ਭਾਜਪਾ ਨੇਤਾ ਨੇ ਲਾਏ ਦਫ਼ਤਰ ਅੰਦਰ ਨਾ ਜਾਣ ਦੇਣ ਦੇ ਦੋਸ਼
ਚੰਡੀਗੜ੍ਹ, 25 ਸਤੰਬਰ : ਭਾਜਪਾ ਦੇ ਸੀਨੀਅਰ ਨੇਤਾ ਸੁਖਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਐਤਵਾਰ ਨੂੰ ਉਨ੍ਹਾਂ ਨੂੰ ਬੈਠਕ ਵਿੱਚ ਬੁਲਾਇਆ ਗਿਆ ਸੀ ਪਰ ਐਨ ਮੌਕੇ ਤੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਉਹਨਾਂ ਕਿਹਾ ਕਿ ਅਸੀਂ 30 ਸਾਲਾਂ ਤੋਂ ਇਸ ਪਾਰਟੀ ਦੀ ਸੇਵਾ ਕਰ ਰਹੇ ਹਾਂ ਅਤੇ ਅਪਣੇ ਹੱਥੀਂ ਇਸ ਇਸ ਦਫ਼ਤਰ ਨੂੰ […]
By : Hamdard Tv Admin
ਚੰਡੀਗੜ੍ਹ, 25 ਸਤੰਬਰ : ਭਾਜਪਾ ਦੇ ਸੀਨੀਅਰ ਨੇਤਾ ਸੁਖਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਐਤਵਾਰ ਨੂੰ ਉਨ੍ਹਾਂ ਨੂੰ ਬੈਠਕ ਵਿੱਚ ਬੁਲਾਇਆ ਗਿਆ ਸੀ ਪਰ ਐਨ ਮੌਕੇ ਤੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਉਹਨਾਂ ਕਿਹਾ ਕਿ ਅਸੀਂ 30 ਸਾਲਾਂ ਤੋਂ ਇਸ ਪਾਰਟੀ ਦੀ ਸੇਵਾ ਕਰ ਰਹੇ ਹਾਂ ਅਤੇ ਅਪਣੇ ਹੱਥੀਂ ਇਸ ਇਸ ਦਫ਼ਤਰ ਨੂੰ ਬਣਾਇਆ ਸੀ। ਇਸ ਦੇ ਬਾਵਜੂਦ ਅਸੀਂ ਦਫ਼ਤਰ ਦੇ ਬਾਹਰ ਖੜ੍ਹੇ ਹਾਂ ਜੋ ਪਾਰਟੀ ਵਿਚ ਬਾਹਰੋਂ ਆਏ ਹਨ, ਉਹ ਅੰਦਰ ਬੈਠੇ ਹੋਏ ਹਨ।
File Photo
ਸੁਖਵਿੰਦਰ ਸਿੰਘ ਗਰੇਵਾਲ ਨੇ ਦੋਸ਼ ਲਗਾਇਆ ਕਿ ਪਾਰਟੀ ਦੇ ਨਵੇਂ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀ ਨਵੀਂ ਕਮੇਟੀ ਦੇ ਵਿਰੋਧ ਵਿੱਚ ਬੈਠਕ ਕਰਨ ਵਾਲੇ ਬੀਜੇਪੀ ਦੇ ਸੀਨੀਅਰ ਨੇਤਾ ਸੁਖਵਿੰਦਰ ਸਿੰਘ ਗਰੇਵਾਲ ਨੂੰ ਪਾਰਟੀ ਹਾਈਕਮਾਨ ਨੇ ਬੈਠਕ ਵਿੱਚ ਆਉਣ ਤੋ ਰੋਕ ਦਿੱਤਾ। ਸੁਖਵਿੰਦਰ ਸਿੰਘ ਨੇ ਚੰਡੀਗੜ੍ਹ ਦੇ 37 ਸੈਕਟਰ ਵਿੱਚ ਸਥਿਤ ਭਾਜਪਾ ਦਫ਼ਤਰ ਵਿਚ ਇਕ ਬੈਠਕ ਬੁਲਾਈ ਗਈ ਸੀ ਪਰ ਬੀਜੇਪੀ ਨੇਤਾ ਸੁਖਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅੰਦਰ ਆਉਣ ਤੋਂ ਰੋਕ ਦਿੱਤਾ ਗਿਆ ਸੀ।
ਇਹ ਦੋਸ਼ ਸੁਖਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਗਾਏ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ 30 ਸਾਲਾਂ ਤੋਂ ਪਾਰਟੀ ਦੇ ਸੇਵਾ ਕਰ ਰਹੇ ਹਾਂ ਤੇ ਇਸ ਦਫ਼ਤਰ ਨੂੰ ਅਸੀਂ ਆਪਣੇ ਹੱਥੀਂ ਲੋਕਾਂ ਕੋਲੋਂ ਥੋੜ੍ਹਾ-ਥੋੜ੍ਹਾ ਫੰਡ ਇਕੱਠਾ ਕਰਕੇ ਬਣਾਇਆ ਸੀ। ਉਸ ਸਮੇਂ ਸੁਖਵਿੰਦਰ ਸਿੰਘ ਯੁਵਾ ਮੋਰਚਾ ਦੇ ਪ੍ਰਧਾਨ ਸੀ, ਅੱਜ ਸਾਨੂੰ ਹੀ ਅੰਦਰ ਨਹੀਂ ਜਾਣ ਦਿੱਤਾ ਗਿਆ। 1992 ਤੋਂ ਲੈ ਕੇ 2022 ਤੱਕ ਹੁਣ ਇੱਥੋਂ ਤੱਕ ਨੌਬਤ ਆ ਗਈ।
File Photo
ਗਰੇਵਾਲ ਨੇ ਕਿਹਾ ਸੁਨੀਲ ਜਾਖੜ ਦਾ ਭਾਜਪਾ ਪੰਜਾਬ ਪ੍ਰਧਾਨ ਹੋਣ ’ਤੇ ਸਵਾਗਤ ਕੀਤਾ ਤੇ ਕਿਹਾ ਬੀਜੇਪੀ ਵੱਲੋਂ ਨਵੀਂ ਸੂਚੀ ਤਿਆਰ ਕੀਤੀ ਗਈ ਹੈ, ਜਿਸ ਵਿੱਚ ਬੀਜੇਪੀ ਦੇ ਕੁਝ ਵਰਕਰਾ ਨੂੰ ਛੱਡ ਕੇ ਬਾਕੀ ਸਾਰੇ ਜੋ ਕਾਂਗਰਸ ਪਾਰਟੀ ’ਚੋਂ ਇੱਧਰ ਆਏ ਹਨ, ਉਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਪੁਰਾਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਡਾਂਗਾਂ ਖਾਧੀਆਂ, ਪੁਲਿਸ ਕੇਸ ਝੱਲੇ ਉਨ੍ਹਾਂ ਦਾ ਹੁਣ ਕੀ ਬਣੇਗਾ? ਦੂਸਰੀਆਂ ਪਾਰਟੀਆਂ ਵਿਚੋਂ ਆਉਣ ਵਾਲਿਆਂ ਨੂੰ ਬਿਨ੍ਹਾਂ ਉਹਨਾਂ ਦੇ ਰਿਕਾਰਡ ਦੇਖੇ ਉਹਨਾਂ ਨੂੰ ਜੈੱਡ ਸੁਰੱਖਿਆ ਦੇ ਦਿੱਤੀ ਗਈ ਹੈ। ਉਨ੍ਹਾਂ ਆਖਿਰ ਵਿੱਚ ਇੱਕ ਵਾਰ ਫਿਰ ਕਿਹਾ ਕਿ ਬੀਜੇਪੀ ਦੇ ਪੁਰਾਣੇ ਵਰਕਰਾਂ ਨੂੰ ਨਾਕਾਰਿਆ ਗਿਆ ਤੇ ਨਵੇਂ ਦੋ ਬਾਹਰੀ ਪਾਰਟੀਆਂ ’ਚੋਂ ਆਇਆਂ ਨੂੰ ਹੱਥੀਂ ਚੁੱਕ ਲਿਆ।