ਬੀਜੇਪੀ ਆਗੂ ਦੀ ਗੋਲੀ ਮਾਰ ਕੇ ਹੱਤਿਆ
ਮੋਹਲਾ, 21 ਅਕਤੂਬਰ, ਨਿਰਮਲ : ਛੱਤੀਸਗੜ੍ਹ ਦੇ ਮੋਹਲਾ ਮਾਨਪੁਰ ਜ਼ਿਲ੍ਹੇ ਵਿੱਚ ਭਾਜਪਾ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਭਾਜਪਾ ਨੇਤਾ ਬਿਰਜੂਰਾਮ ਤਾਰਮ ਦੇ ਘਰ ’ਚ ਭੰਨ-ਤੋੜ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਾਮਲਾ ਔਂਧੀ ਚੌਂਕੀ ਇਲਾਕੇ ਦੇ ਪਿੰਡ ਸਰਖੇੜਾ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ […]
By : Hamdard Tv Admin
ਮੋਹਲਾ, 21 ਅਕਤੂਬਰ, ਨਿਰਮਲ : ਛੱਤੀਸਗੜ੍ਹ ਦੇ ਮੋਹਲਾ ਮਾਨਪੁਰ ਜ਼ਿਲ੍ਹੇ ਵਿੱਚ ਭਾਜਪਾ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਭਾਜਪਾ ਨੇਤਾ ਬਿਰਜੂਰਾਮ ਤਾਰਮ ਦੇ ਘਰ ’ਚ ਭੰਨ-ਤੋੜ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਾਮਲਾ ਔਂਧੀ ਚੌਂਕੀ ਇਲਾਕੇ ਦੇ ਪਿੰਡ ਸਰਖੇੜਾ ਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਕੁਝ ਅਣਪਛਾਤੇ ਲੋਕ ਹਥਿਆਰਾਂ ਨਾਲ ਲੈਸ ਹੋ ਕੇ 56 ਸਾਲਾ ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਉਪ ਪ੍ਰਧਾਨ ਬਿਰਜੂਰਾਮ ਦੇ ਘਰ ਪਹੁੰਚ ਗਏ ਸਨ। ਇਸ ਘਟਨਾ ਵਿੱਚ ਨਕਸਲੀਆਂ ਦੇ ਸ਼ਾਮਲ ਹੋਣ ਦਾ ਵੀ ਸ਼ੱਕ ਹੈ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਸਰਖੇੜਾ ਉਹੀ ਪਿੰਡ ਹੈ, ਜਿੱਥੇ ਜੂਨ ਮਹੀਨੇ ’ਚ ਅਣਪਛਾਤੇ ਲੋਕ ਮੰਦਰ ’ਚ ਸਥਾਪਿਤ ਮਾਂ ਦੁਰਗਾ ਦੀ ਮੂਰਤੀ ਨੂੰ ਨਦੀ ਕਿਨਾਰੇ ਲੈ ਗਏ ਅਤੇ ਅੱਗ ਲਗਾ ਦਿੱਤੀ ਸੀ। ਇਸ ਤੋਂ ਬਾਅਦ ਇੱਥੇ ਵੀ ਹੰਗਾਮਾ ਹੋ ਗਿਆ।
ਸ਼ੁੱਕਰਵਾਰ ਨੂੰ ਸਾਬਕਾ ਮੁੱਖ ਮੰਤਰੀ ਡਾ: ਰਮਨ ਸਿੰਘ ਦੀ ਮੋਹਲਾ ’ਚ ਮੀਟਿੰਗ ਹੋਈ। ਰਮਨ ਸਿੰਘ ਮੋਹਲਾ-ਮਾਨਪੁਰ ਵਿਧਾਨ ਸਭਾ ਤੋਂ ਭਾਜਪਾ ਉਮੀਦਵਾਰ ਸੰਜੀਵ ਸ਼ਾਹ ਦੀ ਨਾਮਜ਼ਦਗੀ ਰੈਲੀ ’ਚ ਪੁੱਜੇ ਸਨ। ਬਿਰਜੂ ਵੀ ਮੋਹਲਾ ਦੀ ਮੀਟਿੰਗ ਵਿੱਚ ਹਾਜ਼ਰ ਸਨ। ਉਥੋਂ ਵਾਪਸ ਪਰਤਣ ਤੋਂ ਬਾਅਦ ਦੇਰ ਸ਼ਾਮ ਸਰਖੇੜਾ ’ਚ ਉਸ ਦਾ ਕਤਲ ਕਰ ਦਿੱਤਾ ਗਿਆ।
ਘਟਨਾ ’ਤੇ ਭਾਜਪਾ ਦੇ ਸੂਬਾ ਪ੍ਰਧਾਨ ਅਰੁਣ ਸਾਓ ਨੇ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਭਾਜਪਾ ਵਰਕਰਾਂ ਦੀ ਟਾਰਗੇਟ ਕਿਲਿੰਗ ਹੋ ਰਹੀ ਹੈ। ਅਰੁਣ ਸਾਓ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮੋਹਲ-ਮਾਨਪੁਰ ਵਿੱਚ ਹੀ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ।
ਇਸ ਕਤਲ ਕਾਂਡ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਡਾ: ਰਮਨ ਸਿੰਘ ਨੇ ਕਿਹਾ ਕਿ ਛੱਤੀਸਗੜ੍ਹ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਕਤਲਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅੱਜ ਫਿਰ ਇੱਕ ਭਾਜਪਾ ਵਰਕਰ ਦਾ ਕਤਲ ਹੋ ਗਿਆ ਹੈ। ਇਹ ਸਾਡੇ ਵਰਕਰਾਂ ਨੂੰ ਚੋਣਾਂ ਵਿੱਚ ਡਰਾਉਣ ਦੀ ਕੋਸ਼ਿਸ਼ ਹੈ ਕਿਉਂਕਿ ਕਾਂਗਰਸੀ ਵਿਧਾਇਕ ਦੀ ਮੌਜੂਦਗੀ ਵਿੱਚ ਭਾਜਪਾ ਵਰਕਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਹ ਕਤਲ ਸਥਾਨਕ ਵਿਧਾਇਕ ਦੀ ਸੁਰੱਖਿਆ ਹੇਠ ਕੀਤਾ ਗਿਆ ਹੈ।
ਇਸੇ ਮਾਮਲੇ ਵਿੱਚ ਭਾਜਪਾ ਦੇ ਜ਼ਿਲ੍ਹਾ ਮੰਤਰੀ ਰਾਜੂ ਟਾਂਡੀਆ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕਬਾਇਲੀ ਭਾਈਚਾਰੇ ਦੇ ਆਗੂ ਸੁਰਜੂ ਨੇ ਇੱਕ ਭੀੜ ਭਰੀ ਮੀਟਿੰਗ ਵਿੱਚ ਚੋਣਾਂ ਦੌਰਾਨ ਭਾਜਪਾ ਆਗੂਆਂ ਦੇ ਸਿਰ ਕੱਟਣ ਦੀ ਧਮਕੀ ਦਿੱਤੀ ਸੀ। ਉਸ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਉਸ ਮੰਚ ’ਤੇ ਖੁਦ ਵਿਧਾਇਕ ਇੰਦਰਸ਼ਾਹ ਮੰਡਵੀ ਵੀ ਮੌਜੂਦ ਸਨ। ਇਸ ਦਾ ਵੀਡੀਓ ਵੀ ਵਾਇਰਲ ਹੋਇਆ ਸੀ।