Begin typing your search above and press return to search.

Tarn Taran ਦੇ ਪਿੰਡ ਠਰੂ ਦੇ ਨੋਜਵਾਨ ਦੀ Portugal ਵਿੱਚ ਭੇਦਭਰੀ ਹਾਲਤ ਵਿੱਚ ਹੋਈ ਮੌਤ

ਵਿਦੇਸ਼ਾਂ ਤੋਂ ਆਏ ਦਿਨੀਂ ਪੰਜਾਬੀ ਨੋਜਵਾਨਾਂ ਦੀ ਮੋਤ ਦੀਆਂ ਖਬਰਾਂ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਤਰਨਤਾਰਨ ਦੇ ਪਿੰਡ ਠਰੂ ਤੋਂ ਸਾਹਮਣੇ ਆਇਆ ਜਿਥੋਂ ਦੇ 22 ਸਾਲਾਂ ਨੋਜਵਾਨ ਦਿਲਰਾਜ ਦੀ ਭੇਦਭਰੀ ਹਾਲਤ ਵਿੱਚ ਮੋਤ ਹੋ ਗਈ ਹੈ।

Tarn Taran  ਦੇ ਪਿੰਡ ਠਰੂ ਦੇ ਨੋਜਵਾਨ ਦੀ Portugal ਵਿੱਚ ਭੇਦਭਰੀ ਹਾਲਤ ਵਿੱਚ ਹੋਈ ਮੌਤ
X

Gurpiar ThindBy : Gurpiar Thind

  |  14 Feb 2026 3:53 PM IST

  • whatsapp
  • Telegram

ਤਰਨਤਾਰਨ : ਵਿਦੇਸ਼ਾਂ ਤੋਂ ਆਏ ਦਿਨੀਂ ਪੰਜਾਬੀ ਨੋਜਵਾਨਾਂ ਦੀ ਮੋਤ ਦੀਆਂ ਖਬਰਾਂ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਤਰਨਤਾਰਨ ਦੇ ਪਿੰਡ ਠਰੂ ਤੋਂ ਸਾਹਮਣੇ ਆਇਆ ਜਿਥੋਂ ਦੇ 22 ਸਾਲਾਂ ਨੋਜਵਾਨ ਦਿਲਰਾਜ ਦੀ ਭੇਦਭਰੀ ਹਾਲਤ ਵਿੱਚ ਮੋਤ ਹੋ ਗਈ ਹੈ।



ਦਿਲਰਾਜ ਦੀ ਮੋਤ ਦੀ ਖ਼ਬਰ ਸੁਣ ਕੇ ਪਰਿਵਾਰ ਗਹਿਰੇ ਸਦਮੇ ਵਿੱਚ ਏ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਏ ਦਿਲਰਾਜ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਦਿਲਰਾਜ 2022 ਵਿੱਚ ਆਪਣੇ ਸੁਨਿਹਰੀ ਭਵਿੱਖ ਦੀ ਆਸ ਨੂੰ ਲੈਕੇ ਪੁਰਤਗਾਲ ਗਿਆ ਸੀ ਦਿਲਰਾਜ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਿਲਰਾਜ ਉਥੇ ਮੇਹਨਤ ਮਜ਼ਦੂਰੀ ਕਰ ਰਿਹਾ ਸੀ।



ਜਿਵੇਂ ਇਥੇ ਆਪਣੇ ਪ੍ਰਵਾਸੀ ਮਜ਼ਦੂਰ ਇੱਕ ਕਮਰੇ ਵਿੱਚ ਰਹਿੰਦੇ ਹਨ ਉਥੇ ਇਸ ਤਰ੍ਹਾਂ ਆਪਣੇ ਪੰਜਾਬੀ ਬੱਚੇ ਰਹਿਣ ਲਈ ਮਜਬੂਰ ਨੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਿਵਾਰ ਵੱਲੋਂ ਬੜੀ ਮੁਸ਼ਕਲ ਨਾਲ ਬੱਚੇ ਨੂੰ ਪਾਲਿਆ ਗਿਆ ਸੀ ਅਤੇ ਹੁਣ ਜ਼ਮੀਨ ਗਹਿਣੇ ਪਾ ਕੇ ਉਸਨੂੰ ਵਿਦੇਸ਼ ਭੇਜਿਆ ਗਿਆ ਸੀ ਅਤੇ ਜਿਥੇ ਹੁਣ ਉਸਦੀ ਭੇਦਭਰੀ ਹਾਲਤ ਵਿੱਚ ਮੌਤ ਹੋਣ ਦੀ ਸੂਚਨਾ ਮਿਲੀ ਹੈ ।



ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਕੋਲੋਂ ਆਪਣੇ ਪੁੱਤ ਦੀ ਲਾਸ਼ ਮੰਗਵਾ ਕੇ ਦੇਣ ਦੀ ਮੰਗ ਕੀਤੀ ਏ ਤਾਂ ਜ਼ੋ ਆਪਣੇ ਪੁੱਤ ਦੇ ਅੰਤਿਮ ਦਰਸ਼ਨ ਕਰ ਸਕਣ

Next Story
ਤਾਜ਼ਾ ਖਬਰਾਂ
Share it