ਖਮਾਣੋਂ ਦੇ ਨੌਜਵਾਨ ਨੇ ਸਰੀ, ਕੈਨੇਡਾ ਦੀ ਧਰਤੀ 'ਤੇ ਲਏ ਆਖਰੀ ਸਾਹ
ਇਕਬਾਲ ਸਿੰਘ ਦੋ ਸਾਲ ਪਹਿਲਾਂ ਆਇਆ ਸੀ ਕੈਨੇਡਾ, ਹਾਰਟ ਅਟੈਕ ਨੇ ਲਈ ਜਾਨ
By : Sandeep Kaur
ਕੈਨੇਡਾ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਸਰੀ ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਇਕਬਾਲ ਸਿੰਘ ਵਜੋਂ ਹੋਈ ਹੈ, ਜੋ ਕਿ ਖਮਾਣੋਂ ਦਾ ਰਹਿਣ ਵਾਲਾ ਸੀ। ਉਸ ਦਾ ਭਤੀਜਾ ਇਕਬਾਲ ਸਿੰਘ ਪੁੱਤਰ ਅਵਤਾਰ ਸਿੰਘ ਦੋ ਸਾਲ ਪਹਿਲਾਂ ਕੈਨੇਡਾ ਗਿਆ ਸੀ ਜਦੋਂਕਿ ਉਸ ਦੀ ਪਤਨੀ ਉਸ ਤੋਂ ਦੋ ਸਾਲ ਪਹਿਲਾਂ ਪੜ੍ਹਾਈ ਕਰਨ ਗਈ ਸੀ। ਦੋਵੇਂ ਇਕੱਠੇ ਰਹਿ ਰਹੇ ਸਨ। ਬੀਤੇ ਦਿਨ ਇਕਬਾਲ ਕੰਮ ਤੋਂ ਪਰਤਣ ਉਪਰੰਤ ਨਹਾਉਣ ਲਈ ਗਿਆ ਤਾਂ ਬਾਹਰ ਨਹੀਂ ਆਇਆ ਤਾਂ ਉਹ ਬਾਥਰੂਮ ਵਿਚ ਮ੍ਰਿਤਕ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਮੌਤ ਦਾ ਕਾਰਨ ਹਾਰਟ ਫੇਲ ਹੋਣਾ ਹੈ।
ਗੋਫੰਡ ਮੀ 'ਤੇ ਇਕਬਾਲ ਦੀ ਪਤਨੀ ਮਨਦੀਪ ਕੌਰ ਨੇ ਲਿਖਿਆ ਕਿ ਮੈਂ ਇਹ ਸੁਨੇਹਾ ਬਹੁਤ ਭਾਰੀ ਦਿਲ ਨਾਲ ਲਿਖ ਰਹੀ ਹਾਂ। ਮੇਰੇ ਪਿਆਰੇ ਪਤੀ ਦਾ ਦੁਖਦਾਈ ਤੌਰ 'ਤੇ ਦੇਹਾਂਤ ਹੋ ਗਿਆ ਜਦੋਂ ਅਸੀਂ ਭਾਰਤ ਵਿੱਚ ਆਪਣੇ ਘਰ ਤੋਂ ਬਹੁਤ ਦੂਰ ਸੀ। ਇਸ ਮੁਸ਼ਕਲ ਸਮੇਂ ਵਿੱਚ, ਸਾਡੀ ਸਭ ਤੋਂ ਵੱਡੀ ਇੱਛਾ ਉਸਨੂੰ ਉਸਦੇ ਵਤਨ ਵਾਪਸ ਲੈ ਜਾਣ ਦੀ ਹੈ, ਜਿੱਥੇ ਉਹ ਆਪਣੇ ਪਰਿਵਾਰ, ਅਜ਼ੀਜ਼ਾਂ ਅਤੇ ਪੁਰਖਿਆਂ ਵਿੱਚ ਸ਼ਾਂਤੀ ਨਾਲ ਆਰਾਮ ਕਰ ਸਕੇ। ਬਦਕਿਸਮਤੀ ਨਾਲ, ਵਤਨ ਵਾਪਸੀ ਦੀ ਲਾਗਤ ਮੇਰੇ ਇਕੱਲੇ ਸਹਿਣ ਤੋਂ ਕਿਤੇ ਵੱਧ ਹੈ। ਮੈਂ ਨਿਮਰਤਾ ਨਾਲ ਤੁਹਾਡੇ ਸਾਰਿਆਂ ਤੱਕ ਸਹਾਇਤਾ ਲਈ ਪਹੁੰਚ ਕਰ ਰਹੀ ਹੈ, ਕੋਈ ਵੀ ਯੋਗਦਾਨ, ਭਾਵੇਂ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ, ਸਾਨੂੰ ਉਸਦੀ ਅੰਤਿਮ ਯਾਤਰਾ ਨੂੰ ਘਰ ਵਾਪਸੀ ਦੇ ਸਨਮਾਨ ਦੇ ਨੇੜੇ ਲਿਆਏਗਾ।
ਫੰਡ ਸਿੱਧੇ ਤੌਰ 'ਤੇ ਸਰੀਰ ਨੂੰ ਭਾਰਤ ਲਿਜਾਣਾ, ਜ਼ਰੂਰੀ ਕਾਨੂੰਨੀ ਅਤੇ ਦਸਤਾਵੇਜ਼ੀ ਖਰਚੇ, ਘਰ ਵਾਪਸ ਅੰਤਿਮ ਸੰਸਕਾਰ ਦੇ ਪ੍ਰਬੰਧਾਂ 'ਤੇ ਖਰਚ ਕੀਤੇ ਜਾਣਗੇ। ਤੁਹਾਡੀ ਦਿਆਲਤਾ, ਪ੍ਰਾਰਥਨਾਵਾਂ ਅਤੇ ਉਦਾਰਤਾ ਸ਼ਬਦਾਂ ਦੁਆਰਾ ਪ੍ਰਗਟ ਕੀਤੇ ਜਾਣ ਤੋਂ ਕਿਤੇ ਵੱਧ ਅਰਥ ਰੱਖਦੀਆਂ ਹਨ। ਜੇਕਰ ਤੁਸੀਂ ਮਦਦ ਕਰ ਸਕਦੇ ਹੋ, ਤਾਂ ਕਿਰਪਾ ਕਰਕੇ ਦਾਨ ਕਰਨ ਜਾਂ ਇਸ ਸੁਨੇਹੇ ਨੂੰ ਦੂਜਿਆਂ ਨਾਲ ਸਾਂਝਾ ਕਰਨ ਬਾਰੇ ਵਿਚਾਰ ਕਰੋ। ਇਸ ਮੁਸ਼ਕਿਲ ਸਮੇਂ 'ਚ ਸਮੂਹ ਪੰਜਾਬੀ ਭਾਈਚਾਰੇ ਵੱਲੋਂ ਮਨਦੀਪ ਕੌਰ ਦਾ ਸਾਥ ਦਿੱਤਾ ਜਾ ਰਿਹਾ ਹੈ ਅਤੇ ਉਸ ਨੂੰ ਇਕੱਲਿਆਂ ਸਭ ਕੁੱਝ ਦੇਖਣ ਲਈ ਵੀ ਸਹਾਰਾ ਦਿੱਤਾ ਜਾ ਰਿਹਾ ਹੈ। ਪਿੱਛੇ ਪੰਜਾਬ ਬੈਠਾ ਪਰਿਵਾਰ ਵੀ ਰੋਂਦਾ ਹੋਇਆ ਇਹੀ ਉਡੀਕ ਕਰ ਰਿਹਾ ਹੈ ਕਿ ਕਦੋਂ ਉਹ ਪੁੱਤ ਦੇ ਅੰਤਿਮ ਦਰਸ਼ਨ ਕਰ ਸਕਣ।


