Begin typing your search above and press return to search.

ਚੰਡੀਗੜ੍ਹ ਵਿਚ ਬੀਜੇਪੀ ਨੇ ਮੇਅਰ ਦੀ ਚੋਣ ਜਿੱਤੀ, ‘ਆਪ’ ਤੇ ਕਾਂਗਰਸ ਨੇ ਕੀਤਾ ਹੰਗਾਮਾ

ਬੀਜੇਪੀ ਦੇ ਕੁਲਜੀਤ ਸਿੰਘ ਸੀਨੀਅਰ ਡਿਪਟੀ ਮੇਅਰ ਬਣੇ ਚੰਡੀਗੜ੍ਹ, 30 ਜਨਵਰੀ, ਨਿਰਮਲ : ਬੀਜੇਪੀ ਨੇ ਚੰਡੀਗੜ੍ਹ ਮੇਅਰ ਦੀ ਚੋਣ ਜਿੱਤ ਲਈ ਹੈ। ਇਸ ਤੋਂ ਬਾਅਦ ‘ਆਪ’ ਤੇ ਕਾਂਗਰਸ ਨੇ ਭਾਰੀ ਹੰਗਾਮਾ ਕੀਤਾ। ‘ਆਪ’ ਤੇ ਕਾਂਗਰਸੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਹੁਣ ਅਸੀਂ ਕੋਰਟ ਵਿਚ ਲੈ ਕੇ ਜਾਵਾਂਗੇ।ਚੰਡੀਗੜ੍ਹ ਵਿਚ ਭਾਜਪਾ ਦਾ ਮੇਅਰ ਬਣ ਗਿਆ ਹੈ। […]

BJP won the mayoral election in Chandigarh
X

Editor EditorBy : Editor Editor

  |  30 Jan 2024 9:34 AM IST

  • whatsapp
  • Telegram


ਬੀਜੇਪੀ ਦੇ ਕੁਲਜੀਤ ਸਿੰਘ ਸੀਨੀਅਰ ਡਿਪਟੀ ਮੇਅਰ ਬਣੇ

ਚੰਡੀਗੜ੍ਹ, 30 ਜਨਵਰੀ, ਨਿਰਮਲ : ਬੀਜੇਪੀ ਨੇ ਚੰਡੀਗੜ੍ਹ ਮੇਅਰ ਦੀ ਚੋਣ ਜਿੱਤ ਲਈ ਹੈ। ਇਸ ਤੋਂ ਬਾਅਦ ‘ਆਪ’ ਤੇ ਕਾਂਗਰਸ ਨੇ ਭਾਰੀ ਹੰਗਾਮਾ ਕੀਤਾ। ‘ਆਪ’ ਤੇ ਕਾਂਗਰਸੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਹੁਣ ਅਸੀਂ ਕੋਰਟ ਵਿਚ ਲੈ ਕੇ ਜਾਵਾਂਗੇ।
ਚੰਡੀਗੜ੍ਹ ਵਿਚ ਭਾਜਪਾ ਦਾ ਮੇਅਰ ਬਣ ਗਿਆ ਹੈ। ਮਨੋਜ ਸੋਨਕਰ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਹਨ। ਲਗਾਤਾਰ ਤੀਜੀ ਵਾਰ ਚੰਡੀਗੜ੍ਹ ਵਿਚ ਬੀਜੇਪੀ ਦਾ ਮੇਅਰ ਬਣਿਆ ਹੈ। ਵੋਟਾਂ ਵਿਚ ਬੀਜੇਪੀ ਨੂੰ 16 ਅਤੇ ‘ਇੰਡੀਆ’ ਗਠਜੋੜ ਨੂੰ 12 ਵੋਟਾਂ ਮਿਲੀਆਂ ਹਨ। ਜਦ ਕਿ ਬੀਜੇਪੀ ਨੇ ਸੀਨੀਅਰ ਡਿਪਟੀ ਮੇਅਰ ਦੀ ਵੀ ਚੋਣ ਜਿੱਤ ਲਈ ਹੈ। ‘ਆਪ’ ਤੇ ਕਾਂਗਰਸ ਨੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਦਾ ਬਾਈਕਾਟ ਕੀਤਾ ਹੈ। ਬੀਜੇਪੀ ਦੇ ਕੁਲਜੀਤ ਸਿੰਘ ਸੀਨੀਅਰ ਡਿਪਟੀ ਮੇਅਰ ਬਣ ਗਏ ਹਨ।

ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਲਈ ਦੇਸ਼ ਵਿੱਚ ਪਹਿਲੀ ਵਾਰ ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਅਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਹੋਇਆ ਸੀ। ਜਿਸ ਵਿਚ ਬੀਜੇਪੀ ਦੀ ਜਿੱਤ ਹੋਈ ਹੈ। 35 ਕੌਂਸਲਰਾਂ ਵਾਲੀ ਨਿਗਮ ਵਿੱਚ ‘ਆਪ’ ਅਤੇ ਕਾਂਗਰਸ ਦੇ 20-20 ਕੌਂਸਲਰ ਹਨ ਜਦਕਿ ਭਾਜਪਾ ਦੇ 14 ਕੌਂਸਲਰ ਹਨ। ਇਨ੍ਹਾਂ ਵਿੱਚੋਂ ਭਾਜਪਾ ਨੂੰ ਸੰਸਦ ਮੈਂਬਰ ਕਿਰਨ ਖੇਰ ਦੀ ਵੀ ਇੱਕ ਵੋਟ ਮਿਲੀ ਹੈ। ਇਨ੍ਹਾਂ ਤੋਂ ਇਲਾਵਾ ਅਕਾਲੀ ਦਲ ਦਾ ਇਕ ਕੌਂਸਲਰ ਵੀ ਹੈ। ਨਿਗਮ ਵਿੱਚ ਮੇਅਰ ਦੇ ਬਹੁਮਤ ਲਈ 19 ਵੋਟਾਂ ਦੀ ਲੋੜ ਹੁੰਦੀ ਹੈ। ਚੰਡੀਗੜ੍ਹ ਨਿਗਮ ਵਿੱਚ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਭਾਜਪਾ ਦਾ ਮੇਅਰ ਬਣਿਆ ਹੋਇਆ ਹੈ।

ਇਸ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ‘ਇੰਡੀਆ’ ਦੇ ਉਮੀਦਵਾਰ ਕੁਲਦੀਪ ਟੀਟਾ ਨੂੰ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੇ ਹਰਾਇਆ ਹੈ। ‘ਆਪ’ ਅਤੇ ਕਾਂਗਰਸੀ ਕੌਂਸਲਰਾਂ ਨੇ ਦੋਸ਼ ਲਾਇਆ ਕਿ ਚੋਣ ਅਧਿਕਾਰੀ ਅਨਿਲ ਮਸੀਹ ਨੇ ਬੈਲਟ ਪੇਪਰ ਨਾਲ ਛੇੜਛਾੜ ਕੀਤੀ। ਜਿਸ ਤੇ ਅਨਿਲ ਮਸੀਹ ਨੇ ਕਿਹਾ ਕਿ ਉਨ੍ਹਾਂ ਨੇ ਸਾਈਨ ਕੀਤੇ ਹਨ। ਜਿਸ ਨੂੰ ਲੈ ਕੇ ਦੋਵਾਂ ਪਾਰਟੀਆਂ ਦੇ ਕੌਂਸਲਰਾਂ ਵਿਚਾਲੇ ਹੰਗਾਮਾ ਹੋਇਆ।

ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਚੰਡੀਗੜ੍ਹ ਮੇਅਰ ਚੋਣ ਵਿਚ ਦਿਨ ਦਿਹਾੜੇ ਜਿਸ ਤਰ੍ਹਾਂ ਨਾਲ ਬੇਈਮਾਨਹ ਕੀਤੀ ਗਈ ਹੈ, ਉਹ ਬੇਹੱਦ ਚਿੰਤਾਜਨਕ ਹੈ। ਜੇਕਰ ਇੱਕ ਮੇਅਰ ਚੋਣ ਵਿਚ ਇਹ ਲੋਕ ਇੰਨਾ ਡਿੱਗ ਸਕਦੇ ਹਨ ਤਾਂ ਦੇਸ਼ ਦੀ ਚੋਣ ਵਿਚ ਤਾਂ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਹ ਬੇਹੱਦ ਚਿੰਤਾਜਨਕ ਹੈ।

Next Story
ਤਾਜ਼ਾ ਖਬਰਾਂ
Share it