Begin typing your search above and press return to search.

110 ਸਾਲਾ ਸਾਬਕਾ ਸੈਨਿਕ Bird Sisler ਦਾ ਦੇਹਾਂਤ

ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਿਸਲਰ ਨੂੰ ਬਹੁਤ ਸਾਰੇ ਲੋਕ ਯਾਦ ਕਰਨਗੇ, ਕਿਉਂਕਿ ਉਹਨਾਂ ਦੀ ਜ਼ਿੰਦਗੀ ਸੇਵਾ, ਹੌਸਲੇ ਅਤੇ ਪ੍ਰੇਰਣਾ ਨਾਲ ਭਰੀ ਹੋਈ ਸੀ।

110 ਸਾਲਾ ਸਾਬਕਾ ਸੈਨਿਕ Bird Sisler ਦਾ ਦੇਹਾਂਤ
X

GillBy : Gill

  |  5 April 2026 9:32 AM IST

  • whatsapp
  • Telegram

ਵੈਨਕੂਵਰ, 4 ਅਪ੍ਰੈਲ (ਮਲਕੀਤ ਸਿੰਘ) – ਦੂਸਰੇ ਵਿਸ਼ਵ ਯੁੱਧ ਵਿੱਚ ਕਨੇਡਾ ਦੇ ਸੈਨਿਕ ਵਜੋਂ ਸੇਵਾਵਾਂ ਨਿਭਾਉਣ ਵਾਲੇ ਬਜ਼ੁਰਗ ਬਰਡ ਸਿਸਲਰ ਦਾ 110 ਸਾਲਾਂ ਦੀ ਉਮਰ ਚ ਦੇਹਾਂਤ ਹੋ ਗਿਆ ਹੈ। ਉਸਦੇ ਪਰਿਵਾਰ ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਬਰਡ ਸਿਸਲਰ ਦੁਨੀਆ ਦੇ ਸਭ ਤੋਂ ਉਮਰ ਵਾਲੇ ਦੂਜੇ ਵਿਸ਼ਵ ਯੁੱਧ ਦੇ ਸੈਨਿਕਾਂ ਵਿੱਚੋਂ ਇੱਕ ਸਨ। ਉਹਨਾਂ ਦੀ ਮੌਤ ਨਾਲ ਇੱਕ ਇਤਿਹਾਸਕ ਯੁੱਗ ਦਾ ਅੰਤ ਹੋਇਆ ਮੰਨਿਆ ਜਾ ਰਿਹਾ ਹੈ।

ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਿਸਲਰ ਨੂੰ ਬਹੁਤ ਸਾਰੇ ਲੋਕ ਯਾਦ ਕਰਨਗੇ, ਕਿਉਂਕਿ ਉਹਨਾਂ ਦੀ ਜ਼ਿੰਦਗੀ ਸੇਵਾ, ਹੌਸਲੇ ਅਤੇ ਪ੍ਰੇਰਣਾ ਨਾਲ ਭਰੀ ਹੋਈ ਸੀ।

ਜਿਕਰਯੋਗ ਹੈ ਕਿ ਸਿਸਲਰ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਆਪਣੀ ਸੇਵਾ ਨਿਭਾਈ ਅਤੇ ਬਾਅਦ ਵਿੱਚ ਲੰਬੀ ਉਮਰ ਤੱਕ ਸਮਾਜ ਵਿੱਚ ਸਰਗਰਮ ਰਹੇ। ਉਹਨਾਂ ਨੂੰ ਕੈਨੇਡਾ ਵਿੱਚ ਇੱਕ ਜੀਵੰਤ ਇਤਿਹਾਸ ਵਜੋਂ ਵੀ ਦੇਖਿਆ ਜਾਂਦਾ ਸੀ।

Next Story
ਤਾਜ਼ਾ ਖਬਰਾਂ
Share it