US dollar 'ਚ ਵੱਡਾ ਬਦਲਾਅ: 165 ਸਾਲਾਂ 'ਚ ਪਹਿਲੀ ਵਾਰ ਕਰੰਸੀ 'ਤੇ ਦਿਖਾਈ ਦੇਣਗੇ President Trump's signature
ਖਜ਼ਾਨਚੀ ਬ੍ਰੈਂਡਨ ਬੀਚ ਅਨੁਸਾਰ, ਇਹ ਕਦਮ ਰਾਸ਼ਟਰਪਤੀ ਦੀ ਅਗਵਾਈ ਅਤੇ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਸਮਰਪਣ ਦਾ ਪ੍ਰਤੀਕ ਹੈ। ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੀਆਂ ਇਤਿਹਾਸਕ ਪ੍ਰਾਪਤੀਆਂ ਦਾ ਸਨਮਾਨ

By : Gill
ਵਾਸ਼ਿੰਗਟਨ: ਅਮਰੀਕਾ ਦੇ 165 ਸਾਲਾਂ ਦੇ ਮੁਦਰਾ ਇਤਿਹਾਸ ਵਿੱਚ ਇੱਕ ਬਹੁਤ ਹੀ ਇਤਿਹਾਸਕ ਅਤੇ ਅਨੋਖਾ ਫੈਸਲਾ ਲਿਆ ਗਿਆ ਹੈ। ਅਮਰੀਕਾ ਦੀ 250ਵੀਂ ਵਰ੍ਹੇਗੰਢ ਦੇ ਜਸ਼ਨਾਂ ਦੇ ਹਿੱਸੇ ਵਜੋਂ, ਹੁਣ ਅਮਰੀਕੀ ਡਾਲਰ (US Dollar) 'ਤੇ ਰਾਸ਼ਟਰਪਤੀ ਡੋਨਾਲਡ ਜੇ. ਟਰੰਪ (Donald J. Trump) ਦੇ ਦਸਤਖਤ (Signatures) ਛਾਪੇ ਜਾਣਗੇ। ਇਹ ਪਹਿਲੀ ਵਾਰ ਹੈ ਕਿ ਕਿਸੇ ਮੌਜੂਦਾ ਰਾਸ਼ਟਰਪਤੀ ਦੇ ਦਸਤਖਤ ਦੇਸ਼ ਦੀ ਕਰੰਸੀ 'ਤੇ ਦਿਖਾਈ ਦੇਣਗੇ। ਅਮਰੀਕੀ ਖਜ਼ਾਨਾ ਵਿਭਾਗ (US Treasury Department) ਨੇ ਪੁਸ਼ਟੀ ਕੀਤੀ ਹੈ ਕਿ ਟਰੰਪ ਦੇ ਨਾਲ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਦੇ ਦਸਤਖਤ ਵੀ ਨੋਟਾਂ 'ਤੇ ਹੋਣਗੇ।
ਖਜ਼ਾਨਚੀ ਬ੍ਰੈਂਡਨ ਬੀਚ ਅਨੁਸਾਰ, ਇਹ ਕਦਮ ਰਾਸ਼ਟਰਪਤੀ ਦੀ ਅਗਵਾਈ ਅਤੇ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਸਮਰਪਣ ਦਾ ਪ੍ਰਤੀਕ ਹੈ। ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੀਆਂ ਇਤਿਹਾਸਕ ਪ੍ਰਾਪਤੀਆਂ ਦਾ ਸਨਮਾਨ ਕਰਨ ਦਾ ਇਸ ਤੋਂ ਵਧੀਆ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ। ਖਜ਼ਾਨਾ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਰਾਸ਼ਟਰਪਤੀ ਟਰੰਪ ਦੇ ਦਸਤਖਤਾਂ ਵਾਲੇ ਪਹਿਲੇ $100 ਦੇ ਨੋਟ ਜੂਨ 2026 ਵਿੱਚ ਛਾਪਣੇ ਸ਼ੁਰੂ ਹੋ ਜਾਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਮੁੱਲਾਂ ਦੇ ਨੋਟਾਂ 'ਤੇ ਵੀ ਇਹ ਬਦਲਾਅ ਦੇਖਣ ਨੂੰ ਮਿਲੇਗਾ।
ਮਹੱਤਵਪੂਰਨ ਗੱਲ ਇਹ ਹੈ ਕਿ ਨੋਟ ਦੇ ਮੂਲ ਡਿਜ਼ਾਈਨ (Design) ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ, ਸਿਰਫ਼ ਦਸਤਖਤਾਂ ਵਾਲੀ ਜਗ੍ਹਾ 'ਤੇ ਟਰੰਪ ਦੇ ਦਸਤਖਤ ਸ਼ਾਮਲ ਕੀਤੇ ਜਾਣਗੇ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਈਰਾਨ ਵਿਰੁੱਧ ਜੰਗ (War against Iran) ਵਿੱਚ ਰੁੱਝਿਆ ਹੋਇਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਟਰੰਪ ਦੀ ਤਸਵੀਰ ਵਾਲਾ $1 ਦਾ ਸਿੱਕਾ ਜਾਰੀ ਕਰਨ ਦੀ ਕੋਸ਼ਿਸ਼ ਅਮਰੀਕੀ ਕਾਨੂੰਨਾਂ ਕਾਰਨ ਅਸਫਲ ਰਹੀ ਸੀ, ਕਿਉਂਕਿ ਕਾਨੂੰਨ ਜੀਵਤ ਵਿਅਕਤੀ ਦੀ ਤਸਵੀਰ ਸਿੱਕੇ 'ਤੇ ਛਾਪਣ ਦੀ ਇਜਾਜ਼ਤ ਨਹੀਂ ਦਿੰਦਾ, ਪਰ ਦਸਤਖਤਾਂ ਦੇ ਮਾਮਲੇ ਵਿੱਚ ਅਜਿਹੀ ਕੋਈ ਰੁਕਾਵਟ ਸਾਹਮਣੇ ਨਹੀਂ ਆਈ।


