Begin typing your search above and press return to search.

ਕਤਲ ਮਾਮਲੇ ਵਿੱਚ ਬਰੀ ਹੋਇਆ ਵਿਅਕਤੀ America ਵਿੱਚ ਰਹਿਣ ਦਾ ਹੱਕਦਾਰ : -Judge

ਕਤਲ ਮਾਮਲੇ ਵਿੱਚ ਬਰੀ ਹੋਇਆ ਵਿਅਕਤੀ America ਵਿੱਚ ਰਹਿਣ ਦਾ ਹੱਕਦਾਰ : -Judge
X

GillBy : Gill

  |  6 April 2026 6:15 PM IST

  • whatsapp
  • Telegram

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਪੈਨਸਿਲਵਾਨੀਆ ਵਿੱਚ ਇੱਕ ਇਮੀਗ੍ਰੇਸ਼ਨ ਜੱਜ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਕਤਲ ਮਾਮਲੇ ਵਿੱਚ ਪਿਛਲੇ ਸਾਲ ਬਰੀ ਕੀਤੇ ਗਏ ਵਿਅਕਤੀ ਨੂੰ ਅਮਰੀਕਾ ਵਿੱਚ ਰਹਿਣ ਦਾ ਹੱਕਦਾਰ ਹੈ। ਭਾਰਤੀ ਮੂਲ ਦੇ 64 ਸਾਲਾ ਸੁਬਰਾਮਨੀਅਮ ਵੇਦਮ ਨੇ 40 ਸਾਲ ਜੇਲ ਵਿਚ ਬਿਤਾਏ ਹਨ। ਉਸ ਵਿਰੁੱਧ ਲੱਗੇ ਦੋਸ਼ ਵਾਪਿਸ ਲੈਣ ਉਪਰੰਤ ਉਸ ਦੀ ਸਜਾ ਪਿਛਲੇ ਸਾਲ ਅਗਸਤ ਵਿੱਚ ਰੱਦ ਕਰ ਦਿੱਤੀ ਗਈ ਸੀ। ਜੱਜ ਦੇ ਨਿਰਨੇ ਬਾਅਦ ਵੀ ਸੁਬਰਾਮਨੀਅਮ ਇਗੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਦੀ ਹਿਰਾਸਤ ਵਿੱਚ ਹੈ। ਰਿਹਾਈ ਲਈ ਉਸ ਦੇ ਵਕੀਲ ਨੂੰ ਬਾਂਡ ਭਰਨਾ ਪਵੇਗਾ। ਵੇਦਮ ਨੇ ਜੱਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣਾ ਨਵਾਂ ਜੀਵਨ ਸ਼ੁਰੂ ਕਰਨਾ ਚਹੁੰਦਾ ਹੈ।

Next Story
ਤਾਜ਼ਾ ਖਬਰਾਂ
Share it