Begin typing your search above and press return to search.

Middle East tension ਦੇ ਪ੍ਰਭਾਵ ਕਾਰਨ ਯੂਰਪ ਜਾਣ ਵਾਲੀਆਂ ਹਵਾਈ ਉਡਾਣਾ ਹੋਈਆਂ ਮਹਿੰਗੀਆਂ

ਕੰਪਨੀ ਮੁਤਾਬਕ ਵਧ ਰਹੀਆਂ ਇੰਧਨ ਦੀਆਂ ਕੀਮਤਾਂ ਕਾਰਨ ਉਡਾਣਾਂ ਦੇ ਚਲਾਉਣ ਦਾ ਖਰਚਾ ਕਾਫ਼ੀ ਵਧ ਗਿਆ ਹੈ। ਇਸ ਕਰਕੇ ਕੁਝ ਉਡਾਣਾਂ ਦੇ ਟਿਕਟਾਂ ਦੀ ਕੁੱਲ ਕੀਮਤ

Middle East tension ਦੇ ਪ੍ਰਭਾਵ ਕਾਰਨ ਯੂਰਪ ਜਾਣ ਵਾਲੀਆਂ ਹਵਾਈ ਉਡਾਣਾ ਹੋਈਆਂ ਮਹਿੰਗੀਆਂ
X

GillBy : Gill

  |  12 March 2026 6:15 AM IST

  • whatsapp
  • Telegram



ਵੈਨਕੂਵਰ, 11 ਮਾਰਚ (ਮਲਕੀਤ ਸਿੰਘ) – ਮੱਧ ਪੂਰਬ ਵਿੱਚ ਚੱਲ ਰਹੇ ਸੰਘਰਸ਼ ਕਾਰਨ ਤੇਲ ਅਤੇ ਜੈੱਟ ਇੰਧਨ ਦੀਆਂ ਕੀਮਤਾਂ ਵਿੱਚ ਆਏ ਵਾਧੇ ਦਾ ਅਸਰ ਹੁਣ ਹਵਾਈ ਯਾਤਰਾ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਕਨੇਡਾ ਦੀ ਹਵਾਈ ਕੰਪਨੀ ਏਅਰ ਟ੍ਰਾਂਸੈਟ ਨੇ ਯੂਰਪ ਜਾਣ ਵਾਲੀਆਂ ਆਪਣੀਆਂ ਉਡਾਣਾਂ ਲਈ ਇੰਧਨ ਸਰਚਾਰਜ ਵਧਾਉਣ ਦਾ ਫੈਸਲਾ ਕੀਤਾ ਹੈ।

ਕੰਪਨੀ ਮੁਤਾਬਕ ਵਧ ਰਹੀਆਂ ਇੰਧਨ ਦੀਆਂ ਕੀਮਤਾਂ ਕਾਰਨ ਉਡਾਣਾਂ ਦੇ ਚਲਾਉਣ ਦਾ ਖਰਚਾ ਕਾਫ਼ੀ ਵਧ ਗਿਆ ਹੈ। ਇਸ ਕਰਕੇ ਕੁਝ ਉਡਾਣਾਂ ਦੇ ਟਿਕਟਾਂ ਦੀ ਕੁੱਲ ਕੀਮਤ ਵਿੱਚ ਵਾਧੂ ਫੀਸ ਸ਼ਾਮਲ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਖਾਸ ਕਰਕੇ ਉਹਨਾਂ ਰੂਟਾਂ ’ਤੇ ਕਿਰਾਏ ਵਿੱਚ ਵਾਧਾ ਹੋ ਰਿਹਾ ਹੈ ਜਿੱਥੇ ਯਾਤਰਾ ਦੇ ਦਿਨ ਸਭ ਤੋਂ ਜ਼ਿਆਦਾ ਰਸ਼ ਵਾਲੇ ਹੁੰਦੇ ਹਨ।

ਮਾਹਰਾ ਦਾ ਤਰਕ ਹੈ ਕਿ ਜੇਕਰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਹੋਰ ਹਵਾਈ ਕੰਪਨੀਆਂ ਵੀ ਇੰਧਨ ਸਰਚਾਰਜ ਵਧਾ ਸਕਦੀਆਂ ਹਨ। ਇਹ ਤਬਦੀਲੀਆਂ ਹਵਾਈ ਉਦਯੋਗ ਵੱਲੋਂ ਵਧ ਰਹੀਆਂ ਚਾਲੂ ਲਾਗਤਾਂ ਨੂੰ ਸੰਭਾਲਣ ਲਈ ਕੀਤੀਆਂ ਜਾ ਰਹੀਆਂ ਹਨ।

Next Story
ਤਾਜ਼ਾ ਖਬਰਾਂ
Share it