ਦਿਲੀ ਪੁਲਿਸ ਤੋਂ ਆਪ ਵਰਕਰਾਂ ਨੂੰ ਛੁਡਵਾਇਆ
ਵਿਧਾਇਕ ਫਾਜ਼ਿਲਕਾ ਦਾ ਕਹਿਣਾ ਹੈ ਕਿ ਦਿਲੀ ਵਿਚ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਨੂੰ ਦੇਖ ਕੇ ਬੀਜੇਪੀ ਘਬਰਾ ਗਈ ਹੈ ਤੇ ਆਪ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੀ
By : BikramjeetSingh Gill
ਫਾਜ਼ਿਲਕਾ, 3 ਫਰਵਰੀ
ਬੀਤੇ ਕੱਲ ਦਿੱਲੀ ਪੁਲਿਸ ਨੇ ਫਾਜ਼ਿਲਕਾ ਦੇ ਆਮ ਆਦਮੀ ਪਾਰਟੀ ਦੇ 4 ਸਾਥੀਆਂ ਹਰਮੰਦਰ ਸਿੰਘ ਬਰਾੜ ਸੀਨੀਅਰ ਆਗੂ, ਬਲਵਿੰਦਰ ਸਿੰਘ ਆਲਮਸ਼ਾਹ, ਬਲਜਿੰਦਰ ਸਿੰਘ ਸਾਬਕਾ ਸਰਪੰਚ ਅਤੇ ਸੁਖਵਿੰਦਰ ਸਿੰਘ ਸਰਪੰਚ ਗੁਲਾਮ ਰਸੂਲ ਨੂੰ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਬਿਨਾਂ ਕਿਸੇ ਕਾਰਨ ਗ੍ਰਿਫਤਾਰ ਕਰ ਲਿਆ ਸੀ ਉਸ ਤੋਂ ਬਾਅਦ ਥਾਣੇ ਜਾ ਕੇ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਆਪਣੇ ਸਾਥੀਆਂ ਨੂੰ ਬੀਤੀ ਰਾਤ ਛੱਡਵਾਇਆ। ਉਨ੍ਹਾਂ ਆਖਿਆ ਕਿ ਇਹ ਸਾਥੀ ਸਾਡੇ ਨਾਲ ਪਿੱਛਲੇ ਕਈ ਦਿਨਾਂ ਤੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਲਈ ਪ੍ਰਚਾਰ ਵਿਚ ਲੱਗੇ ਹੋਏ ਸਨ।
ਵਿਧਾਇਕ ਫਾਜ਼ਿਲਕਾ ਦਾ ਕਹਿਣਾ ਹੈ ਕਿ ਦਿਲੀ ਵਿਚ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਨੂੰ ਦੇਖ ਕੇ ਬੀਜੇਪੀ ਘਬਰਾ ਗਈ ਹੈ ਤੇ ਆਪ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਯਤਾ ਨੂੰ ਦੇਖਦਿਆਂ ਦਿੱਲੀ ਪੁਲਿਸ *ਤੇ ਦਬਾਅ ਬਣਾ ਕੇ ਵਰਕਰਾਂ ਨੂੰ ਹਿਰਾਸਤ ਵਿਚ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਡਰ ਤਾਂ ਇਥੋ ਦੇਖ ਕੇ ਪਤਾ ਲਗਦਾ ਹੈ ਜਦੋਂ ਉਨ੍ਹਾਂ ਥਾਣੇ ਵਿਚ ਪਹੁੰਚ ਪੁਲਿਸ ਤੋਂ ਵਰਕਰਾਂ ਨੂੰ ਹਿਰਾਸਤ ਵਿਚ ਲੈਣ ਦਾ ਕਾਰਨ ਪੁਛਿੱਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਤੁਸੀਂ ਪੰਜਾਬ ਤੋਂ ਆਏ ਹੋ, ਦਿਲੀ ਪੁਲਿਸ ਨੂੰ ਅਗੋ ਸਵਾਲ ਕੀਤਾ ਗਿਆ ਕਿ ਪੰਜਾਬ ਦੇ ਲੋਕ ਇਸ ਦੇਸ਼ ਦੇ ਵਾਸੀ ਨਹੀਂ ਹਨ?
ਉਨ੍ਹਾਂ ਅੱਗੇ ਕਿਹਾ ਕਿ 3 ਫਰਵਰੀ ਸ਼ਾਮ ਤੱਕ ਚੋਣ ਪ੍ਰਚਾਰ ਖਤਮ ਹੋਣ ਤੱਕ ਕੋਈ ਵੀ ਆਪਣੀ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰ ਸਕਦਾ ਹੈ। ਬੀਜੇਪੀ ਆਪਣੀ ਹਾਰ ਵੇਖ ਕੇ ਪੂਰੀ ਤਰਾਂ ਬੌਖਲਾਈ ਹੋਈ ਹੈ ਅਤੇ ਪੂਰੀ ਧੱਕੇਸ਼ਾਹੀ ਤੇ ਉਤਰੀ ਹੋਈ ਹੈ, ਪਰ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਹਨ। ਇਸ ਵਾਰ ਫਿਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਉਣ ਜਾ ਰਹੇ ਹਨ।
ਇਸ ਮੌਕੇ ਮਨਜੋਤ ਖੇੜਾ, ਸੁਰਿੰਦਰ ਘੋਗਾ, ਸਾਜਨ ਖਰਬਾਟ ਆਦਿ ਹੋਰ ਮੌਜੂਦ ਸਨ।