2024 ਦੇ ਬਜਟ ਬਾਰੇ ਅੱਜ ਟਿੱਪਣੀ ਕਰ ਸਕਦੇ ਨੇ ਬਰੈਂਪਟਨ ਵਾਸੀ
ਬਰੈਂਪਟਨ, 7 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਸਿਟੀ ਕੌਂਸਲ ਵੱਲੋਂ 2024 ਦੇ ਤਜਵੀਜ਼ਸ਼ੁਦਾ ਬਜਟ ਨਾਲ ਸਬੰਧਤ ਦੂਜੀ ਖਾਸ ਮੀਟਿੰਗ ਅੱਜ ਸ਼ਾਮ 7 ਵਜੇ ਕੀਤੀ ਜਾ ਰਹੀ ਹੈ ਜਿਸ ਵਿਚ ਸ਼ਹਿਰ ਦੇ ਵਸਨੀਕ ਆਪਣੀਆਂ ਟਿੱਪਣੀਆਂ ਕਰ ਸਕਦੇ ਹਨ। ਮੰਗਲਵਾਰ ਨੂੰ ਹੋਈ ਪਹਿਲੀ ਮੀਟਿੰਗ ਵਿਚ ਕੌਂਸਲ ਮੈਂਬਰਾਂ ਵੱਲੋਂ ਸਿਰਫ ਵਿਭਾਗੀ ਪੇਸ਼ਕਾਰੀ ਵੱਲ ਧਿਆਨ ਕੇਂਦਰਤ ਕੀਤਾ ਗਿਆ ਅਤੇ […]
By : Editor Editor
ਬਰੈਂਪਟਨ, 7 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਸਿਟੀ ਕੌਂਸਲ ਵੱਲੋਂ 2024 ਦੇ ਤਜਵੀਜ਼ਸ਼ੁਦਾ ਬਜਟ ਨਾਲ ਸਬੰਧਤ ਦੂਜੀ ਖਾਸ ਮੀਟਿੰਗ ਅੱਜ ਸ਼ਾਮ 7 ਵਜੇ ਕੀਤੀ ਜਾ ਰਹੀ ਹੈ ਜਿਸ ਵਿਚ ਸ਼ਹਿਰ ਦੇ ਵਸਨੀਕ ਆਪਣੀਆਂ ਟਿੱਪਣੀਆਂ ਕਰ ਸਕਦੇ ਹਨ। ਮੰਗਲਵਾਰ ਨੂੰ ਹੋਈ ਪਹਿਲੀ ਮੀਟਿੰਗ ਵਿਚ ਕੌਂਸਲ ਮੈਂਬਰਾਂ ਵੱਲੋਂ ਸਿਰਫ ਵਿਭਾਗੀ ਪੇਸ਼ਕਾਰੀ ਵੱਲ ਧਿਆਨ ਕੇਂਦਰਤ ਕੀਤਾ ਗਿਆ ਅਤੇ ਅੱਜ ਲੋਕਾਂ ਦੀ ਰਾਏ ਦਰਜ ਕੀਤੀ ਜਾਵੇਗੀ। ਮੇਅਰ ਪੈਟ੍ਰਿਕ ਬ੍ਰਾਊਨ ਦੇ ਦਫਤਰ ਵੱਲੋਂ 29 ਨਵੰਬਰ ਨੂੰ 1.5 ਅਰਬ ਡਾਲਰ ਦਾ ਤਜਵੀਜ਼ਸ਼ੁਦਾ ਬਜਟ ਪੇਸ਼ ਕੀਤਾ ਗਿਆ ਜਿਸ ਵਿਚੋਂ 913 ਮਿਲੀਅਨ ਡਾਲਰ ਆਪ੍ਰੇਟਿੰਗ ਬਜਟ ਅਤੇ 544 ਮਿਲੀਅਨ ਡਾਲਰ ਕੈਪੀਟਨ ਬਜਟ ਵਾਸਤੇ ਹੋਣਗੇ।
ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਟ੍ਰਾਂਜ਼ਿਟ ਵਿਚ ਨਿਵੇਸ਼ ’ਤੇ ਜ਼ੋਰ
ਉਨਟਾਰੀਓ ਵਿਚ ਮੇਅਰਾਂ ਨੂੰ ਨਵੀਆਂ ਤਾਕਤਾਂ ਮਿਲਣ ਮਗਰੋਂ ਇਹ ਪਹਿਲਾ ਬਜਟ ਪੇਸ਼ ਕੀਤਾ ਜਾ ਰਿਹਾ ਹੈ ਅਤੇ ਮੇਅਰ ਪੈਟ੍ਰਿਕ ਬ੍ਰਾਊਨ ਟ੍ਰਾਂਜ਼ਿਟ ਵੱਲ ਖਾਸ ਤਵੱਜੋ ਦੇ ਰਹੇ ਹਨ। ਇਸ ਦੇ ਨਾਲ ਹੀ ਇਨਫਰਾਸਟ੍ਰਕਚਰ, ਰੀਕ੍ਰੀਏਸ਼ਨ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਵੀ ਤਰਜੀਹ ਦਿਤੀ ਜਾ ਰਹੀ ਹੈ। ਸ਼ਹਿਰ ਦੇ ਵਸਨੀਕ ਮੁਕੰਮਲ ਤਜਵੀਜ਼ਸ਼ੁਦਾ ਬਜਟ ਸਿਟੀ ਦੀ ਵੈਬਸਾਈਟ ’ਤੇ ਦੇਖ ਸਕਦੇ ਹਨ ਅਤੇ ਵੀਰਵਾਰ ਸ਼ਾਮ ਹੋਣ ਵਾਲੀ ਮੀਟਿੰਗ ਵਿਚ ਸ਼ਾਮਲ ਹੁੰਦਿਆਂ ਆਪਣੇ ਸੁਝਾਅ ਦਰਜ ਕਰਵਾਉਣ ਦਾ ਮੌਕਾ ਮਿਲੇਗਾ।