ਬਰੈਂਪਟਨ ਦਾ ਬੈਂਕ ਲਗਾਤਾਰ ਦੋ ਵਾਰ ਲੁੱਟਿਆ
ਬਰੈਂਪਟਨ, 16 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਵਿਖੇ ਇਕ ਬੈਂਕ ਨੂੰ ਲਗਾਤਾਰ ਦੋ ਦਿਨ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪੀਲ ਰੀਜਨਲ ਪੁਲਿਸ ਵੱਲੋਂ ਸ਼ੱਕੀ ਦੀ ਤਸਵੀਰ ਜਾਰੀ ਕਰਦਿਆਂ ਉਸ ਦੀ ਸ਼ਨਾਖਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਬਰÇਲੰਗਟਨ ਵਿਖੇ ਇਕ ਹਥਿਆਰਬੰਦ ਬੈਂਕ ਲੁਟੇਰਾ ਪੁਲਿਸ ਨੇ ਕਾਬੂ ਕਰ ਲਿਆ ਜਦਕਿ ਲੁੱਟਾਂ […]
By : Editor Editor
ਬਰੈਂਪਟਨ, 16 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਵਿਖੇ ਇਕ ਬੈਂਕ ਨੂੰ ਲਗਾਤਾਰ ਦੋ ਦਿਨ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪੀਲ ਰੀਜਨਲ ਪੁਲਿਸ ਵੱਲੋਂ ਸ਼ੱਕੀ ਦੀ ਤਸਵੀਰ ਜਾਰੀ ਕਰਦਿਆਂ ਉਸ ਦੀ ਸ਼ਨਾਖਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਬਰÇਲੰਗਟਨ ਵਿਖੇ ਇਕ ਹਥਿਆਰਬੰਦ ਬੈਂਕ ਲੁਟੇਰਾ ਪੁਲਿਸ ਨੇ ਕਾਬੂ ਕਰ ਲਿਆ ਜਦਕਿ ਲੁੱਟਾਂ ਖੋਹਾਂ ਕਰਨ ਵਾਲੇ ਦੋ ਅੱਲ੍ਹੜਾਂ ਵਿਰੁੱਧ 20 ਤੋਂ ਵੱਧ ਦੋਸ਼ ਆਇਦ ਕੀਤੇ ਗਏ ਹਨ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਮੇਨ ਸਟ੍ਰੀਟ ਨੌਰਥ ਅਤੇ ਬ੍ਰਿਕਯਾਰਡ ਵੇਅ ਨੇੜੇ ਸਥਿਤ ਇਕ ਬੈਂਕ ਵਿਚ ਸ਼ੱਕੀ ਦਾਖਲ ਹੋਇਆ ਅਤੇ ਇਕ ਕਾਗਜ਼ ਖਜ਼ਾਨਚੀ ਨੂੰ ਦੇ ਦਿਤਾ। ਕਾਗਜ਼ ’ਤੇ ਲਿਖਿਆ ਸੀ ਕਿ ਉਸ ਕੋਲ ਬੰਦੂਕ ਹੈ।
ਹਥਿਆਬੰਦ ਲੁਟੇਰਾ ਕਾਬੂ
ਇਸ ਮਗਰੋਂ ਕੈਸ਼ ਲੈ ਕੇ ਉਹ ਪੈਦਲ ਹੀ ਫਰਾਰ ਹੋ ਗਿਆ ਪਰ ਅਗਲੇ ਦਿਨ ਮੁੜ ਉਸੇ ਬੈਂਕ ਵਿਚ ਦਾਖਲ ਹੋਇਆ ਅਤੇ ਨਕਦੀ ਮੰਗਣ ਲੱਗਾ। ਸ਼ੱਕੀ ਦੀਆਂ ਤਸਵੀਰਾਂ ਜਾਰੀ ਕਰਦਿਆਂ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਛੇ ਫੁੱਟ ਲੰਮੇ ਅਤੇ ਪਤਲੇ ਸਰੀਰ ਵਾਲੇ ਸ਼ੱਕੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਸੈਂਟਰਲ ਰੌਬਰੀ ਬਿਊਰੋ ਦੇ ਅਫਸਰਾਂ ਨਾਲ 905 453 2121 ਐਕਸਟੈਨਸ਼ਨ 3410 ’ਤੇ ਸੰਪਰਕ ਕਰੇ। ਇਸੇ ਦੌਰਾਨ ਹਾਲਟਨ ਪੁਲਿਸ ਨੇ ਦੱਸਿਆ ਕਿ ਬਰÇਲੰਗਟਨ ਦੇ ਮੇਨਵੇਅ ਅਤੇ ਗੁਐਲਫ ਲਾਈਨ ਇਲਾਕੇ ਵਿਚ ਬੈਂਕ ਲੁਟੇਰਿਆਂ ਬਾਰੇ ਇਤਲਾਹ ਮਿਲੀ। ਸ਼ੁੱਕਰਵਾਰ ਬਾਅਦ ਦੁਪਹਿਰ ਤਕਰੀਬਨ 3.30 ਵਜੇ ਪੁਲਿਸ ਅਫਸਰ ਪੁੱਜੇ ਤਾਂ ਸ਼ੱਕੀ ਇਕ ਗੱਡੀ ਵਿਚ ਫਰਾਰ ਹੋ ਗਏ। ਪੁਲਿਸ ਨੇ ਜਲਦ ਹੀ ਉਨ੍ਹਾਂ ਦੀ ਪੈੜ ਨੱਪ ਲਈ ਅਤੇ ਇਕ ਸ਼ੱਕੀ ਨੂੰ ਗ੍ਰਿਫਤਾਰ ਕਰ ਜਦਕਿ ਦੂਜਾ ਹਥਿਆਰਬੰਦ ਸਾਥੀ ਗੱਡੀ ਵਿਚ ਹੀ ਬੈਠਾ ਰਿਹਾ। ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆਂ ਆਵਾਜਾਈ ਰੋਕ ਦਿਤੀ ਗਈ ਅਤੇ ਸ਼ੱਕੀ ਨੂੰ ਹਥਿਆਰ ਸੁੱਟਣ ਦਾ ਸੱਦਾ ਦਿਤਾ ਗਿਆ। ਸ਼ਾਮ 6 ਵਜੇ ਪੁਲਿਸ ਨੇ ਮਸਲਾ ਹੱਲ ਕਰ ਲਿਆ ਅਤੇ ਬਗੈਰ ਕਿਸੇ ਖੂਨ ਖਰਾਬੇ ਤੋਂ ਸ਼ੱਕੀ ਕਾਬੂ ਆ ਗਿਆ।
2 ਅੱਲ੍ਹੜਾਂ ’ਤੇ ਲੱਗੇ ਲੁੱਟਾਂ-ਖੋਹਾਂ ਕਰਨ ਦੇ ਦੋਸ਼
ਉਧਰ ਬਰੈਂਪਟਨ ਦੇ ਦੋ ਅੱਲ੍ਹੜਾਂ ਵਿਰੁੱਧ ਹਥਿਆਰਬੰਦ ਲੁੱਟ ਅਤੇ ਕਾਰਜੈਕਿੰਗ ਦੇ ਤਕਰੀਬਨ 2 ਦਰਜਨ ਦੋਸ਼ ਆਇਦ ਕੀਤੇ ਗਏ ਹਨ। 14 ਮਾਰਚ ਨੂੰ ਵੱਡੇ ਤੜਕੇ ਗੋਰਵੇਅ ਡਰਾਈਵ ਅਤੇ ਕੈਸਲਮੋਰ ਰੋਡ ’ਤੇ ਸ਼ੱਕੀਆਂ ਨੇ ਬੰਦੂਕ ਦੀ ਨੋਕ ’ਤੇ ਮਰਸਡੀਜ਼ ਗੱਡੀ ਖੋਹੀ ਜਦਕਿ ਇਸ ਮਗਰੋਂ ਇਕ ਰੌਲਜ਼ ਰੌਇਸ ਗੱਡੀ ਲੈ ਕੇ ਫਰਾਰ ਹੋ ਗਏ। ਟੋਰਾਂਟੋ ਪੁਲਿਸ ਦੀ ਮਦਦ ਨਾਲ ਚੋਰੀ ਕੀਤੀ ਗੱਡੀ ਅਤੇ ਦੋ ਅੱਲ੍ਹੜਾਂ ਨੂੰ ਹਥਿਆਰ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ ਜਿਨ੍ਹਾਂ ਵਿਚੋਂ ਇਕ ਦੀ ਪਛਾਣ ਆਰਿਅਨ ਖੁਰਾਸਾਨੀ ਵਜੋਂ ਕੀਤੀ ਗਈ ਹੈ।