ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਵੱਡੀ ਅਪਡੇਟ, ਸਾਰੇ ਮੁਲਜ਼ਮਾਂ ਵਿਰੁੱਧ ਦੋਸ਼ ਤੈਅ, ਜਾਣੋ ਕਦੋ ਸ਼ੁਰੂ ਹੋਵੇਗਾ ਟਰਾਈਲ
ਮਾਨਸਾ, 1 ਮਈ, ਪਰਦੀਪ ਸਿੰਘ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮਾਨਸਾ ਕੋਰਟ ਨੇ ਵੱਡਾ ਫੈਸਲਾ ਲੈਂਦੇ ਹੋਏ ਸਾਰੇ ਮੁਲਜ਼ਮਾਂ ਖਿਲਾਫ਼ ਦੋਸ ਆਇਦ ਕਰ ਦਿੱਤਾ ਹੈ। ਸੈਸ਼ਨ ਕੋਰਟ ਨੇ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨ ਪੁਰੀਆ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਹੁਣ ਅਗਲੀ ਸੁਣਵਾਈ 15 ਮਈ ਨੂੰ ਹੋਵੇਗੀ […]
By : Editor Editor
ਮਾਨਸਾ, 1 ਮਈ, ਪਰਦੀਪ ਸਿੰਘ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮਾਨਸਾ ਕੋਰਟ ਨੇ ਵੱਡਾ ਫੈਸਲਾ ਲੈਂਦੇ ਹੋਏ ਸਾਰੇ ਮੁਲਜ਼ਮਾਂ ਖਿਲਾਫ਼ ਦੋਸ ਆਇਦ ਕਰ ਦਿੱਤਾ ਹੈ। ਸੈਸ਼ਨ ਕੋਰਟ ਨੇ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨ ਪੁਰੀਆ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਹੁਣ ਅਗਲੀ ਸੁਣਵਾਈ 15 ਮਈ ਨੂੰ ਹੋਵੇਗੀ ਅਤੇ 20 ਮਈ ਤੋਂ ਕੇਸ ਦਾ ਟਰਾਈਲ ਸ਼ੁਰੂ ਹੋਵੇਗਾ।
ਦੱਸ ਦੇਈਏ ਕਿ 29 ਮਈ 2022 ਨੂੰ ਦੀ ਸ਼ਾਮ ਨੂੰ ਮੂਸੇਵਾਲਾ ਨੂੰ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਸੀ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਇਹ ਵੀ ਪੜ੍ਹੋ:-
ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਕ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਪੰਜਾਬ ਯੂਨੀਵਰਸਿਟੀ ਵਿੱਚ ਬਾਹਰੀਆਂ ਦੇ ਦਾਖ਼ਲੇ ਨੂੰ ਰੋਕਣ ਲਈ ਵਿਦਿਆਰਥੀਆਂ ਨੂੰ ਪਛਾਣ ਕਾਰਡ ਪਹਿਨਣ ਲਈ ਕਿਹਾ ਗਿਆ ਹੈ। ਪ੍ਰਬੰਧਨ ਨੇ ਸਰਕੂਲਰ ਜਾਰੀ ਕਰ ਕੇ ਵਿਭਾਗਾਂ ਦੇ ਚੇਅਰਪਰਸਨਾਂ ਤੇ ਹੋਸਟਲ ਵਾਰਡਨਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੂੰ ਪਛਾਣ ਕਾਰਡ ਪਾਉਣ ਲਈ ਕਹਿਣ। ਕੈਂਪਸ ਵਿਚ ਸ਼ਰਾਰਤੀ ਅਤੇ ਬਾਹਰੀ ਅਨਸਰ ਵੱਧਦੇ ਦੇਖ ਨੋਟਿਸ ਲਿਆ ਗਿਆ।
ਦੱਸ ਦੇਈਏ ਕਿ ਪਹਿਲਾਂ ਵੀ PU ਪ੍ਰਬੰਧਨ ਨੇ ਕਈ ਬਾਰ ਬਾਹਰੀ ਲੋਕਾਂ ਦੇ ਦਾਖ਼ਲਾ ਕਰਦੇ ਸਮੇਂ ਜਾਂਚ ਨੂੰ ਲੈ ਕੇ ਡਿਊਟੀ ਲਗਾਈ ਸੀ ਪਰ ਹਰ ਗੱਡੀ ਅਤੇ ਵਿਦਿਆਰਥੀ ਦੀ ਚੈਕਿੰਗ ਕਰਨਾ ਸੁਰੱਖਿਆ ਮੁਲਾਜ਼ਮਾਂ ਲਈ ਸੰਭਵ ਨਹੀਂ ਹੈ। ਜਾਂਚ ਸਮੇਂ ਗੇਟਾਂ ’ਤੇ ਲੰਬੀਆਂ-ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਇਹੀ ਨਹੀਂ ਕਈ ਵਾਰ ਵਿਅਕਤੀ ਪ੍ਰਬੰਧਨ ਦੇ ਹੀ ਅਧਿਕਾਰੀ, ਦੋਸਤਾਂ ਜਾ ਰੁਤਬਾ-ਰੋਹਬ ਦਿਖਾ ਕੇ ਦਾਖ਼ਲ ਹੋ ਜਾਂਦੇ ਹਨ। ਅਜਿਹੇ ਵਿਚ ਸੁਰੱਖਿਆ ਮੁਲਾਜ਼ਮਾਂ ਅਤੇ ਲੋਕਾਂ ਦੇ ਵਿਚ ਵਿਵਾਦ ਹੋ ਜਾਂਦਾ ਸੀ। ਪੰਜਾਬ ਯੂਨੀਵਰਸਿਟੀ ਸਟਾਫ਼ ਲਈ ਸਮਾਰਟ ਪਛਾਣ ਕਾਰਡ ਬਣਾਉਣ ਲਈ ਡਾਟਾ ਮੰਗਿਆ ਗਿਆ ਹੈ। ਸਮਾਰਟ ਪਛਾਣ ਕਾਰਡ ਵਿਚ ਸਟਾਫ ਦੀ ਸਾਰੀ ਜਾਣਕਾਰੀ ਮੌਜੂਦ ਰਹੇਗੀ।