'ਆਪ' ਵਲੋਂ ਹਰਿਆਣਾ 'ਚ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ
By : BikramjeetSingh Gill
ਚੰਡੀਗੜ੍ਹ : ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਬੁੱਧਵਾਰ ਅੱਧੀ ਰਾਤ ਨੂੰ 19 ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ ਕੀਤੀ। ਦੱਸ ਦੇਈਏ ਕਿ ਪਾਰਟੀ ਨੇ ਹੁਣ ਤੱਕ ਕੁੱਲ 89 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਹਰਿਆਣਾ 'ਚ ਨਾਮਜ਼ਦਗੀ ਦਾ ਅੱਜ ਆਖਰੀ ਦਿਨ ਹੈ। ਅਜਿਹੇ 'ਚ ਸਾਰੀਆਂ ਪਾਰਟੀਆਂ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇਣ 'ਚ ਰੁੱਝੀਆਂ ਹੋਈਆਂ ਹਨ। ਪਾਰਟੀ ਨੇ ਬੁੱਧਵਾਰ ਨੂੰ ਹੀ ਦਿਨ 'ਚ ਪੰਜਵੀਂ ਸੂਚੀ ਜਾਰੀ ਕੀਤੀ ਸੀ, ਜਿਸ 'ਚ 9 ਨਾਂ ਸ਼ਾਮਲ ਸਨ, ਜਦਕਿ ਚੌਥੀ ਸੂਚੀ 'ਚ 21 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ।
ਪਾਰਟੀ ਨੇ ਪੰਚਕੂਲਾ ਤੋਂ ਪ੍ਰੇਮ ਗਰਗ, ਕਾਲਕਾ ਤੋਂ ਓਪੀ ਗੁੱਜਰ, ਅੰਬਾਲਾ ਸ਼ਹਿਰ ਤੋਂ ਕੇਤਨ ਸ਼ਰਮਾ, ਮੁਲਾਣਾ ਤੋਂ ਗੁਰਤੇਜ ਸਿੰਘ, ਪਿਹੋਵਾ ਤੋਂ ਗਹਿਲ ਸਿੰਘ ਸੰਧੂ, ਸ਼ਾਹਬਾਦ ਤੋਂ ਆਸ਼ਾ ਪਠਾਨੀਆ, ਗੂਹਲਾ ਤੋਂ ਰਾਕੇਸ਼ ਖਾਨਪੁਰ, ਜੀਂਦ ਤੋਂ ਵਜ਼ੀਰ ਸਿੰਘ ਅਤੇ ਪਾਣੀਪਤ ਤੋਂ ਰਿਤੂ ਅਰੋੜਾ ਨੂੰ ਉਮੀਦਵਾਰ ਬਣਾਇਆ ਹੈ। ਸਿਟੀ ਨੂੰ ਉਮੀਦਵਾਰ ਬਣਾਇਆ ਗਿਆ ਹੈ।
'ਆਪ' ਪਾਰਟੀ ਨੇ ਜੁਲਾਨਾ ਤੋਂ ਵਿਨੇਸ਼ ਫੋਗਾਟ ਦੇ ਖਿਲਾਫ ਕਵਿਤਾ ਦਲਾਲ ਨੂੰ ਮੈਦਾਨ 'ਚ ਉਤਾਰਿਆ ਹੈ। ਜਦੋਂਕਿ ਭਾਜਪਾ ਨੇ ਇੱਥੇ ਕੈਪਟਨ ਯੋਗੇਸ਼ ਬੈਰਾਗੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਜੇਕਰ ਕਾਂਗਰਸ ਅਤੇ 'ਆਪ' ਵਿਚਾਲੇ ਗਠਜੋੜ ਹੁੰਦਾ ਤਾਂ ਵਿਨੇਸ਼ ਫੋਗਾਟ ਦਾ ਯੋਗੇਸ਼ ਬੈਰਾਗੀ ਨਾਲ ਮੁਕਾਬਲਾ ਤੈਅ ਸੀ ਪਰ 'ਆਪ' ਨੇ ਕਵਿਤਾ ਦਲਾਲ ਨੂੰ ਮੈਦਾਨ 'ਚ ਉਤਾਰ ਕੇ ਮੁਕਾਬਲੇ ਨੂੰ ਤਿਕੋਣਾ ਬਣਾ ਦਿੱਤਾ ਹੈ। ਹੁਣ ਜੁਲਾਨਾ ਵਿੱਚ ਲੜਾਈ ਪਹਿਲਵਾਨ VS ਪਹਿਲਵਾਨ ਬਣ ਗਈ ਹੈ।
ਇਸ ਤੋਂ ਇਲਾਵਾ ਪਾਰਟੀ ਨੇ ਅੰਬਾਲਾ ਸ਼ਹਿਰ ਤੋਂ ਕੇਤਨ ਸ਼ਰਮਾ, ਫਤਿਹਾਬਾਦ ਤੋਂ ਕਮਲ ਬੀਸਲਾ, ਏਲਨਾਬਾਦ ਤੋਂ ਮਨੀਸ਼ ਅਰੋੜਾ, ਨਲਵਾ ਤੋਂ ਉਮੇਸ਼ ਸ਼ਰਮਾ, ਲੋਹਾਰੂ ਤੋਂ ਗੀਤਾ ਸ਼ੇਰੋਂ, ਬਦਰਾ ਤੋਂ ਰਾਕੇਸ਼ ਚੰਦਵਾਸ ਅਤੇ ਦਾਦਰੀ ਤੋਂ ਧਨਰਾਜ ਕੁੰਡੂ ਨੂੰ ਉਮੀਦਵਾਰ ਬਣਾਇਆ ਹੈ।