾਲੀ ਸਾੜਨ ਕਾਰਨ ਇਹ ਸਥਿਤੀ ਹੋਰ ਵੀ ਖ਼ਰਾਬ ਹੋ ਸਕਦੀ ਹੈ। ਅਤੇ ਮਹਿਰਾਂ ਨੇ ਮਰੀਜ਼ਾ ਅਤੇ ਲੋਕਾਂ ਨੂੰ ਘਰ ਤੋਂ ਬਾਹਰ ਨਾ ਜਾਣ ਦੀ ਸਲਾਹ ਵੀ ਦਿੱਤੀ ਹੈ।

ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਅਨੁਸਾਰ, ਪ੍ਰਦੂਸ਼ਣ ਦਾ ਪੱਧਰ ਮੁੱਖ ਤੌਰ 'ਤੇ ਆਤਿਸ਼ਬਾਜ਼ੀ ਅਤੇ ਪਰਾਲੀ ਸਾੜਨ ਕਾਰਨ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ। ਇਸ ਤੋਂ ਇਲਾਵਾ, ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ AQI ਦਾ ਪੱਧਰ ਵਧਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਤੱਕ ਹੋਰ ਬਾਰਿਸ਼ ਨਹੀਂ ਹੁੰਦੀ, AQI ਵਿੱਚ ਬਦਲਾਅ ਬਹੁਤੀ ਰਾਹਤ ਨਹੀਂ ਲਿਆਏਗਾ।

Next Story
ਤਾਜ਼ਾ ਖਬਰਾਂ
Share it