Begin typing your search above and press return to search.

Brazil Bank Loan Case : ਵ੍ਹੀਲਚੇਅਰ 'ਤੇ ਲਾਸ਼ ਲੈ ਕੇ ਬੈਂਕ ਪਹੁੰਚੀ ਔਰਤ, ਲੈਣਾ ਚਾਹੁੰਦੀ ਸੀ ਲੱਖਾਂ ਦਾ ਲੋਨ, ਗ੍ਰਿਫ਼ਤਾਰ

 ਬ੍ਰਾਜ਼ੀਲ (16 ਅਪ੍ਰੈਲ), ਰਜਨੀਸ਼ ਕੌਰ : ਕਰਜ਼ੇ ਦੇ ਲਾਲਚ 'ਚ ਆ ਕੇ ਇੱਕ ਔਰਤ ਨੇ ਕਰ ਦਿੱਤਾ ਅਜਿਹਾ ਕਾਰਨਾਮਾ ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ। ਇਸ ਔਰਤ ਨੇ ਬੈਂਕ ਨਾਲ ਧੋਖਾਧੜੀ ਕਰਨ ਦੀ ਪੂਰੀ ਪਲਾਨਿੰਗ ਕੀਤੀ ਸੀ ਪਰ ਆਖਰੀ ਸਮੇਂ 'ਤੇ ਉਸ ਦਾ ਰਾਜ਼ ਸਭ ਦੇ ਸਾਹਮਣੇ ਬੇਨਕਾਬ ਹੋ ਗਿਆ ਅਤੇ ਹੁਣ […]

Brazil Bank Loan Case : ਵ੍ਹੀਲਚੇਅਰ ਤੇ ਲਾਸ਼ ਲੈ ਕੇ ਬੈਂਕ ਪਹੁੰਚੀ ਔਰਤ, ਲੈਣਾ ਚਾਹੁੰਦੀ ਸੀ ਲੱਖਾਂ ਦਾ ਲੋਨ, ਗ੍ਰਿਫ਼ਤਾਰ
X

Editor EditorBy : Editor Editor

  |  18 April 2024 10:19 AM IST

  • whatsapp
  • Telegram

ਬ੍ਰਾਜ਼ੀਲ (16 ਅਪ੍ਰੈਲ), ਰਜਨੀਸ਼ ਕੌਰ : ਕਰਜ਼ੇ ਦੇ ਲਾਲਚ 'ਚ ਆ ਕੇ ਇੱਕ ਔਰਤ ਨੇ ਕਰ ਦਿੱਤਾ ਅਜਿਹਾ ਕਾਰਨਾਮਾ ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ। ਇਸ ਔਰਤ ਨੇ ਬੈਂਕ ਨਾਲ ਧੋਖਾਧੜੀ ਕਰਨ ਦੀ ਪੂਰੀ ਪਲਾਨਿੰਗ ਕੀਤੀ ਸੀ ਪਰ ਆਖਰੀ ਸਮੇਂ 'ਤੇ ਉਸ ਦਾ ਰਾਜ਼ ਸਭ ਦੇ ਸਾਹਮਣੇ ਬੇਨਕਾਬ ਹੋ ਗਿਆ ਅਤੇ ਹੁਣ ਉਹ ਸਲਾਖਾਂ ਪਿੱਛੇ ਹੈ। ਦਰਅਸਲ, ਇਹ ਔਰਤ ਮ੍ਰਿਤਕ ਵਿਅਕਤੀ ਦੇ ਨਾਮ 'ਤੇ ਕਰਜ਼ਾ ਲੈਣਾ ਚਾਹੁੰਦੀ ਸੀ। ਔਰਤ ਦੀ ਹਿੰਮਤ ਤਾਂ ਵੇਖੋ, ਉਹ ਵ੍ਹੀਲਚੇਅਰ 'ਤੇ ਵਿਅਕਤੀ ਦੀ ਲਾਸ਼ ਲੈ ਕੇ ਬੈਂਕ ਪਹੁੰਚੀ। ਪਰ ਇੱਕ ਗਲਤੀ ਕਾਰਨ ਸੱਚ ਸਭ ਦੇ ਸਾਹਮਣੇ ਆ ਗਿਆ।

ਇਹ ਹੈਰਾਨ ਕਰਨ ਵਾਲਾ ਮਾਮਲਾ ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜੇਨੇਰੀਓ ਦਾ ਹੈ। ਇਸ ਘਟਨਾ ਨਾਲ ਸਬੰਧਤ ਇੱਕ ਵੀਡੀਓ ਵੀ ਕਾਫੀ ਵਾਇਰਲ ਹੋਇਆ ਹੈ, ਜਿਸ ਵਿਚ ਇੱਕ ਵਿਅਕਤੀ ਦੀ ਬੇਜਾਨ ਲਾਸ਼ ਨੂੰ ਵਾਰ-ਵਾਰ ਇੱਕ ਪਾਸੇ ਲਟਕਦਾ ਵੇਖਿਆ ਜਾ ਰਿਹਾ ਹੈ। ਪਰ 'ਸ਼ੈਤਾਨ' ਔਰਤ ਤਾਂ ਮਰੇ ਹੋਏ ਵਿਅਕਤੀ ਨੂੰ ਵੀ ਚੁੱਪ-ਚੁਪੀਤੇ ਧਮਕੀਆਂ ਦਿੰਦੀ ਰਹਿੰਦੀ ਹੈ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਔਰਤ ਜ਼ਬਰਦਸਤੀ ਲਾਸ਼ ਦੇ ਹੱਥ 'ਚ ਪੈੱਨ ਫੜਾ ਕੇ ਉਸ ਨੂੰ ਕਹਿ ਰਹੀ ਹੈ, 'ਆਓ, ਹੁਣ ਇੱਥੇ ਦਸਤਖਤ ਕਰ ਦਿਓ।

ਮਹਿਲਾ ਦੀ ਅਜੀਬ ਹਰਕਤ ਵੇਖ ਕੇ ਬੈਂਕ ਕਰਮਚਾਰੀ ਵੀ ਹੈਰਾਨ ਰਹਿ ਗਏ। ਜਦੋਂ ਉਸ ਨੇ ਵ੍ਹੀਲਚੇਅਰ 'ਤੇ ਬੈਠੇ ਵਿਅਕਤੀ ਬਾਰੇ ਪੁੱਛਿਆ ਤਾਂ ਔਰਤ ਨੇ ਉਸ ਨੂੰ ਰਿਸ਼ਤੇਦਾਰ ਦੱਸਦਿਆਂ ਕਿਹਾ, ਉਹ ਕਈ ਦਿਨਾਂ ਤੋਂ ਬਿਮਾਰ ਸੀ। ਇਸ ਤੋਂ ਬਾਅਦ ਉਸ ਨੇ ਉਸ ਦੇ ਨਾਮ 'ਤੇ 3400 ਡਾਲਰ ਦਾ ਕਰਜ਼ਾ ਲੈਣ ਦੀ ਕੋਸ਼ਿਸ਼ ਕੀਤੀ। ਪਰ ਬੈਂਕ ਨੂੰ ਸ਼ੱਕੀ ਹੋ ਜਾਂਦਾ ਹੈ ਅਤੇ ਇੱਕ ਸਟਾਫ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਲਈ, ਜੋ ਕਿ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਗਈ ਹੈ।

ਵੀਡੀਓ ਵਿੱਚ ਔਰਤ ਲਾਭ ਦੇ ਹੱਥਾਂ ਵਿੱਚ ਜ਼ਬਰਨ ਪੇਨ ਫੜਾ ਦਿੰਦੀ ਹੈ ਉਸ ਤੋਂ ਪੇਪਰ ਉੱਤੇ ਦਸਖਾਤ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਦੌਰਾਨ ਸਖ਼ਸ ਦਾ ਸਿਰ ਵਾਰ-ਵਾਰ ਪਿੱਛੇ ਵੱਲ ਡਿੱਗਦਾ ਜਾਂਦਾ ਹੈ, ਤੇ ਔਰਤ ਵਾਰ-ਵਾਰ ਉਸ ਨੂੰ ਸਹੀ ਕਰਦੀ ਹੈ। ਫਿਰ ਦੱਬੀ ਹੋਈ ਜੁਬਾਨ ਵਿੱਚ ਉਸ ਨੂੰ ਧਮਕੀ ਹੈ ਕਿ..ਇੱਥੇ...ਇੱਥੇ ਸਾਈਨ ਕਰਨਾ ਹੈ। ਓਹ, ਮੈਨੂੰ ਸਿਰਦਰਦ ਨਾ ਦਿਓ।

ਇਸ ਗੱਲ ਨੇ ਬੈਂਕ ਕਰਮਚਾਰੀਆਂ ਨੂੰ ਖਟਕ ਗਈ ਅਤੇ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਹੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੇ ਨਾਲ ਹੀ ਮੈਡੀਕਲ ਟੀਮ ਨੇ ਵੀ ਪੁਸ਼ਟੀ ਕੀਤੀ ਹੈ ਕਿ ਵ੍ਹੀਲਚੇਅਰ 'ਤੇ ਬੈਠਾ ਵਿਅਕਤੀ ਜ਼ਿੰਦਾ ਨਹੀਂ ਹੈ। ਬੈਂਕ ਲਿਆਉਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ। ਦੋਸ਼ੀ ਔਰਤ ਦੀ ਪਛਾਣ ਏਰਿਕਾ ਡਿਸੂਜ਼ਾ ਵਜੋਂ ਹੋਈ ਹੈ। ਉਹ ਮ੍ਰਿਤਕ ਪਾਉਲੋ ਬ੍ਰਾਗਾ ਦੀ ਭਤੀਜੀ ਸੀ ਅਤੇ ਦੇਖਭਾਲ ਕਰਨ ਲਈ ਉਸ ਨਾਲ ਰਹਿੰਦੀ ਸੀ।

Next Story
ਤਾਜ਼ਾ ਖਬਰਾਂ
Share it