Begin typing your search above and press return to search.

Partap Singh Bajwa ਦੇ ਬਿਆਨਾਂ ’ਤੇ Aam Aadmi Party ਦਾ ਤਿੱਖਾ ਇਤਰਾਜ਼

ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਹਾਲੀਆ ਦਿਨਾਂ ਵਿੱਚ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮ ਹੋ ਗਿਆ ਹੈ।

Partap Singh Bajwa ਦੇ ਬਿਆਨਾਂ ’ਤੇ Aam Aadmi Party ਦਾ ਤਿੱਖਾ ਇਤਰਾਜ਼
X

Gurpiar ThindBy : Gurpiar Thind

  |  13 Feb 2026 3:26 PM IST

  • whatsapp
  • Telegram

ਅੰਮ੍ਰਿਤਸਰ: ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਹਾਲੀਆ ਦਿਨਾਂ ਵਿੱਚ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮ ਹੋ ਗਿਆ ਹੈ। ਆਮ ਆਦਮੀ ਪਾਰਟੀ ਨੇ ਇਨ੍ਹਾਂ ਬਿਆਨਾਂ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਤਰ੍ਹਾਂ ਦੀ ਸ਼ਬਦਾਵਲੀ ਨਾ ਸਿਰਫ਼ ਵਿਅਕਤੀਗਤ ਤੌਰ ’ਤੇ ਕਿਸੇ ਮੰਤਰੀ ਦੀ ਬੇਇੱਜ਼ਤੀ ਕਰਦੀ ਹੈ, ਸਗੋਂ ਮਿਹਨਤਕਸ਼ ਪਰਿਵਾਰਾਂ ਅਤੇ ਆਮ ਘਰਾਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਂਦੀ ਹੈ।


ਇਸ ਮਾਮਲੇ ’ਤੇ ਬਿਆਨ ਦਿੰਦਿਆਂ ਸਾਬਕਾ ਕੈਬਨਟ ਮੰਤਰੀ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਆਮ ਘਰਾਂ ਤੋਂ ਉੱਠ ਕੇ ਮਿਹਨਤ ਅਤੇ ਕਿਰਤ ਦੇ ਜ਼ਰੀਏ ਲੋਕਤੰਤਰ ਵਿੱਚ ਅੱਗੇ ਵਧਣਾ ਹਰ ਕਿਸੇ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਜਦੋਂ ਮਿਹਨਤਕਸ਼ ਪਰਿਵਾਰਾਂ ਦੇ ਬੱਚੇ ਜਨਤਾ ਦੇ ਭਰੋਸੇ ਨਾਲ ਵਿਧਾਇਕ ਜਾਂ ਮੰਤਰੀ ਬਣਦੇ ਹਨ, ਤਾਂ ਪੁਰਾਣੀਆਂ ਪਾਰਟੀਆਂ ਦੇ ਕੁਝ ਨੇਤਾਵਾਂ ਨੂੰ ਇਹ ਕਾਮਯਾਬੀ ਹਜ਼ਮ ਨਹੀਂ ਹੁੰਦੀ। ਇਸੇ ਕਰਕੇ ਉਹ ਅਪਮਾਨਜਨਕ ਅਤੇ ਤੋਹਿਨਾਯੋਗ ਭਾਸ਼ਾ ਦੀ ਵਰਤੋਂ ਕਰਦੇ ਹਨ।


ਡਾ. ਨਿੱਜਰ ਨੇ ਜ਼ੋਰ ਦੇ ਕੇ ਕਿਹਾ ਕਿ ਰਾਜਨੀਤੀ ਵਿੱਚ ਸ਼ਬਦਾਂ ਦੀ ਬਹੁਤ ਅਹਿਮੀਅਤ ਹੁੰਦੀ ਹੈ। ਕਿਸੇ ਦੀ ਜਾਤ, ਧਰਮ, ਕਿੱਤੇ ਜਾਂ ਸਮਾਜਿਕ ਪਿਛੋਕੜ ਬਾਰੇ ਗਲਤ ਅਤੇ ਘਟੀਆ ਟਿੱਪਣੀਆਂ ਕਰਨਾ ਲੋਕਤੰਤਰ ਦੀ ਰੂਹ ਦੇ ਖ਼ਿਲਾਫ਼ ਹੈ। ਉਨ੍ਹਾਂ ਯਾਦ ਦਿਵਾਇਆ ਕਿ ਤਰਨਤਾਰਨ ਚੋਣਾਂ ਦੌਰਾਨ ਵੀ ਕਾਂਗਰਸ ਦੇ ਕੁਝ ਆਗੂਆਂ ਵੱਲੋਂ ਅਜਿਹੀ ਦਲਿਤ-ਵਿਰੋਧੀ ਭਾਸ਼ਾ ਵਰਤੀ ਗਈ ਸੀ, ਜਿਸ ਨੇ ਸਮਾਜ ਵਿੱਚ ਨਕਾਰਾਤਮਕ ਸੁਨੇਹਾ ਦਿੱਤਾ।


ਉਨ੍ਹਾਂ ਕਿਹਾ ਕਿ ਭਾਰਤ ਇੱਕ ਬਹੁ-ਧਰਮੀ ਅਤੇ ਬਹੁ-ਸੰਸਕ੍ਰਿਤਿਕ ਦੇਸ਼ ਹੈ, ਜਿੱਥੇ ਹਰ ਕਿਸੇ ਨੂੰ ਆਪਸੀ ਆਦਰ ਅਤੇ ਸੰਵੇਦਨਸ਼ੀਲਤਾ ਨਾਲ ਗੱਲ ਕਰਨੀ ਚਾਹੀਦੀ ਹੈ। ਦੋ-ਚਾਰ ਲੋਕਾਂ ਨੂੰ ਖੁਸ਼ ਕਰਨ ਲਈ ਕੀਤੀ ਗਈ ਅਪਮਾਨਜਨਕ ਬੋਲਚਾਲ ਬਾਕੀ ਸਮਾਜ ਦੇ ਦਿਲਾਂ ਨੂੰ ਡੂੰਘੀ ਠੇਸ ਪਹੁੰਚਾਉਂਦੀ ਹੈ, ਜਿਸਦੇ ਨਤੀਜੇ ਲੰਮੇ ਸਮੇਂ ਤੱਕ ਰਹਿੰਦੇ ਹਨ।


ਅੰਤ ਵਿੱਚ ਡਾ. ਨਿੱਜਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਾਂਗਰਸ ਆਪਣੇ ਆਗੂਆਂ ਦੀ ਜ਼ੁਬਾਨ ’ਤੇ ਕਾਬੂ ਨਹੀਂ ਪਾਂਦੀ, ਤਾਂ ਇਸ ਦਾ ਸਿਆਸੀ ਨੁਕਸਾਨ ਪਾਰਟੀ ਨੂੰ ਹੀ ਭੁਗਤਣਾ ਪਵੇਗਾ। ਲੋਕ ਹੁਣ ਸਭ ਕੁਝ ਦੇਖ ਰਹੇ ਹਨ ਅਤੇ ਅਜਿਹੀ ਭਾਸ਼ਾ ਨੂੰ ਕਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ।

Next Story
ਤਾਜ਼ਾ ਖਬਰਾਂ
Share it