ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਬੈਠਕ ਵਿਚ ਵੱਡਾ ਫ਼ੈਸਲਾ, ਪੜ੍ਹੋ
A major decision in the working committee meeting of Akali Dal, read
By : BikramjeetSingh Gill
ਚੰਡੀਗੜ੍ਹ : ਬੀਤੇ ਦਿਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੇ ਅਸਤੀਫ਼ੇ ਮਗਰੋਂ ਅੱਜ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਕਈ ਫ਼ੈਸਲੇ ਲਏ ਗਏ ਜਿਸ ਵਿਚ ਕੁੱਝ ਫ਼ੈਸਲੇ ਇਸ ਤਰ੍ਹਾਂ ਹਨ---
3 ਤੋਂ ਚਾਰ ਮਤੇ ਪਾਸ ਕੀਤੇ ਗਏ ਹਨ
ਪਹਿਲਾਂ ਤਾਂ ਇਹ ਕਿ ਚੰਡੀਗੜ੍ਹ ਵਿਚ ਹਰਿਆਣਾ ਨੂੰ ਜ਼ਮੀਨ ਦੇਣ ਦਾ ਵਿਰੋਧ ਕੀਤਾ ਜਾਵੇਗਾ।
ਬੰਦੀ ਸਿੰਘਾਂ ਦੀ ਰਿਹਾਈ ਬਾਰੇ ਚਾਰਾਜੋਈ ਕੀਤੀ ਜਾਵੇਗੀ
ਸੁਖਬੀਰ ਬਾਦਲ ਦੇ ਅਸਤੀਫ਼ੇ ਦੀ ਮਨਜ਼ੂਰੀ ਜਾਂ ਫਿਰ ਨਾ ਮਨਜ਼ੂਰੀ ਬਾਰੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕੁੱਝ ਵੀ ਸਾਫ਼ ਸਾਫ਼ ਨਹੀ ਕਿਹਾ। ਉਨ੍ਹਾਂ ਸਿਰਫ ਐਨਾ ਹੀ ਕਿਹਾ ਕਿ ਅਸੀ ਸਾਰਿਆਂ ਦੀ ਰਾਏ ਅਨੁਸਾਰ ਵੀ ਫ਼ੈਸਲਾ ਲਵਾਂਗੇ।
ਇਸ ਮੌਕੇ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਘਰ ਦਾ ਰਾਜ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਾਲੇ ਜਿੱਥੇ ਮਰਜੀ ਆਪਣੀ ਵਿਧਾਨ ਸਭਾ ਬਣਾ ਲੈਣ ਪਰ ਚੰਡੀਗੜ੍ਹ ਵਿਚ ਅਸੀ ਇਹ ਹੋਣ ਨਹੀ ਦੇਣਾ। ਚੀਮਾ ਨੇ ਕਿਹਾ ਗਰਵਰਨਰ ਸਾਬ ਕੋਲ ਇਹ ਵਿਧਾਨ ਸਭਾ ਦੀ ਪ੍ਰਪੋਜਲ ਆਈ ਹੀ ਕਿਉਂ ?
ਚੀਮਾ ਨੇ ਕਿਹਾ ਕਿ ਅਸੀਂ ਹਰਿਆਣਾ ਨੂੰ ਨਾ ਤਾਂ ਚੰਡੀਗੜ੍ਹ ਉਤੇ ਕਬਜ਼ਾ ਕਰਨ ਦਿਆਂਗੇ ਅਤੇ ਨਾ ਹੀ ਪੰਜਾਬ ਯੂਨੀਵਰਸਟੀ ਉਤੇ ਕਬਜ਼ਾ ਕਰਨ ਦਿਆਂਗੇ।