Begin typing your search above and press return to search.

ਡੋਨਲਡ ਟਰੰਪ ਨੂੰ ਝਟਕਾ

ਜੱਜ ਨੇ ਚੋਣ ਦਖਲਅੰਦਾਜੀ ਮਾਮਲੇ ਵਿਚ ਦੋਸ਼ ਰੱਦ ਕਰਨ ਦੀ ਬੇਨਤੀ ਠੁਕਰਾਈ ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਜਾਰਜੀਆ ਦੇ ਇਕ ਜੱਜ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਚੋਣ ਦਖਲਅੰਦਾਜੀ ਮਾਮਲੇ ਵਿਚ ਦੋਸ਼ ਰੱਦ ਕਰਨ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ ਤੇ ਆਦੇਸ਼ ਦਿੱਤਾ ਕਿ ਦੋਸ਼ ਰੱਦ ਕਰਨ ਦੀ ਬਜਾਏ ਇਕ ਜਿਊਰੀ ਇਸ ਸਬੰਧੀ ਫੈਸਲਾ ਲਵੇ ਕਿ […]

ਡੋਨਲਡ ਟਰੰਪ ਨੂੰ ਝਟਕਾ

Editor (BS)By : Editor (BS)

  |  6 April 2024 8:25 PM GMT

  • whatsapp
  • Telegram

ਜੱਜ ਨੇ ਚੋਣ ਦਖਲਅੰਦਾਜੀ ਮਾਮਲੇ ਵਿਚ ਦੋਸ਼ ਰੱਦ ਕਰਨ ਦੀ ਬੇਨਤੀ ਠੁਕਰਾਈ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਜਾਰਜੀਆ ਦੇ ਇਕ ਜੱਜ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਚੋਣ ਦਖਲਅੰਦਾਜੀ ਮਾਮਲੇ ਵਿਚ ਦੋਸ਼ ਰੱਦ ਕਰਨ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ ਤੇ ਆਦੇਸ਼ ਦਿੱਤਾ ਕਿ ਦੋਸ਼ ਰੱਦ ਕਰਨ ਦੀ ਬਜਾਏ ਇਕ ਜਿਊਰੀ ਇਸ ਸਬੰਧੀ ਫੈਸਲਾ ਲਵੇ ਕਿ ਕੀ ਸਾਬਕਾ ਰਾਸ਼ਟਰਪਤੀ ਨੇ ਕਾਨੂੰਨ ਤੋੜਿਆ ਹੈ? ਵਕੀਲ ਨੇ ਦਲੀਲ ਦਿੱਤੀ ਕਿ ਪਹਿਲੀ ਸੋਧ ਟਰੰਪ ਨੂੰ ਚੋਣਾਂ ਵਿਚ ਦਖਲਅੰਦਾਜੀ ਕਰਨ ਦੇ ਦੋਸ਼ਾਂ ਤੋਂ ਰਾਹਤ ਦਿੰਦੀ ਹੈ ਕਿਉਂਕਿ ਵੱਡੀ ਪੱਧਰ ਉਪਰ ਹੋਈ ਚੋਣ ਧਾਂਦਲੀ ਦਾ ਉਨਾਂ ਦਾ ਦਾਅਵਾ ਰਾਜਸੀ ਭਾਸ਼ਣ ਸੀ। ਟਰੰਪ ਦੇ ਵਕੀਲ ਸਟੀਵ ਸੈਡੋਅ ਨੇ ਦਲੀਲ ਦਿੱਤੀ ਕਿ ਦੋਸ਼ ਰੱਦ ਕੀਤੇ ਜਾਣ ਕਿਉਂਕਿ ਟਰੰਪ ਇਕ ਰਾਸ਼ਟਰਪਤੀ ਵਜੋਂ ਰਾਜਨੀਤੀ ਬਾਰੇ ਗੱਲ ਕਰ ਰਿਹਾ ਸੀ।

Blow to Donald Trump

ਵਕੀਲ ਨੇ ਕਿਹਾ ਕਿ ਜੇਕਰ ਟਰੰਪ ਨੇ ਝੂਠਾ ਬਿਆਨ ਦਿੱਤਾ ਸੀ ਜਿਵੇਂ ਕਿ ਦੋਸ਼ ਲਾਇਆ ਗਿਆ ਹੈ ਤਾਂ ਵੀ ਇਸ ਰਾਜਸੀ ਬਹਿਸ ਲਈ ਉਹ ਰਾਹਤ ਦਾ ਹੱਕਦਾਰ ਹੈ। ਫਲਟਨ ਕਾਊਂਟੀ ਸੁਪੀਰੀਅਰ ਜੱਜ ਸਕਾਟ ਮੈਕਾਫੀ ਨੇ ਆਦੇਸ਼ ਦਿੱਤਾ ਕਿ ਪਹਿਲੀ ਸੋਧ ਉਸ ਭਾਸ਼ਣ ਦਾ ਬਚਾਅ ਨਹੀਂ ਕਰਦੀ ਜੋ ਭਾਸ਼ਣ ਅਪਰਾਧ ਦਾ ਹਿੱਸਾ ਹੋਵੇ। ਇਸ ਲਈ ਜਿਊਰੀ ਫੈਸਲਾ ਲਵੇ ਕਿ ਟਰੰਪ ਦੇ ਮਾਮਲੇ ਵਿਚ ਕੀ ਅਜਿਹਾ ਹੋਇਆ ਹੈ। ਮੈਕਾਫੀ ਨੇ ਆਪਣੇ ਆਦੇਸ਼ ਵਿਚ ਲਿਖਿਆ ਹੈ ਕਿ "ਇਹ ਦੋਸ਼ ਕਿ ਮੁਲਜਿਮ ਦੇ ਭਾਸ਼ਣ ਜਾਂ ਵਿਵਹਾਰ ਵਿਚ ਅਪਰਾਧਕ ਇਰਾਦਾ ਸ਼ਾਮਿਲ ਸੀ ਇਹ ਇਕ ਅਜਿਹਾ ਮਾਮਲਾ ਹੈ ਜਿਸ ਨੂੰ ਜਿਊਰੀ ਹੀ ਹਲ ਕਰ ਸਕਦੀ ਹੈ।" ਇਸ ਉਪਰੰਤ ਸਾਬਕਾ ਰਾਸ਼ਟਰਪਤੀ ਦੇ ਵਕੀਲ ਨੇ ਕਿਹਾ ਕਿ ਅਸੀਂ ਮੈਕਾਫੀ ਦੇ ਆਦੇਸ਼ ਨਾਲ ਸਨਮਾਨ ਸਹਿਤ ਅਸਹਿਮ ਹਾਂ ਤੇ ਸੰਭਾਵੀ ਤੌਰ 'ਤੇ ਇਸ ਮੁੱਦੇ ਨੂੰ ਫਿਰ ਉਠਾਇਆ ਜਾਵੇਗਾ।

ਇਹ ਵੀ ਪੜ੍ਹੋ : ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (7 ਅਪ੍ਰੈਲ 2024)

ਇਹ ਵੀ ਪੜ੍ਹੋ : ਕਾਂਗਰਸੀ MLA ਖਹਿਰਾ ਪਹੁੰਚੇ ਅਦਾਲਤ

Next Story
ਤਾਜ਼ਾ ਖਬਰਾਂ
Share it