Begin typing your search above and press return to search.

ਬਰੈਂਪਟਨ ਦਾ ਅਨੁਰਾਗ ਸਹੀ ਸਲਾਮਤ ਮਿਲਿਆ

ਬਰੈਂਪਟਨ, 10 ਸਤੰਬਰ (ਬਿੱਟੂ) : 1 ਸਤੰਬਰ ਨੂੰ ਲਾਪਤਾ ਹੋਇਆ ਬਰੈਂਪਟਨ ਦਾ ਅਨੁਰਾਗ ਕਈ ਦਿਨਾਂ ਮਗਰੋਂ ਸਹੀ ਸਲਾਮਤ ਮਿਲ ਗਿਆ। ਪੀਲ ਰੀਜਨਲ ਪੁਲਿਸ ਨੇ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 30 ਸਾਲ ਦਾ ਅਨੁਰਾਗ 9 ਸਤੰਬਰ ਨੂੰ ਦੁਪਹਿਰ ਸਵਾ 12 ਵਜੇ ਮਿਲ ਗਿਆ, ਜੋ ਕਿ 1 ਸਤੰਬਰ ਤੋਂ ਲਾਪਤਾ ਚੱਲ ਰਿਹਾ ਸੀ। ਅਨੁਰਾਗ ਦੇ ਮਿਲਣ […]

ਬਰੈਂਪਟਨ ਦਾ ਅਨੁਰਾਗ ਸਹੀ ਸਲਾਮਤ ਮਿਲਿਆ
X

Editor (BS)By : Editor (BS)

  |  10 Sept 2023 5:47 AM IST

  • whatsapp
  • Telegram

ਬਰੈਂਪਟਨ, 10 ਸਤੰਬਰ (ਬਿੱਟੂ) : 1 ਸਤੰਬਰ ਨੂੰ ਲਾਪਤਾ ਹੋਇਆ ਬਰੈਂਪਟਨ ਦਾ ਅਨੁਰਾਗ ਕਈ ਦਿਨਾਂ ਮਗਰੋਂ ਸਹੀ ਸਲਾਮਤ ਮਿਲ ਗਿਆ।

ਪੀਲ ਰੀਜਨਲ ਪੁਲਿਸ ਨੇ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 30 ਸਾਲ ਦਾ ਅਨੁਰਾਗ 9 ਸਤੰਬਰ ਨੂੰ ਦੁਪਹਿਰ ਸਵਾ 12 ਵਜੇ ਮਿਲ ਗਿਆ, ਜੋ ਕਿ 1 ਸਤੰਬਰ ਤੋਂ ਲਾਪਤਾ ਚੱਲ ਰਿਹਾ ਸੀ। ਅਨੁਰਾਗ ਦੇ ਮਿਲਣ ਮਗਰੋਂ ਪੁਲਿਸ ਅਤੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ।


ਇਸ ਤੋਂ ਪਹਿਲਾਂ ਬੀਤੇ ਦਿਨੀਂ ਪੁਲਿਸ ਨੇ ਉਸ ਦੀ ਭਾਲ ਲਈ ਲੋਕਾਂ ਦੀ ਮਦਦ ਮੰਗੀ ਸੀ। ਅੱਠ ਸਤੰਬਰ ਨੂੰ ਇੱਕ ਸੂਚਨਾ ਜਾਰੀ ਕਰਦੇ ਹੋਏ ਪੁਲਿਸ ਨੇ ਦੱਸਿਆ ਸੀ ਕਿ 30 ਸਾਲ ਦਾ ਅਨੁਰਾਗ ਨਾਂ ਦਾ ਨੌਜਵਾਨ ਲਾਪਤਾ ਹੈ, ਜਿਸ ਨੂੰ ਆਖਰੀ ਵਾਰ 1 ਸਤੰਬਰ ਨੰਬਰ ਨੂੰ ਰੌਇਲ ਪਾਮ ਡਰਾਈਵ ਅਤੇ ਸੈਂਡਲਵੁੱਡ ਪਾਰਕਵੇਅ ਈਸਟ ਖੇਤਰ ਵਿੱਚ ਦੇਖਿਆ ਗਿਆ ਸੀ।

ਭਾਰਤੀ ਮੂਲ ਦੇ ਇਸ ਨੌਜਵਾਨ ਦਾ ਹੁਲੀਆ ਜਾਰੀ ਕਰਦਿਆਂ ਪੁਲਿਸ ਨੇ ਦੱਸਿਆ ਸੀ ਕਿ ਦਰਮਿਆਨੇ ਕੱਦ ਦੇ ਅਨੁਰਾਗ ਦੀ ਲੰਬਾਈ ਲਗਭਗ 6 ਫੁੱਟ ਤੇ ਵਜਨ 80 ਕਿੱਲੋ ਤੋਂ ਉਪਰ ਹੈ। ਜਦੋਂ ਉਸ ਨੂੰ ਆਖਰੀ ਵਾਰ ਦੇਖਿਆ ਗਿਆ ਸੀ, ਉਸ ਵੇਲੇ ਉਸ ਨੇ ਕਾਲੀ ਪੈਂਟ ਤੇ ਕਾਲੀ ਹੀ ਜਾਕਟ ਪਾਈ ਹੋਈ ਸੀ। ਹਾਲਾਂਕਿ ਹੁਣ ਅਨੁਰਾਗ ਸਹੀ ਸਲਾਮਤ ਮਿਲ ਚੁੱਕਾ ਹੈ। ਇਸ ਲਈ ਪੁਲਿਸ ਤੇ ਪਰਿਵਾਰ ਨੇ ਖੁਸ਼ੀ ਜ਼ਾਹਰ ਕੀਤੀ ਹੈ।

Next Story
ਤਾਜ਼ਾ ਖਬਰਾਂ
Share it