ਤੇਜਪਾਲ ਤੋਂ ਬਾਅਦ ਇੱਕ ਹੋਰ ਕਬੱਡੀ ਖ਼ਿਡਾਰੀ ਦਾ ਕੀਤਾ ਕਤਲ਼, ਇਲਾਕੇ ’ਚ ਦਹਿਸ਼ਤ
ਸਮਰਾਲਾ ਦੇ ਨਜ਼ਦੀਕੀ ਪਿੰਡ ਮਾਣਕੀ ਵਿਖੇ ਦੇਰ ਰਾਤ ਕਰੀਬ 9:30 ਵਜੇ ਮੈਡੀਕਲ ਸਟੋਰ ਦੇ ਬਾਹਰ ਬੈਠੇ ਤਿੰਨ ਨੌਜਵਾਨਾਂ ਉੱਪਰ ਚਾਰ ਅਣਪਛਾਤੇ ਮੂੰਹ ਢੱਕ ਕੇ ਆਏ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ ਹਮਲੇ ਵਿੱਚ ਦੋ ਨੌਜਵਾਨਾਂ ਦੇ ਢਿੱਡ ਵਿੱਚ ਗੋਲੀਆਂ ਵੱਜੀਆਂ।

By : Gurpiar Thind
ਸਮਰਾਲਾ : ਸਮਰਾਲਾ ਦੇ ਨਜ਼ਦੀਕੀ ਪਿੰਡ ਮਾਣਕੀ ਵਿਖੇ ਦੇਰ ਰਾਤ ਕਰੀਬ 9:30 ਵਜੇ ਮੈਡੀਕਲ ਸਟੋਰ ਦੇ ਬਾਹਰ ਬੈਠੇ ਤਿੰਨ ਨੌਜਵਾਨਾਂ ਉੱਪਰ ਚਾਰ ਅਣਪਛਾਤੇ ਮੂੰਹ ਢੱਕ ਕੇ ਆਏ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ ਹਮਲੇ ਵਿੱਚ ਦੋ ਨੌਜਵਾਨਾਂ ਦੇ ਢਿੱਡ ਵਿੱਚ ਗੋਲੀਆਂ ਵੱਜੀਆਂ।
ਇੱਕ ਨੌਜਵਾਨ ਹਮਲੇ ਵਿੱਚ ਬਾਲ ਬਾਲ ਬਚਿਆ। ਗੋਲੀਆਂ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਦੋਨੇ ਨੌਜਵਾਨਾਂ ਨੂੰ ਤੁਰੰਤ ਸਮਰਾਲਾ ਦੇ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਗੁਰਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਉਮਰ 23 ਸਾਲ ਪਿੰਡ ਮਾਣਕੀ ਜਖਮੀ ਨੌਜਵਾਨ ਧਰਮਵੀਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਮਾਣਕੀ ਅਤੇ ਹਮਲੇ ਵਿੱਚ ਬਚਿਆ ਨੌਜਵਾਨ ਲਵਪ੍ਰੀਤ ਸਿੰਘ ਲੱਭੂ ਵਜੋਂ ਹੋਈ।
ਜਿਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਅਤੇ ਸਮਰਾਲਾ ਪੁਲਿਸ ਤੋਂ ਜਾਂਚ ਵਿੱਚ ਜੁੜ ਗਈ।


