Begin typing your search above and press return to search.
Surrey's Nagar Kirtan ‘ਚ 15,000 ਵੇਜੀ ਬਰਗਰ ਲੰਗਰ ਚ ਵੰਡੇ ਜਾਣਗੇ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬਰਗਰ ਸੇਵਾ ਵੱਖ-ਵੱਖ ਸੇਵਾਦਾਰ ਗਰੁੱਪਾਂ ਅਤੇ ਪਰਿਵਾਰਾਂ ਵੱਲੋਂ ਤਿਆਰ ਕਰਕੇ ਨਗਰ ਕੀਰਤਨ ਚ ਸ਼ਾਮਿਲ ਹੋਣ ਵਾਲੀਆਂ ਹਜ਼ਾਰਾਂ ਸੰਗਤਾਂ ਨੂੰ

By : Gill
ਵੈਨਕੂਵਰ, 5 ਅਪ੍ਰੈਲ (ਮਲਕੀਤ ਸਿੰਘ)- ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਸਜਾਏ ਜਾਣ ਵਾਲੇ ਵਿਸ਼ਵ ਪੱਧਰੀ ਨਗਰ ਕੀਰਤਨ ਦੌਰਾਨ ਵੱਖ ਵੱਖ ਲੰਗਰਾਂ ਚ ਲਗਭਗ 15,000 ਵੇਜੀ ਬਰਗਰ ਮੁਫ਼ਤ ਵੰਡੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬਰਗਰ ਸੇਵਾ ਵੱਖ-ਵੱਖ ਸੇਵਾਦਾਰ ਗਰੁੱਪਾਂ ਅਤੇ ਪਰਿਵਾਰਾਂ ਵੱਲੋਂ ਤਿਆਰ ਕਰਕੇ ਨਗਰ ਕੀਰਤਨ ਚ ਸ਼ਾਮਿਲ ਹੋਣ ਵਾਲੀਆਂ ਹਜ਼ਾਰਾਂ ਸੰਗਤਾਂ ਨੂੰ ਲੰਗਰ ਵਜੋਂ ਛਕਣ ਲਈ ਵੰਡੇ ਜਾਣਗੇ ਅਤੇ ਇਸ ਦੇ ਨਾਲ ਨਾਲ ਹੋਰ ਖਾਣ-ਪੀਣ ਦੀਆਂ ਵਸਤਾਂ ਦੀ ਵੱਡੀ ਸੇਵਾ ਕੀਤੀ ਜਾਵੇਗੀ।
ਇੱਥੇ ਜ਼ਿਕਰਯੋਗ ਹੈ ਕਿ ਸਰੀ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਸਜਾਇਆ ਜਾਣ ਵਾਲਾ ਇਹ ਨਗਰ ਕੀਰਤਨ ਪੂਰੀ ਦੁਨੀਆਂ ਵਿੱਚ ਸਿੱਖਾਂ ਦੇ ਵੱਡੇ ਨਗਰ ਕੀਰਤਨਾ ਵਿੱਚੋਂ ਗਿਣਿਆ ਜਾਂਦਾ ਹੈ ਜਿਸ ਵਿੱਚ ਹਰ ਸਾਲ ਲਗਭਗ 6 ਲੱਖ ਦੇ ਕਰੀਬ ਸੰਗਤਾਂ ਦੀ ਸ਼ਮੂਲੀਅਤ ਹੋਣੀ ਅਨੁਮਾਨੀ ਗਈ ਹੈ
Next Story


