Begin typing your search above and press return to search.

Indian-origin doctor ਵਿਰੁੱਧ ਆਪਣੀ ਹੀ ਧੀ ਦੀ ਹੱਤਿਆ ਦੇ ਦੋਸ਼ ਆਇਦ

ਗ੍ਰਿਫਤਾਰੀ ਹਲਫੀਆ ਬਿਆਨ ਅਨੁਸਾਰ ਪੋਸਟ ਮਾਰਟਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੱਚੀ ਦੇ ਫੇਫੜੇ ਤੇ ਪੇਟ ਵਿਚ ਬਿਲਕੁਲ ਵੀ ਪਾਣੀ ਨਹੀਂ ਸੀ। ਇਸ ਦੀ ਮੌਤ ਡੁੱਬਣ ਨਾਲ ਨਹੀਂ

Indian-origin doctor ਵਿਰੁੱਧ ਆਪਣੀ ਹੀ ਧੀ ਦੀ ਹੱਤਿਆ ਦੇ ਦੋਸ਼ ਆਇਦ
X

GillBy : Gill

  |  5 March 2026 8:47 AM IST

  • whatsapp
  • Telegram

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਐਲ ਪੋਰਟਲ , ਫਲੋਰਿਡਾ ਵਿੱਚ ਇਕ ਭਾਰਤੀ ਮੂਲ ਦੀ ਬੱਚਿਆਂ ਦੀ ਮਾਹਿਰ ਡਾਕਟਰ ਨੇਹਾ ਗੁਪਤਾ (27) ਵਿਰੁੱਧ ਆਪਣੀ ਹੀ ਧੀ ਦੀ ਮੌਤ ਦੇ ਮਾਮਲੇ ਵਿੱਚ ਦੂਸਰਾ ਦਰਜਾ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਸ਼ੁਰੂ ਵਿੱਚ ਸਮਝਿਆ ਗਿਆ ਸੀ ਕਿ ਗੁਪਤਾ ਦੀ 4 ਸਾਲਾ ਧੀ ਆਰੀਆ ਤਲਾਥੀ ਦੀ ਮੌਤ ਕਿਰਾਏ ਦੇ ਘਰ ਵਿੱਚਲੇ ਤਲਾਬ ਵਿਚ ਡੁੱਬਣ ਕਾਰਨ ਹੋਈ ਹੈ। ਗੁਪਤਾ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਹ ਸੌਂ ਰਹੀ ਸੀ ਤੇ ਰੌਲਾ ਸੁਣ ਕੇ ਉੱਠੀ ਤਾਂ ਉਸ ਨੇ ਵੇਖਿਆ ਕਿ ਉਸ਼ ਦੀ ਧੀ ਤਾਲਾਬ ਵਿੱਚ ਡਿੱਗੀ ਹੋਈ ਸੀ , ਉਸ ਨੂੰ ਤੈਰਨਾ ਨਹੀਂ ਸੀ ਆਉਂਦਾ ਇਸ ਲਈ ਉਹ ਉਸ ਨੂੰ ਬਚਾਅ ਨਾ ਸਕੀ। ਪਰੰਤੂ ਹੁਣ ਇਹ ਮਾਮਲਾ ਨਵਾਂ ਮੋੜ ਲੈ ਗਿਆ ਹੈ।

ਗ੍ਰਿਫਤਾਰੀ ਹਲਫੀਆ ਬਿਆਨ ਅਨੁਸਾਰ ਪੋਸਟ ਮਾਰਟਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੱਚੀ ਦੇ ਫੇਫੜੇ ਤੇ ਪੇਟ ਵਿਚ ਬਿਲਕੁਲ ਵੀ ਪਾਣੀ ਨਹੀਂ ਸੀ। ਇਸ ਦੀ ਮੌਤ ਡੁੱਬਣ ਨਾਲ ਨਹੀਂ ਹੋਈ ਬਲਕਿ ਉਸ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ। ਤਾਲਾਬ ਵਿੱਚ ਡੁੱਬਣ ਦੀ ਕਹਾਣੀ ਹੱਤਿਆ ਨੂੰ ਛੁਪਾਉਣ ਲਈ ਘੜੀ ਗਈ ਹੈ। ਇਕ ਰਿਪੋਰਟ ਅਨੁਸਾਰ ਬੱਚੀ ਦੀ ਸਾਂਭ ਸੰਭਾਲ ਨੂੰ ਲੈ ਕੇ ਗੁਪਤਾ ਤੇ ਉਸ ਦੇ ਪਤੀ ਡਾ ਸੌਰਭ ਤਲਾਥੀ ਵਿਚਾਲੇ ਝਗੜਾ ਚੱਲ ਰਿਹਾ ਸੀ ਜਿਸ ਤੋਂ ਗੁਪਤਾ ਪ੍ਰੇਸ਼ਾਨ ਸੀ। ਦੋਸ਼ਾਂ ਦੇ ਮੱਦੇਨਜਰ .ਯੁਨੀਵਰਸਿਟੀ ਆਫ ਓਕਲਾਹੋਮਾ ਨੇ ਗੁਪਤਾ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਸਮੇ ਉਹ ਬਿਨਾਂ ਬੌਂਡ ਜੇਲ ਵਿੱਚ ਹੈ ਤੇ ਉਸ ਨੂੰ ਓਕਲਾਹੋਮਾ ਤੋਂ ਫਲੋਰਿਡਾ ਲਿਆਂਦਾ ਗਿਆ ਹੈ।


Next Story
ਤਾਜ਼ਾ ਖਬਰਾਂ
Share it