Begin typing your search above and press return to search.

ਸਿਹਤ ਸਕੀਮਾਂ ਤਹਿਤ ਲੱਖਾਂ ਡਾਲਰਾਂ ਦਾ ਚੂਨਾ ਲਾਉਣ ਦੇ ਦੋਸ਼ਾਂ ਤਹਿਤ ਭਾਰਤੀ ਮੂਲ ਦੇ ਜੋੜੇ ਸਮੇਤ 8 ਗ੍ਰਿਫਤਾਰ

ਸਿਹਤ ਸਕੀਮਾਂ ਤਹਿਤ ਲੱਖਾਂ ਡਾਲਰਾਂ ਦਾ ਚੂਨਾ ਲਾਉਣ ਦੇ ਦੋਸ਼ਾਂ ਤਹਿਤ ਭਾਰਤੀ ਮੂਲ ਦੇ ਜੋੜੇ ਸਮੇਤ 8 ਗ੍ਰਿਫਤਾਰ
X

GillBy : Gill

  |  6 April 2026 6:12 PM IST

  • whatsapp
  • Telegram

ਸਿਹਤ ਸਕੀਮਾਂ ਤਹਿਤ ਲੱਖਾਂ ਡਾਲਰਾਂ ਦਾ ਚੂਨਾ ਲਾਉਣ ਦੇ ਦੋਸ਼ਾਂ ਤਹਿਤ ਭਾਰਤੀ ਮੂਲ ਦੇ ਜੋੜੇ ਸਮੇਤ 8 ਗ੍ਰਿਫਤਾਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਰਜਿਸਟਰਡ 70 ਸਾਲਾ ਨਰਸ ਅਮੇਲੂ ਗਿੱਲ ਤੇ ਉਸ ਦੇ ਪਤੀ ਸਾਇਕਾਲੋਜਿਸਟ ਗਲੈਡਵਿਨ ਗਿੱਲ (66) ਸਮੇਤ 8 ਜਣਿਆਂ ਨੂੰ ਸਿਹਤ ਫਰਾੜ ਸਕੀਮਾਂ ਤਹਿਤ ਲੱਖਾਂ ਡਾਲਰਾਂ ਦੀ ਧੋਖਾਧੜੀ ਕਰਨ ਦੇ ਵੱਖ ਵੱਖ ਸੰਘੀ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਜੋੜੇ ਨੂੰ ਕੈਲੀਫੋਰਨੀਆ ਦੀ ਲਾਸ ਏਂਜਲਸ ਕਾਊਂਟੀ ਦੇ ਸ਼ਹਿਰ ਕੋਵਿਨਾ ਵਿੱਚ ਉਨਾਂ ਦੇ ਘਰੋਂ ਤੜਕਸਾਰ ਗ੍ਰਿਫਤਾਰ ਕੀਤਾ ਗਿਆ ਹੈ। ਸੰਘੀ ਵਕੀਲਾਂ ਅਨੁਸਾਰ ਪਤੀ-ਪਤਨੀ ਅਨਾਹੀਮ ਵਿੱਚ ਸੇਂਟ ਫਰਾਂਸਿਸ ਪਾਲਾਟਿਵ ਕੇਅਰ ਦੇ ਮਾਲਕ ਹਨ। ਉਨਾਂ ਨੇ 52 ਲੱਖ ਡਾਲਰਾਂ ਤੋਂ ਵਧ ਦੇ ਫਰਜੀ ਦਾਅਵੇ ਕੀਤੇ ਤੇ ਜਿਨਾਂ ਲਈ ਮੈਡੀਕੇਅਰ ਵਿਵਸਥਾ ਤੇ ਹੋਰ ਬੀਮਾ ਕੰਪਨੀਆਂ ਨੇ ਅੰਦਾਜਨ 40 ਲੱਖ ਡਾਲਰਾਂ ਦੀ ਅਦਾਇਗੀ ਕੀਤੀ। ਫਸਟ ਅਸਿਸਟੈਂਟ ਯੂ ਐਸ ਅਟਰਾਨੀ ਬਿੱਲ ਐਸੇਲੀ ਨੇ ਕਿਹਾ ਕਿ ਗ੍ਰਿਫਤਾਰ ਮੁਲਜ਼ਮਾਂ ਵਿੱਚ 3 ਨਰਸਾਂ, ਇੱਕ ਕਿਰੋਪ੍ਰੈਕਟਰ ਤੇ ਇੱਕ ਸਾਇਕਾਲੋਜਿਸਟ ਸ਼ਾਮਿਲ ਹੈ ਜਿਨਾਂ ਨੂੰ ਵੱਖ ਵੱਖ ਮਾਮਲਿਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਨਾਂ ਤੋਂ ਇਲਾਵਾ ਇਦਾਹੋ ਦੇ ਇਕ ਵਿਅਕਤੀ ਤੇ ਲਾਸ ਏਂਜਲਸ ਖੇਤਰ ਦੇ ਇਕ ਹੋਰ ਵਿਅਕਤੀ ਨੂੰ ਕਥਿੱਤ ਤੌਰ 'ਤੇ ਲੇਬਰ ਯੁਨੀਅਨ ਦੀਆਂ ਸਿਹਤ ਯੋਜਨਾਵਾਂ ਤਹਿਤ ਧੋਖਾਧੜੀ ਕਰਨ ਦੇ ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

Next Story
ਤਾਜ਼ਾ ਖਬਰਾਂ
Share it