Begin typing your search above and press return to search.
ਕਾਂਗਰਸ ਨੇ ਪੰਜਾਬ ਜ਼ਿਮਨੀ ਚੋਣ 'ਚ ਇਕ ਸੀਟ ਜਿੱਤੀ, 'ਆਪ' ਨੇ 3

By : Gill
ਚੰਡੀਗੜ੍ਹ : ਪੰਜਾਬ ਦੀਆਂ ਚਾਰੋਂ ਵਿਧਾਨ ਸਭਾ ਸੀਟਾਂ ਦੇ ਨਤੀਜੇ ਆ ਗਏ ਹਨ। ਇਨ੍ਹਾਂ ਵਿੱਚੋਂ 'ਆਪ' ਨੇ 3 ਸੀਟਾਂ ਜਿੱਤੀਆਂ- ਹੁਸ਼ਿਆਰਪੁਰ ਜ਼ਿਲ੍ਹੇ ਦੀ ਚੱਬੇਵਾਲ, ਗੁਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ ਅਤੇ ਮੁਕਤਸਰ ਦੀ ਗਿੱਦੜਬਾਹਾ ਸੀਟ। ਬਰਨਾਲਾ ਤੋਂ ਇੱਕ ਸੀਟ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਤੀ। ਚੱਬੇਵਾਲ ਤੋਂ ‘ਆਪ’ ਉਮੀਦਵਾਰ ਇਸ਼ਾਂਕ ਕੁਮਾਰ ਨੇ ਕਾਂਗਰਸ ਦੇ ਰਣਜੀਤ ਕੁਮਾਰ ਨੂੰ 28,690 ਵੋਟਾਂ ਨਾਲ ਹਰਾਇਆ। ਇਸ਼ਾਂਕ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਡਾ: ਰਾਜਕੁਮਾਰ ਚੱਬੇਵਾਲ ਦਾ ਪੁੱਤਰ ਹੈ। ਇਸ ਤੋਂ ਪਹਿਲਾਂ ਹਾਰ ਦੀ ਸਥਿਤੀ ਨੂੰ ਦੇਖਦੇ ਹੋਏ ਕਾਂਗਰਸੀ ਉਮੀਦਵਾਰ ਰਣਜੀਤ ਕੁਮਾਰ ਗਿਣਤੀ ਕੇਂਦਰ ਛੱਡ ਕੇ ਚਲੇ ਗਏ ਸਨ।
Next Story


