205 ਭਾਰਤੀਆਂ ਨੂੰ ਅਮਰੀਕਾ ਭੇਜੇਗਾ ਵਾਪਸ
ਜਹਾਜ਼ ਦੀ ਲੈਂਡਿੰਗ ਅੰਮ੍ਰਿਤਸਰ ਵਿੱਚ ਹੋਣ ਦੀ ਸੰਭਾਵਨਾ ਹੈ, ਪਰ ਇਸਦੀ ਪੁਸ਼ਟੀ ਅਜੇ ਤੱਕ ਨਹੀਂ ਹੋਈ। ਰਿਪੋਰਟਾਂ ਮੁਤਾਬਕ, ਜਹਾਜ਼ ਜਰਮਨੀ ਵਿੱਚ ਈਂਧਨ ਭਰਨ ਲਈ ਰੁਕੇਗਾ
By : BikramjeetSingh Gill
ਜਹਾਜ਼ ਦੀ ਲੈਂਡਿੰਗ ਅੰਮ੍ਰਿਤਸਰ ਵਿੱਚ ਹੋਵੇਗੀ
2025 ਵਿੱਚ, 205 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ।, ਜੋ ਕਿ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਦੇ ਬਾਅਦ ਦੇਸ਼ ਨਿਕਾਲੇ ਦੇ ਪ੍ਰੋਗਰਾਮ ਦਾ ਹਿੱਸਾ ਹੈ। ਇਹ ਪਹਿਲੀ ਵਾਰ ਹੈ ਕਿ ਇੰਨਾ ਸਾਰੇ ਭਾਰਤੀਆਂ ਨੂੰ ਇੱਕ ਸਮੂਹ ਵਿੱਚ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਹੈ। ਉਨ੍ਹਾਂ ਨੂੰ ਫੌਜੀ ਜਹਾਜ਼ ਰਾਹੀਂ ਸੈਨ ਐਂਟੋਨੀਓ ਤੋਂ ਉਡਾਣ ਭਰ ਕੇ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਹੈ।
🚨 A US Air Force C-17 has deported 205 Indian nationals and is set to reach India within 24 hours, with more batches to follow.
— art_of_rajasthan (@art_of_rajastha) February 4, 2025
India is cooperati Trump administration to repatriate undocumented residents, aiming to maintain strong ties and avoid trade conflicts.#Grammys2025 pic.twitter.com/rx0u3L9hhs
ਜਹਾਜ਼ ਦੀ ਲੈਂਡਿੰਗ ਅੰਮ੍ਰਿਤਸਰ ਵਿੱਚ ਹੋਣ ਦੀ ਸੰਭਾਵਨਾ ਹੈ, ਪਰ ਇਸਦੀ ਪੁਸ਼ਟੀ ਅਜੇ ਤੱਕ ਨਹੀਂ ਹੋਈ। ਰਿਪੋਰਟਾਂ ਮੁਤਾਬਕ, ਜਹਾਜ਼ ਜਰਮਨੀ ਵਿੱਚ ਈਂਧਨ ਭਰਨ ਲਈ ਰੁਕੇਗਾ ਅਤੇ ਫਿਰ ਅੰਮ੍ਰਿਤਸਰ ਲਈ ਉਡਾਣ ਭਰੇਗਾ।
ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ, ਜਿਸ ਵਿੱਚ 7 ਲੱਖ ਤੋਂ ਵੱਧ ਭਾਰਤੀ ਵੀ ਸ਼ਾਮਲ ਹਨ। ਇਹ ਸੰਭਵ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਭਾਰਤੀਆਂ ਨੂੰ ਵੀ ਵਾਪਸ ਜਾਣ ਲਈ ਮਜਬੂਰ ਕੀਤਾ ਜਾ ਸਕਦਾ ਹੈ।