ਪੰਜਾਬ ਦੇ ਮੰਤਰੀਆਂ ਦੇ ਘਰਾਂ ਅੱਗੇ ਬੀਕੇਯੂ ਦਾ ਧਰਨਾ
ਚੰਡੀਗ੍ਹੜ, 11 ਅਕਤੂਬਰ (ਪ੍ਰਵੀਨ ਕੁਮਾਰ) : ਪੰਜਾਬ ਵਿੱਚ ਇਸ ਸਮੇਂ ਨਸ਼ੇ ਦਾ ਮੁੱਦੇ ਨੂੰ ਲੈ ਕੇ ਹਰ ਕੋਈ ਪ੍ਰੇਸ਼ਾਨ ਹੈ। ਸੂਬੇ ਵਿੱਚ ਇਹ ਕਾਰੋਬਾਰ ਖ਼ਤਮ ਹੋਣ ਦਾ ਨਾਂ ਹੀ ਨਹੀ ਲੈ ਰਿਹਾ। ਜਿਸ ਦੀ ਕੀਮਤ ਪੰਜਾਬ ਦੇ ਨੌਜਵਾਨ ਜਾਨ ਦੇ ਕੇ ਅਦਾ ਕਰ ਰਹੇ ਹਨ। ਪਿਛਲੀਆਂ ਸਰਕਾਰਾਂ ਸਮੇਂ ਸ਼ੁਰੂ ਹੋਇਆ ਤੇ ਅੱਜ ਮੌਜੂਦਾ ਹਾਲਾਤ ਹੋਰ […]
By : Hamdard Tv Admin
ਚੰਡੀਗ੍ਹੜ, 11 ਅਕਤੂਬਰ (ਪ੍ਰਵੀਨ ਕੁਮਾਰ) :
ਪੰਜਾਬ ਵਿੱਚ ਇਸ ਸਮੇਂ ਨਸ਼ੇ ਦਾ ਮੁੱਦੇ ਨੂੰ ਲੈ ਕੇ ਹਰ ਕੋਈ ਪ੍ਰੇਸ਼ਾਨ ਹੈ। ਸੂਬੇ ਵਿੱਚ ਇਹ ਕਾਰੋਬਾਰ ਖ਼ਤਮ ਹੋਣ ਦਾ ਨਾਂ ਹੀ ਨਹੀ ਲੈ ਰਿਹਾ। ਜਿਸ ਦੀ ਕੀਮਤ ਪੰਜਾਬ ਦੇ ਨੌਜਵਾਨ ਜਾਨ ਦੇ ਕੇ ਅਦਾ ਕਰ ਰਹੇ ਹਨ। ਪਿਛਲੀਆਂ ਸਰਕਾਰਾਂ ਸਮੇਂ ਸ਼ੁਰੂ ਹੋਇਆ ਤੇ ਅੱਜ ਮੌਜੂਦਾ ਹਾਲਾਤ ਹੋਰ ਵੀ ਬਦ ਤੋਂ ਬੱਤਰ ਹੋ ਗਏ ਹਨ। ਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਇਹ ਐਲਾਨ ਕੀਤਾ ਸੀ ਕਿ ਨਸ਼ੇ ਨੂੰ ਜੜ੍ਹੋਂ ਖਤਮ ਕੀਤਾ ਜਾਏਗਾ ਪਰ ਇਹੋ ਜਿਹਾ ਕੁਝ ਨਹੀਂ ਹੋਇਆ।
ਇਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਵੱਲੋਂ ਪੰਜਾਬ ਵਿੱਚ ਨਸ਼ਾਖੋਰੀ ਨੂੰ ਰੋਕਣ ਲਈ ‘ਆਪ’ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅਤੇ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੁੱਦੇ ਨੂੰ ਲੈ ਕੇ 6 ਸਤੰਬਰ ਨੂੰ ਕਿਸਾਨ ਯੂਨੀਅਨ ਨੇ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਪਿੰਡਾ ਵਿੱਚ ਪੰਦਰਵਾੜਾ ਝੰਡਾ ਮਾਰਚ ਮੁਹਿੰਮ ਚਲਾਈ। ਇਨ੍ਹਾਂ ਮੁਜ਼ਾਹਰਿਆਂ ਵਿੱਚ ਨਸ਼ਿਆਂ ਦੇ ਪੀੜਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਖਾਸ ਕਰਕੇ ਔਰਤਾਂ ਨੇ ਵੱਡੀ ਸ਼ਮੂਲੀਅਤ ਕੀਤੀ।
ਕਿਸਾਨ ਯੂਨੀਅਨ ਵੱਲੋਂ ਸਵਾਲ ਕੀਤਾ ਗਿਆ ਕੀ ਨਸ਼ਿਆਂ ਦੀ ਮਹਾਮਾਰੀ: ਦਾ ਦੋਸ਼ੀ ਕੋਣ ਹੈ?
ਯੂਨੀਅਨ ਦੇ ਆਗੂ ’ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਨਸ਼ਿਆਂ ਦੇ ਸੌਦਾਗਰਾਂ ਨੂੰ ਗ੍ਰਿਫ਼ਤਾਰ ਕਰਨ ’ਤੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਾ ਕਾਨੂੰਨੀ ਪ੍ਰਬੰਧ ਕਰਨ ਅਤੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇਨ੍ਹਾਂ ਦੀਆਂ ਸਿੰਥੈਟਿਕ-ਨਸ਼ੇ ਦੀਆਂ ਫੈਕਟਰੀਆਂ ਨੂੰ ਬੰਦ ਕਰਨ ਕਰਨ ਦੀ ਮੰਗ ਕੀਤੀ।
ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਗਏ ਔਰਤਾਂ ਲਈ ਸ਼ਰਾਬ ਦੇ ਠੇਕਿਆਂ ਦੀ ਨਿਖੇਧੀ ਕੀਤੀ।
ਸੰਸਥਾ ਦੀ ਮਹਿਲਾ ਵਿੰਗ ਹਰਿੰਦਰ ਕੌਰ ਬਿੰਦੂ ਨੇ ਉਨ੍ਹਾਂ ਔਰਤਾਂ ਤੇ ਪਰਿਵਾਰਾਂ ਬਾਰੇ ਦੱਸਿਆ ਜਿਨ੍ਹਾਂ ਨੂੰ ਪਰਿਵਾਰ ਵਿੱਚ ਨਸ਼ਿਆਂ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਲੰਬੀ ਵਿਖੇ ਖੇਤੀਬਾੜੀ ਮੰਤਰੀ ਗੁਮੀਤ ਸਿੰਘ ਖੁੱਡੀਆਂ, ਬਰਨਾਲਾ ਵਿਖੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਘਰਾਂ ਦੇ ਬਾਹਰ ਵੀ ਧਰਨਾ ਦਿੱਤਾ ਗਿਆ। ਖੁੱਡੀਆਂ ਨੇ ਇਹ ਮਾਮਲਾ ਮੁੱਖ ਮੰਤਰੀ ਕੋਲ ਉਠਾਉਣ ਦਾ ਵਾਅਦਾ ਕੀਤਾ, ਜਿਨ੍ਹਾਂ ਨੇ ਆਜ਼ਾਦੀ ਮੌਕੇ ਆਪਣੇ ਸੰਬੋਧਨ ਵਿੱਚ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਇੱਕ ਸਾਲ ਦਾ ਸਮਾਂ ਮੰਗਿਆ ਸੀ।
ਪੰਜਾਬ ਸਰਕਾਰ ਭਾਵੇਂ ਨਸ਼ਿਆ ਦੇ ਖਿਲਾਫ਼ ਕਾਰਵਾਈ ਰਹੀ ਹੈ ਪਰ ਕਿਤੇ ਨਾ ਕਿਤੇ ਅਜੇ ਵੀ ਬਹੁਤ ਕਮੀਆਂ ਦਿਖਾਈ ਦੇ ਰਹੀਆਂ ਹਨ। ਜਿਸ ਕਰਕੇ ਨਸ਼ਿਆਂ ਨੂੰ ਪੂਰੀ ਤਰ੍ਹਾਂ ਨੱਥ ਨਹੀ ਪੈ ਰਹੀ।
ReplyForward |
ReplyForward |