Begin typing your search above and press return to search.

ਟੀਮ ਪਲੇਅਰ ਬਣੋ ਨਹੀਂ ਤਾਂ ਰਿਜ਼ਰਵ 'ਚ ਬਿਠਾ ਦੇਵਾਂਗਾ: ਬਰਨਾਲਾ ਰੈਲੀ 'ਚ ਰਾਹੁਲ ਗਾਂਧੀ ਦੀ ਪੰਜਾਬੀ ਲੀਡਰਾਂ ਨੂੰ ਸਖ਼ਤ ਚੇਤਾਵਨੀ

ਟੀਮ ਪਲੇਅਰ ਬਣੋ ਨਹੀਂ ਤਾਂ ਰਿਜ਼ਰਵ ਚ ਬਿਠਾ ਦੇਵਾਂਗਾ: ਬਰਨਾਲਾ ਰੈਲੀ ਚ ਰਾਹੁਲ ਗਾਂਧੀ ਦੀ ਪੰਜਾਬੀ ਲੀਡਰਾਂ ਨੂੰ ਸਖ਼ਤ ਚੇਤਾਵਨੀ
X

GillBy : Gill

  |  28 Feb 2026 3:31 PM IST

  • whatsapp
  • Telegram


ਬਰਨਾਲਾ, 28 ਫਰਵਰੀ 2026:

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਬਰਨਾਲਾ ਵਿਖੇ ਕਾਂਗਰਸ ਦੀ ਵਿਸ਼ਾਲ ਮਹਾਂਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਸੂਬਾ ਇਕਾਈ ਦੇ ਆਗੂਆਂ ਨੂੰ ਸਖ਼ਤ ਲਹਿਜੇ ਵਿੱਚ ਅਨੁਸ਼ਾਸਨ ਦਾ ਪਾਠ ਪੜ੍ਹਾਇਆ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਾਰਟੀ ਵਿੱਚ ਰਹਿਣਾ ਹੈ ਤਾਂ 'ਟੀਮ ਪਲੇਅਰ' ਬਣ ਕੇ ਕੰਮ ਕਰਨਾ ਪਵੇਗਾ, ਨਹੀਂ ਤਾਂ ਅਜਿਹੇ ਆਗੂਆਂ ਨੂੰ 'ਰਿਜ਼ਰਵ ਬੈਂਚ' 'ਤੇ ਬਿਠਾਉਣ ਵਿੱਚ ਦੇਰੀ ਨਹੀਂ ਕੀਤੀ ਜਾਵੇਗੀ।

ਰਾਹੁਲ ਗਾਂਧੀ ਨੇ ਗੁੱਟਬੰਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੋਈ ਵੀ ਇਕੱਲਾ ਆਗੂ ਚੋਣ ਨਹੀਂ ਜਿੱਤ ਸਕਦਾ, ਜਿੱਤ ਸਿਰਫ਼ ਮਜ਼ਬੂਤ ਟੀਮ ਵਰਕ ਨਾਲ ਹੀ ਸੰਭਵ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਚਾਹੇ ਕੋਈ ਕਿੱਡਾ ਵੀ ਵੱਡਾ ਲੀਡਰ ਕਿਉਂ ਨਾ ਹੋਵੇ, ਉਹ ਪਾਰਟੀ ਤੋਂ ਵੱਡਾ ਨਹੀਂ ਹੋ ਸਕਦਾ। ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ 'ਤੇ ਦੋ-ਟੁੱਕ ਸੁਨੇਹਾ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੀ ਅਸਲ ਤਾਕਤ ਇਸ ਦਾ ਵਰਕਰ ਹੈ ਅਤੇ ਜਿਹੜੇ ਆਗੂ ਵਰਕਰਾਂ ਦੀ ਅਣਦੇਖੀ ਕਰਕੇ ਆਪਣੀ ਨਿੱਜੀ ਸਿਆਸਤ ਚਮਕਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ। ਇਸ ਮੌਕੇ ਉਨ੍ਹਾਂ ਨੇ 2027 ਦੀਆਂ ਚੋਣਾਂ ਲਈ ਵਰਕਰਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ।

Next Story
ਤਾਜ਼ਾ ਖਬਰਾਂ
Share it