Begin typing your search above and press return to search.

ਪਿਛਲੇ 5 ਸਾਲਾਂ ਦੌਰਾਨ 37,740 Indian workers ਦੀ abroad 'ਚ ਹੋਈ ਮੌਤ

ਰੋਜ਼ਗਾਰ ਦੀ ਭਾਲ ਵਿਚ ਵਿਦੇਸ਼ ਜਾਣਾ ਅੱਜ ਦੇ ਭਾਰਤੀ ਨੌਜਵਾਨ ਲਈ ਵੱਡਾ ਸੁਪਨਾ ਹੈ ਪਰ ਹਕੀਕਤ ਇਹ ਹੈ ਕਿ ਇਹ ਸੁਪਨਾ ਕਈ ਵਾਰ ਦਰਦਨਾਕ ਅੰਤ ਵਿਚ ...

ਪਿਛਲੇ 5 ਸਾਲਾਂ ਦੌਰਾਨ 37,740  Indian workers ਦੀ  abroad ਚ ਹੋਈ ਮੌਤ
X

Kavya SharmaBy : Kavya Sharma

  |  3 April 2026 7:00 PM IST

  • whatsapp
  • Telegram

ਚੰਡੀਗੜ੍ਹ, 3 ਅਪ੍ਰੈਲ : ਰੋਜ਼ਗਾਰ ਦੀ ਭਾਲ ਵਿਚ ਵਿਦੇਸ਼ ਜਾਣਾ ਅੱਜ ਦੇ ਭਾਰਤੀ ਨੌਜਵਾਨ ਲਈ ਵੱਡਾ ਸੁਪਨਾ ਹੈ ਪਰ ਹਕੀਕਤ ਇਹ ਹੈ ਕਿ ਇਹ ਸੁਪਨਾ ਕਈ ਵਾਰ ਦਰਦਨਾਕ ਅੰਤ ਵਿਚ ਤਬਦੀਲ ਹੋ ਜਾਂਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ 2021 ਤੋਂ 2025 ਦਰਮਿਆਨ ਕੁੱਲ 37,740 ਭਾਰਤੀ ਕਾਮਿਆਂ ਦੀ ਵਿਦੇਸ਼ਾਂ ਵਿੱਚ ਮੌਤ ਹੋਈ। ਪਿਛਲੇ ਪੰਜ ਸਾਲਾਂ ਦੌਰਾਨ 37 ਹਜ਼ਾਰ ਤੋਂ ਵੱਧ ਭਾਰਤੀ ਮਜ਼ਦੂਰ ਵਿਦੇਸ਼ੀ ਧਰਤੀ ’ਤੇ ਅਪਣੀ ਜਾਨ ਗੁਆ ਚੁੱਕੇ ਹਨ।

ਇਸ ਦਾ ਮਤਲਬ ਹੈ ਕਿ ਹਰ ਰੋਜ਼ 20 ਤੋਂ ਵੱਧ ਘਰਾਂ ਦੇ ਚਿਰਾਗ ਬੁੱਝ ਰਹੇ ਹਨ। ਇਹ ਮੌਤਾਂ ਕਿਸੇ ਇਕ ਦੇਸ਼ ਜਾਂ ਖੇਤਰ ਤੱਕ ਸੀਮਤ ਨਹੀਂ ਪਰ ਖਾੜੀ ਦੇਸ਼ ਇਸ ਦਰਦ ਦਾ ਸਭ ਤੋਂ ਵੱਡਾ ਕੇਂਦਰ ਬਣੇ ਹੋਏ ਹਨ। ਕੁੱਲ ਮੌਤਾਂ ਵਿਚੋਂ 86 ਫ਼ੀਸਦੀ ਤੋਂ ਵੱਧ ਮਾਮਲੇ ਇਨ੍ਹਾਂ ਦੇਸ਼ਾਂ ਨਾਲ ਜੁੜੇ ਹਨ। ਇਹ ਅੰਕੜੇ ਸਿਰਫ਼ ਗਿਣਤੀ ਨਹੀਂ, ਸਗੋਂ ਉਨ੍ਹਾਂ ਪਰਵਾਰਾਂ ਦੀਆਂ ਕਹਾਣੀਆਂ ਹਨ, ਜਿਨ੍ਹਾਂ ਦੀਆਂ ਉਮੀਦਾਂ ਵਿਦੇਸ਼ ਦੀ ਧਰਤੀ ’ਤੇ ਹੀ ਦਫ਼ਨ ਹੋ ਗਈਆਂ। ਚਿੰਤਾ ਦੀ ਗੱਲ ਇਹ ਹੈ ਕਿ ਹਾਲਾਤ ਸੁਧਰਨ ਦੀ ਬਜਾਏ ਹੋਰ ਵੀ ਖ਼ਰਾਬ ਹੋ ਰਹੇ ਹਨ।

ਖਾੜੀ ਦੇਸ਼ ਬਣੇ ਸਭ ਤੋਂ ਵੱਡਾ ਕੇਂਦਰ

2022 ਵਿਚ ਮੌਤਾਂ ਵਿਚ ਕੁਝ ਕਮੀ ਆਈ ਪਰ ਬਾਅਦ ਵਿਚ ਮੌਤਾਂ ਦੀ ਗਿਣਤੀ ਮੁੜ ਵਧਦੀ ਗਈ, ਜੋ ਦਰਸਾਉਂਦੀ ਹੈ ਕਿ ਕਾਮਿਆਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਉਪਾਅ ਬੇਹੱਦ ਕਮਜ਼ੋਰ ਹਨ। ਇਸ ਨਾਲ ਜੁੜੀ ਹੋਈ ਇਕ ਹੋਰ ਗੰਭੀਰ ਗੱਲ ਇਹ ਹੈ ਕਿ ਮੌਤਾਂ ਦੇ ਕਾਰਨਾਂ ਬਾਰੇ ਕੋਈ ਸਪਸ਼ਟ ਡਾਟਾ ਸਾਹਮਣੇ ਨਹੀਂ ਆਉਂਦਾ, ਜਿਸ ਨਾਲ ਸਮੱਸਿਆ ਦੀ ਜੜ੍ਹ ਤੱਕ ਪਹੁੰਚਣਾ ਹੋਰ ਮੁਸ਼ਕਲ ਬਣ ਜਾਂਦਾ ਹੈ। ਮੌਤਾਂ ਦੇ ਨਾਲ ਨਾਲ ਸ਼ੋਸ਼ਣ ਦੀ ਕਹਾਣੀ ਵੀ ਘੱਟ ਭਿਆਨਕ ਨਹੀਂ।

80 ਹਜ਼ਾਰ ਤੋਂ ਵੱਧ ਸ਼ਿਕਾਇਤਾਂ

ਪੰਜ ਸਾਲਾਂ ਵਿਚ 80 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਇਸ ਗੱਲ ਦਾ ਸਬੂਤ ਹਨ ਕਿ ਵਿਦੇਸ਼ਾਂ ਵਿਚ ਭਾਰਤੀ ਕਾਮੇ ਕਿਹੜੇ ਹਾਲਾਤ ਵਿਚ ਜੀ ਰਹੇ ਹਨ। ਤਨਖ਼ਾਹ ਨਾ ਮਿਲਣਾ, ਕੰਟਰੈਕਟ ਦੀ ਉਲੰਘਣਾ, ਲੰਮੇ ਕੰਮ ਦੇ ਘੰਟੇ ਅਤੇ ਪਾਸਪੋਰਟ ਜ਼ਬਤ ਕਰਨ ਵਰਗੀਆਂ ਸਮੱਸਿਆਵਾਂ ਆਮ ਬਣ ਚੁੱਕੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਦੇਸ਼ਾਂ ਵਿਚ ਮੌਤਾਂ ਘੱਟ ਹਨ ਪਰ ਸ਼ਿਕਾਇਤਾਂ ਦੀ ਗਿਣਤੀ ਕਾਫ਼ੀ ਵੱਧ ਹੈ; ਮਤਲਬ ਜ਼ਿੰਦਗੀ ਉੱਥੇ ਵੀ ਆਸਾਨ ਨਹੀਂ। ਇਹ ਸਥਿਤੀ ਸਿਰਫ਼ ਕਾਮਿਆਂ ਦੀ ਨਹੀਂ, ਸਗੋਂ ਦੇਸ਼ ਦੀ ਅਰਥਵਿਵਸਥਾ ਨਾਲ ਵੀ ਜੁੜੀ ਹੋਈ ਹੈ।

ਸਰਕਾਰ ਲਈ ਚੁਣੌਤੀ ਅਤੇ ਜ਼ਿੰਮੇਵਾਰੀ

ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵਲੋਂ ਰਾਜ ਸਭਾ ਨੂੰ 29 ਜਨਵਰੀ ਨੂੰ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦਸਿਆ ਕਿ 2021 ਤੋਂ 2025 ਦੇ ਵਿਚਕਾਰ ਕੁੱਲ 37,740 ਭਾਰਤੀ ਕਾਮਿਆਂ ਦੀ ਮੌਤ ਵਿਦੇਸ਼ਾਂ ਵਿਚ ਹੋਈ। ਹਾਲਾਂਕਿ, ਇਨ੍ਹਾਂ ਮੌਤਾਂ ਦੇ ਕਾਰਨਾਂ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ। ਅੰਕੜਿਆਂ ਅਨੁਸਾਰ 2021 ਵਿਚ ਵਿਦੇਸ਼ਾਂ ਵਿਚ ਭਾਰਤੀ ਕਾਮਿਆਂ ਦੀ ਮੌਤ ਦੀ ਸਭ ਤੋਂ ਵੱਧ ਗਿਣਤੀ 8,234 ਦਰਜ ਕੀਤੀ ਗਈ ਸੀ। ਫਿਰ ਇਹ ਗਿਣਤੀ 2022 ਵਿਚ ਘੱਟ ਕੇ 6,614 ਹੋ ਗਈ, ਪਰ ਫਿਰ ਲਗਾਤਾਰ ਵਧਦੀ ਗਈ। 2023 ਵਿਚ ਭਾਰਤੀ ਕਾਮਿਆਂ ਦੀਆਂ 7,291, 2024 ’ਚ 7,747 ਅਤੇ 2025 ’ਚ 7,854 ਮੌਤਾਂ ਹੋਈਆਂ। ਇਨ੍ਹਾਂ ਵਿਚੋਂ 86 ਪ੍ਰਤੀਸ਼ਤ ਤੋਂ ਵੱਧ ਮੌਤਾਂ ਖਾੜੀ ਦੇਸ਼ਾਂ ਵਿਚ ਹੋਈਆਂ।

Next Story
ਤਾਜ਼ਾ ਖਬਰਾਂ
Share it