Begin typing your search above and press return to search.

ਮਹਾਰਾਸ਼ਟਰ 'ਚ ਕ੍ਰੈਸ਼ ਹੋਇਆ ਹੈਲੀਕਾਪਟਰ, 3 ਦੀ ਮੌਤ

ਮਹਾਰਾਸ਼ਟਰ ਚ ਕ੍ਰੈਸ਼ ਹੋਇਆ ਹੈਲੀਕਾਪਟਰ, 3 ਦੀ ਮੌਤ
X

BikramjeetSingh GillBy : BikramjeetSingh Gill

  |  2 Oct 2024 9:41 AM IST

  • whatsapp
  • Telegram

ਮਹਾਰਾਸ਼ਟਰ ਦੇ ਪੁਣੇ ਵਿੱਚ ਬੁੱਧਵਾਰ ਨੂੰ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਦੋ ਪਾਇਲਟ ਅਤੇ ਇਕ ਇੰਜੀਨੀਅਰ ਸ਼ਾਮਲ ਹੈ। ਇਹ ਘਟਨਾ ਸਵੇਰੇ 6:30 ਤੋਂ 7 ਵਜੇ ਦੇ ਵਿਚਕਾਰ ਬਾਵਧਨ ਖੇਤਰ ਦੇ ਕੇਕੇ ਕੰਸਟ੍ਰਕਸ਼ਨ ਹਿੱਲ ਨੇੜੇ ਵਾਪਰੀ।

ਪੁਲਿਸ ਮੁਤਾਬਕ ਹੈਲੀਕਾਪਟਰ ਨੇ ਆਕਸਫੋਰਡ ਗੋਲਫ ਕੋਰਸ ਦੇ ਹੈਲੀਪੈਡ ਤੋਂ ਉਡਾਨ ਭਰੀ ਸੀ। ਟੇਕਆਫ ਦੇ ਕਰੀਬ 10 ਮਿੰਟ ਬਾਅਦ, ਹੈਲੀਕਾਪਟਰ 1.5 ਕਿਲੋਮੀਟਰ ਦੀ ਦੂਰੀ 'ਤੇ ਕਰੈਸ਼ ਹੋ ਗਿਆ। ਇਹ ਹਾਦਸਾ ਪਹਾੜੀ ਇਲਾਕੇ 'ਚ ਵਾਪਰਿਆ। ਸਵੇਰੇ ਉੱਥੇ ਸੰਘਣੀ ਧੁੰਦ ਛਾਈ ਹੋਈ ਸੀ।

ਹਾਦਸੇ ਤੋਂ ਬਾਅਦ ਹੈਲੀਕਾਪਟਰ ਨੂੰ ਅੱਗ ਲੱਗ ਗਈ। ਇਸ ਕਾਰਨ ਤਿੰਨੋਂ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹੈਲੀਕਾਪਟਰ ਸਰਕਾਰੀ ਸੀ ਜਾਂ ਨਿੱਜੀ। ਮ੍ਰਿਤਕਾਂ ਦੀ ਵੀ ਪਛਾਣ ਨਹੀਂ ਹੋ ਸਕੀ ਹੈ। ਪਿੰਪਰੀ ਚਿੰਚਵਾੜ ਪੁਲਿਸ, ਫਾਇਰ ਬ੍ਰਿਗੇਡ ਅਤੇ ਮੈਡੀਕਲ ਟੀਮ ਮੌਕੇ 'ਤੇ ਪਹੁੰਚ ਗਈ ਹੈ।

Next Story
ਤਾਜ਼ਾ ਖਬਰਾਂ
Share it