ਹਵਾਈ ਅੱਡੇ 'ਤੇ ਇਕ ਵਿਅਕਤੀ ਦੀ ਪੈਂਟ ਵਿਚੋਂ ਜਿਉਂਦਾ ਕੱਛੂਕੁੰਮਾ ਮਿਲਿਆ
ਪੈਂਟ ਵਿਚੋਂ 5 ਇੰਚ ਲੰਬਾ ਕੱਛੂਕੁੰਮਾ ਕੱਢ ਕੇ ਬਾਹਰ ਰੱਖ ਦਿੱਤਾ

ਨਿਊ ਜਰਸੀ ਦੇ ਹਵਾਈ ਅੱਡੇ 'ਤੇ ਇਕ ਵਿਅਕਤੀ ਦੀ ਪੈਂਟ ਵਿਚੋਂ ਜਿਉਂਦਾ ਕੱਛੂਕੁੰਮਾ ਮਿਲਿਆ
ਐਡਮਿਨਿਸਟ੍ਰੇਸ਼ਨ (TSA) ਅਨੁਸਾਰ, ਨਵਅਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ 'ਤੇ ਬਾਡੀ ਸਕੈਨਰ ਦੌਰਾਨ ਇਕ ਵਿਅਕਤੀ ਦੀ ਪੈਂਟ ਵਿੱਚ ਕੁਝ ਲੁਕਾਉਣ ਦਾ ਸ਼ੱਕ ਹੋਇਆ। ਪੁੱਛਗਿੱਛ ਦੌਰਾਨ, ਉਸ ਵਿਅਕਤੀ ਨੇ ਪੈਂਟ ਵਿਚੋਂ 5 ਇੰਚ ਲੰਬਾ ਕੱਛੂਕੁੰਮਾ ਕੱਢ ਕੇ ਬਾਹਰ ਰੱਖ ਦਿੱਤਾ, ਜੋ ਨੀਲੇ ਰੰਗ ਦੇ ਤੌਲੀਏ ਵਿੱਚ ਲਪੇਟਿਆ ਹੋਇਆ ਸੀ।
ਉਸ ਵਿਅਕਤੀ ਨੇ ਦੱਸਿਆ ਕਿ ਇਹ ਲਾਲ ਕੰਨ ਵਾਲਾ ਕੱਛੂਕੁੰਮਾ ਆਮ ਨਹੀਂ ਮਿਲਦਾ ਅਤੇ ਇਹ ਪਾਲਤੂ ਜਾਨਵਰ ਵਜੋਂ ਰੱਖਿਆ ਜਾਂਦਾ ਹੈ। ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕੱਛੂਕੁੰਮਾ ਜ਼ਬਤ ਕਰ ਲਿਆ ਗਿਆ ਹੈ। TSA ਦੇ ਫੈਡਰਲ ਸੁਰੱਖਿਆ ਡਾਇਰੈਕਟਰ ਥਾਮਸ ਕਾਰਟਰ ਨੇ ਕਿਹਾ ਕਿ ਯਾਤਰੀ ਆਮ ਤੌਰ 'ਤੇ ਚਾਕੂ ਜਾਂ ਹਥਿਆਰ ਲੁਕਾ ਕੇ ਲਿਆਉਂਦੇ ਹਨ, ਪਰ ਇਹ ਪਹਿਲਾ ਮਾਮਲਾ ਹੈ ਕਿ ਕਿਸੇ ਨੇ ਪੈਂਟ ਵਿੱਚ ਜੀਂਦਾ ਜਾਨਵਰ ਲੁਕਾ ਕੇ ਲਿਆਉਣ ਦੀ ਕੋਸ਼ਿਸ਼ ਕੀਤੀ। ਮਾਮਲੇ ਦੀ ਜਾਂਚ ਜਾਰੀ ਹੈ, ਅਤੇ ਅਜੇ ਤੈਅ ਨਹੀਂ ਹੋਇਆ ਕਿ ਵਿਅਕਤੀ 'ਤੇ ਮੁਕੱਦਮਾ ਦਰਜ ਕੀਤਾ ਜਾਵੇਗਾ ਜਾਂ ਜੁਰਮਾਨਾ ਲਾਇਆ ਜਾਵੇਗਾ।