Begin typing your search above and press return to search.
Indian High Commission ਦਾ ਅਹਿਮ ਫੈਸਲਾ- OCI ਕਾਰਡ ਦੀ ਅਰਜੀ ਹੁਣ ਖੁਦ ਜਮਾ ਕਰਵਾਉਣੀ ਪਵੇਗੀ
ਹੁਣ ਪਹਿਲਾਂ ਵਾਂਗ ਡਾਕ ਰਾਹੀਂ ਭੇਜੀਆਂ ਜਾਣ ਵਾਲੀਆਂ ਓਸੀਆਈ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਬਿਨੈਕਾਰਾਂ ਨੂੰ ਹੁਣ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਉਣ

By : Gill
ਵੈਨਕੂਵਰ, 3 ਅਪ੍ਰੈਲ (ਮਲਕੀਤ ਸਿੰਘ)- ਕੈਨੇਡਾ 'ਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਲਈ ਓਟਾਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਓਸੀਆਈ ਕਾਰਡ ਦੀਆਂ ਅਰਜ਼ੀਆਂ ਸਬੰਧੀ ਇੱਕ ਜ਼ਰੂਰੀ ਨੋਟਿਸ ਜਾਰੀ ਕੀਤਾ ਹੈ। ਹਾਈ ਕਮਿਸ਼ਨ ਵੱਲੋਂ ਜਾਰੀ ਨੋਟਿਸ ਦੀਆਂ ਹਦਾਇਤਾਂ ਅਨੁਸਾਰ, 5 ਅਪ੍ਰੈਲ 2026 ਤੋਂ ਸਾਰੀਆਂ ਓਸੀਆਈ ਅਰਜ਼ੀਆਂ ਸਿਰਫ਼ ਵਿਅਕਤੀਗਤ ਤੌਰ 'ਤੇ ਹੀ ਜਮ੍ਹਾਂ ਕਰਵਾਈਆਂ ਜਾ ਸਕਣਗੀਆਂ।
ਹੁਣ ਪਹਿਲਾਂ ਵਾਂਗ ਡਾਕ ਰਾਹੀਂ ਭੇਜੀਆਂ ਜਾਣ ਵਾਲੀਆਂ ਓਸੀਆਈ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਬਿਨੈਕਾਰਾਂ ਨੂੰ ਹੁਣ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਉਣ ਲਈ ਖੁਦ ਬੀ ਐਲ ਐਸ ਕੇਂਦਰਾਂ ਵਿੱਚ ਜਾਣਾ ਪਵੇਗਾ।
ਕਿਉਂਕਿ ਹੁਣ ਓਸੀਆਈ ਪ੍ਰਕਿਰਿਆ ਲਈ ਬਾਇਓਮੈਟ੍ਰਿਕਸ ਦੇਣਾ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਲਈ ਬਿਨੈਕਾਰ ਦੀ ਨਿੱਜੀ ਮੌਜੂਦਗੀ ਜ਼ਰੂਰੀ ਹੈ।
Next Story


