Begin typing your search above and press return to search.
ਬਿਕਰਮ ਮਜੀਠੀਆ ਤੇ ਲੱਗੇ ਸਾਰੇ ਇਲਜ਼ਾਮ ਝੂਠੇ ਹਨ : ਡੇਰਾਮੁਖੀ ਬਿਆਸ
ਬਾਬਾ ਗੁਰਿੰਦਰ ਸਿੰਘ ਢਿੱਲੋਂ ਨਵੀਂ ਨਾਭਾ ਜੇਲ੍ਹ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਬਾਬਾ ਅਤੇ ਮਜੀਠੀਆ ਪਰਿਵਾਰ ਦੇ ਆਪਸੀ ਰਿਸ਼ਤੇਦਾਰੀ ਵਾਲੇ ਸਬੰਧ ਹਨ

By : Gill
ਬਿਕਰਮ ਮਜੀਠੀਆ ਤੇ ਲੱਗੇ ਸਾਰੇ ਇਲਜ਼ਾਮ ਝੂਠੇ ਹਨ : ਡੇਰਾਮੁਖੀ ਬਿਆਸ
ਚੰਡੀਗੜ੍ਹ: 2 ਫਰਵਰੀ, 2026
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਰਾਧਾ ਸੁਆਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਵੀਂ ਨਾਭਾ ਜੇਲ੍ਹ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਬਾਬਾ ਅਤੇ ਮਜੀਠੀਆ ਪਰਿਵਾਰ ਦੇ ਆਪਸੀ ਰਿਸ਼ਤੇਦਾਰੀ ਵਾਲੇ ਸਬੰਧ ਹਨ ਅਤੇ ਇਸ ਤੋਂ ਪਹਿਲਾਂ ਵੀ ਉਹ ਸਤੰਬਰ ਮਹੀਨੇ ਵਿੱਚ ਮਜੀਠੀਆ ਨੂੰ ਮਿਲਣ ਜੇਲ੍ਹ ਗਏ ਸਨ।
ਇਸ ਮੌਕੇ ਡੇਰਾਮੁਖੀ ਬਿਆਸ ਨੇ ਕਿਹਾ ਕਿ ਬਿਕਰਮ ਮਜੀਠੀਆ ਤੇ ਲੱਗੇ ਸਾਰੇ ਇਲਜ਼ਾਮ ਝੂਠੇ ਹਨ , ਉਨ੍ਹਾਂ ਹੋਰ ਕਿਹਾ ਕਿ ਮਜੀਠੀਆ ਮੇਰਾ ਦੋਸਤ ਹੈ ਅਤੇ ਮੈ ਉਸ ਨੂੰ ਮਿਲਦਾ ਰਹਾਂਗਾ। ਉਨ੍ਹਾਂ ਇਹ ਵੀ ਆਖਿਆ ਕਿ ਮੈਨੂੰ ਕਿਸੇ ਤੇ ਕੁਮੈਂਟ ਕਰਨਾ ਚੰਗਾ ਨਹੀ ਲੱਗਦਾ। ਉਨ੍ਹਾਂ ਕਿਹਾ ਕਿ, ਸਰਕਾਰ ਆਪਣੀ ਥਾਂ ਹੈ ਅਤੇ ਰਿਸ਼ਤੇਦਾਰੀ ਆਪਣੀ ਜਗ੍ਹਾਂ।
Next Story


