Begin typing your search above and press return to search.

Breaking ਲੁਧਿਆਣਾ: ਸਰਹਾਲੀ ਬੰਨ੍ਹ ਟੁੱਟਿਆ, 15 ਪਿੰਡ ਪਾਣੀ ਦੀ ਲਪੇਟ ਵਿੱਚ

Breaking ਲੁਧਿਆਣਾ: ਸਰਹਾਲੀ ਬੰਨ੍ਹ ਟੁੱਟਿਆ, 15 ਪਿੰਡ ਪਾਣੀ ਦੀ ਲਪੇਟ ਵਿੱਚ
X

GillBy : Gill

  |  5 Sept 2025 11:32 AM IST

  • whatsapp
  • Telegram

ਲੁਧਿਆਣਾ: ਸਰਹਾਲੀ ਬੰਨ੍ਹ ਟੁੱਟਿਆ, 15 ਪਿੰਡ ਪਾਣੀ ਦੀ ਲਪੇਟ ਵਿੱਚ

ਲੁਧਿਆਣਾ ਜ਼ਿਲ੍ਹੇ ਵਿੱਚ ਪਏ ਭਾਰੀ ਮੀਂਹ ਕਾਰਨ ਅਤੇ ਪਹਾੜੀਆਂ ਵਿਚ ਡਟੇ ਬੱਦਲਾਂ ਕਾਰਨ ਆਏ ਪਾਣੀ ਸਰਹਾਲੀ ਬੰਨ੍ਹ ਟੁੱਟ ਗਿਆ ਹੈ। ਇਸ ਨਾਲ ਬੰਨ੍ਹ ਦਾ ਪਾਣੀ ਕਰੀਬ 15 ਪਿੰਡਾਂ ਵਿੱਚ ਵੜ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਗਈ ਸੀ। ਹੁਣ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ ਹਨ।

ਦਰਅਸਲ ਕੱਲ੍ਹ ਹੀ ਸਤਲੁਜ ਦੇ ਤੇਜ਼ ਵਹਾਅ ਕਾਰਨ ਬੰਨ੍ਹ ਅਤੇ ਦਰਿਆ ਦੇ ਵਿਚਕਾਰ ਮਿੱਟੀ ਖਿਸਕ ਗਈ ਸੀ। ਸਥਿਤੀ ਨੂੰ ਦੇਖਦੇ ਹੋਏ ਬੰਨ੍ਹ ਦੇ ਨੇੜੇ ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਡੀਸੀ ਹਿਮਾਂਸ਼ੂ ਜੈਨ ਸਥਿਤੀ ਨੂੰ ਸੰਭਾਲਣ ਲਈ ਬੰਨ੍ਹ 'ਤੇ ਨੰਗੇ ਪੈਰ ਬੈਠੇ ਹਨ।

Next Story
ਤਾਜ਼ਾ ਖਬਰਾਂ
Share it