Begin typing your search above and press return to search.

ਬੰਗਾਲ ਦੀ ਬੀਰਭੂਮ ਕੋਲਾ ਖਾਨ 'ਚ ਧਮਾਕਾ, 5 ਲੋਕਾਂ ਦੀ ਮੌਤ

ਬੰਗਾਲ ਦੀ ਬੀਰਭੂਮ ਕੋਲਾ ਖਾਨ ਚ ਧਮਾਕਾ, 5 ਲੋਕਾਂ ਦੀ ਮੌਤ
X

BikramjeetSingh GillBy : BikramjeetSingh Gill

  |  7 Oct 2024 1:35 PM IST

  • whatsapp
  • Telegram

ਕੋਲਕਾਤਾ: ਪੱਛਮੀ ਬੰਗਾਲ ਦੇ ਬੀਰਭੂਮ ਵਿੱਚ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਬੀਰਭੂਮ ਦੇ ਖੋਰਾਸ਼ੋਲ ਬਲਾਕ ਦੇ ਵਦੁਲੀਆ ਵਿੱਚ ਇੱਕ ਕੋਲੇ ਦੀ ਖਾਨ ਵਿੱਚ ਧਮਾਕਾ ਹੋਇਆ ਹੈ। ਸੋਮਵਾਰ ਨੂੰ ਵਾਪਰੇ ਇਸ ਹਾਦਸੇ ਵਿੱਚ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ। ਕਈ ਹੋਰ ਮਜ਼ਦੂਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਸਾਰਿਆਂ ਨੂੰ ਸਥਾਨਕ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ। ਬਾਕੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੁਲਸ ਨੇ ਦੱਸਿਆ ਕਿ ਹਾਦਸੇ ਦੇ ਬਾਕੀ ਪੀੜਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੰਡ ਵਿੱਚ ਇੱਕ ਨਿੱਜੀ ਕੋਲਾ ਖਾਨ ਵਿੱਚ ਬਲਾਸਟ ਹੋਣ ਦੌਰਾਨ ਹਾਦਸਾ ਵਾਪਰ ਗਿਆ। ਪਹਿਲਾਂ ਧਮਾਕੇ ਤੋਂ ਬਾਅਦ ਖਾਨ ਢਹਿ ਗਈ। ਇਸ ਕਾਰਨ ਇਹ ਹਾਦਸਾ ਹੋਰ ਖਤਰਨਾਕ ਹੋ ਗਿਆ ਹੈ।

Next Story
ਤਾਜ਼ਾ ਖਬਰਾਂ
Share it