ਅਕਾਲੀ ਦਲ ਨੇ ਗੁਰਪ੍ਰਤਾਪ ਵਡਾਲਾ ਨੂੰ ਲਾਇਆ ਅਬਜ਼ਰਵਰ
ਨਵੀ ਭਰਤੀ ਲਈ 7 ਮੈਂਬਰੀ ਕਮੇਟੀ ਬਣਾਈ ਹੈ ਪਰ ਇਸ ਕਮੇਟੀ ਨਾਲ ਅਕਾਲੀ ਦਲ ਨੇ ਕੋਈ ਗਲਬਾਤ ਨਾ ਕਰ ਕੇ ਆਪਣੇ ਤੌਰ ਉਤੇ ਹੀ ਭਰਤੀ ਸ਼ੁਰੂ ਕਰ ਲਈ ਹੈ।
By : BikramjeetSingh Gill
ਅਕਾਲੀ ਦਲ ਨੇ ਗੁਰਪ੍ਰਤਾਪ ਵਡਾਲਾ ਨੂੰ ਲਾਇਆ ਅਬਜ਼ਰਵਰ
ਸ਼੍ਰੋਮਣੀ ਅਕਾਲੀ ਦਲ ਨੇ ਬਾਗੀਆਂ ਨੂੰ ਮਨਾਉਣ ਲਈ ਕੋਸ਼ਿਸ਼ ਕੀਤੀ ਹੈ, ਇਸੇ ਸਬੰਧ ਵਿੱਚ ਉਹਨਾਂ ਨੇ ਯਾਨੀ ਕਿ ਅਕਾਲੀ ਦਲ ਨੇ ਗੁਰਪ੍ਰਤਾਪ ਵਡਾਲਾ ਨੂੰ ਫਰੀਦਕੋਟ ਦਾ ਅਬਜਰਵਰ ਲਗਾਇਆ ਹੈ
ਇਸ ਦੇ ਉਲਟ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਕਰ ਰਹੇ ਹਨ। ਅਕਾਲੀ ਦਲ ਦੀ ਨਵੀਂ ਭਰਤੀ ਲਈ ਸ੍ਰੀ ਅਕਾਲ ਤਖ਼ਤ ਸਹਿਬ ਤੋ ਆਦੇਸ਼ ਹੋਇਆ ਸੀ ਕਿ ਨਵੀ ਭਰਤੀ ਲਈ 7 ਮੈਂਬਰੀ ਕਮੇਟੀ ਬਣਾਈ ਹੈ ਪਰ ਇਸ ਕਮੇਟੀ ਨਾਲ ਅਕਾਲੀ ਦਲ ਨੇ ਕੋਈ ਗਲਬਾਤ ਨਾ ਕਰ ਕੇ ਆਪਣੇ ਤੌਰ ਉਤੇ ਹੀ ਭਰਤੀ ਸ਼ੁਰੂ ਕਰ ਲਈ ਹੈ।ਵਡਾਲਾ ਨੇ ਅੱਗੇ ਕਿਹਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਪਾਲਣਾ ਕਰ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਵਿਚ ਅਕਾਲੀ ਦਲ ਨੂੰ ਵੀ ਇਹ ਪਾਲਣਾ ਕਰਨੀ ਹੀ ਪਵੇਗੀ। ਇਸ ਦੇ ਨਾਲ ਹੀ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਸਿਰਫ ਇਨਾਂ ਦਾ ਨਹੀ ਸਾਡੇ ਸਾਰਿਆਂ ਦਾ ਹੈ ਪੰਜਾਬੀਆਂ ਦਾ ਹੈ ਪੰਜਾਬ ਦਾ ਹੈ। ਕਿਹਾ ਕਿ ਅਸੀ ਧਾਮੀ ਸਾਬ੍ਹ ਨੂੰ ਕਿਹਾ ਸੀ ਕਿ 7 ਮੈਂਬਰੀ ਕਮੇਟੀ ਦੀ ਬੈਠਕ ਬੁਲਾਉ, ਪਰ ਉਨ੍ਹਾਂ ਨਹੀ ਬੁਲਾਈ, ਪਤਾ ਨਹੀ ਉਨ੍ਹਾਂ ਦੀ ਕੀ ਮਜਬੂਰੀ ਹੈ, ਪਰ ਲੋਕ ਵੇਖ ਰਹੇ ਹਨ।
ਵਡਾਨਾ ਨੇ ਅੱਗੇ ਕਿਹਾ ਕਿ ਇਹ ਜੋ ਮੈਨੂੰ ਫ਼ਰੀਦਕੋਟ ਦਾ ਅਬਜ਼ਰਵਰ ਲਾ ਰਹੇ ਹਨ ਮੈਨੂੰ ਇਹ ਮਨਜ਼ੂਰ ਨਹੀ ਅਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨਾਲ ਬੰਨੇ ਹੋਏ ਹਾਂ।