ਦੁਨੀਆਂ ਵਿਚ ਆਜ਼ਾਦੀ ਅਤੇ ਲੋਕਤੰਤਰ ਉਤੇ ਵੱਡਾ ਖਤਰਾ : ਜੋਅ ਬਾਇਡਨ
ਵਾਸ਼ਿੰਗਟਨ, 8 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਪੂਰੀ ਦੁਨੀਆਂ ਵਿਚ ਆਜ਼ਾਦੀ ਅਤੇ ਲੋਕਤੰਤਰ ਉਤੇ ਖਤਰਾ ਮੰਡਰਾਉਣ ਦੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਤਾਨਾਸ਼ਾਹੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੋਵੇਗਾ। ਬਾਇਡਨ ਦਾ ਇਸ਼ਾਰਾ ਰੂਸ ਵੱਲ ਸੀ ਅਤੇ ਉਨ੍ਹਾਂ ਕਿਹਾ ਕਿ ਅਮਰੀਕਾ ਕਦੇ ਵੀ ਯੂਕਰੇਨ ਦਾ ਸਾਥ ਨਹੀਂ ਛੱਡੇਗਾ। ਸੰਸਦ ਦੇ […]

ਵਾਸ਼ਿੰਗਟਨ, 8 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਪੂਰੀ ਦੁਨੀਆਂ ਵਿਚ ਆਜ਼ਾਦੀ ਅਤੇ ਲੋਕਤੰਤਰ ਉਤੇ ਖਤਰਾ ਮੰਡਰਾਉਣ ਦੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਤਾਨਾਸ਼ਾਹੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੋਵੇਗਾ। ਬਾਇਡਨ ਦਾ ਇਸ਼ਾਰਾ ਰੂਸ ਵੱਲ ਸੀ ਅਤੇ ਉਨ੍ਹਾਂ ਕਿਹਾ ਕਿ ਅਮਰੀਕਾ ਕਦੇ ਵੀ ਯੂਕਰੇਨ ਦਾ ਸਾਥ ਨਹੀਂ ਛੱਡੇਗਾ। ਸੰਸਦ ਦੇ ਦੋਹਾਂ ਸਦਨਾਂ ਵਿਚ ਆਪਣੇ ਆਖਰੀ ਭਾਸ਼ਣ ਦੌਰਾਨ ਰਾਸ਼ਟਰਪਤੀ ਨੇ ਪ੍ਰਵਾਸੀਆਂ ਦਾ ਮੁੱਦਾ ਖਾਸ ਤੌਰ ’ਤੇ ਛੋਹਿਆ ਅਤੇ ਕਿਹਾ ਕਿ ਉਹ ਟਰੰਪ ਵਾਂਗ ਪ੍ਰਵਾਸੀਆਂ ਨੂੰ ਦੈਂਤ ਨਹੀਂ ਮੰਨਦੇ।
ਸੰਸਦ ਦੇ ਦੋਹਾਂ ਸਦਨਾਂ ਨੂੰ ਸਾਂਝੇ ਤੌਰ ’ਤੇ ਕੀਤਾ ਸੰਬੋਧਤ
ਰਾਸ਼ਟਰਪਤੀ ਨੇ ਆਖਿਆ ਕਿ ਪ੍ਰਵਾਸੀ ਅਮਰੀਕਾ ਦੇ ਖੂਨ ਵਿਚ ਜ਼ਹਿਰ ਘੋਲਣ ਵਾਲੀ ਕੋਈ ਹਰਕਤ ਨਹੀਂ ਕਰ ਰਹੇ ਅਤੇ ਸਿਰਫ ਧਰਮ ਦੇ ਆਧਾਰ ’ਤੇ ਲੋਕਾਂ ਉਤੇ ਪਾਬੰਦੀਆਂ ਨਹੀਂ ਲਾਈਆਂਜਾ ਸਕਦੀਆਂ। ਅਮਰੀਕਾ ਦੁਨੀਆਂ ਦੇ ਹਰ ਕੋਨੇ ਵਿਚੋਂ ਆਏ ਲੋਕਾਂ ਵਾਸਤਾ ਸੁਰੱਖਿਅਤ ਥਾਂ ਹੈ। ਦੱਸ ਦੇਈਏ ਕਿ ਇਸ ਵਾਰ ਹੋਣ ਵਾਲੀਆਂ ਆਮ ਚੋਣਾਂ ਵਿਚ ਪ੍ਰਵਾਸੀ ਦੀ ਲਗਾਤਾਰ ਆਮਦ ਵੱਡਾ ਮੁੱਦਾ ਬਣ ਕੇ ਉਭਰੇਗੀ। ਆਪਣੀ ਉਮਰ ਬਹੁਤ ਜ਼ਿਆਦ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘‘ਲੋਕ ਮੈਨੂੰ ਬੁੜਾ ਕਹਿੰਦੇ ਹਨ ਪਰ ਚਾਹੇ ਬੁੜਾ ਹੋਵਾਂ ਜਾਂ ਜਵਾਨ ਮੈਂ ਹਮੇਸ਼ਾਂ ਬਰਦਾਸ਼ਤ ਕਰਨਾ ਸਿੱਖਿਆ ਹੈ। ਅਮਰੀਕਾ ਦੀਆਂ ਕਦਰਾਂ ਕੀਮਤਾਂ ਇਹੀ ਕਹਿੰਦੀਆਂ ਹਨ ਕਿ ਸਾਰੇ ਬਰਾਬਰ ਪੈਦਾ ਹੋਏ ਅਤੇ ਪੂਰੀ ਉਮਰ ਬਰਾਬਰੀ ਦਾ ਹੱਕ ਕਾਇਮ ਰਹਿੰਦਾ ਹੈ। ਆਪਣੀ ਨੁਕਤਾਚੀਨੀ ਕਰਨ ਵਾਲਿਆਂ ਨੂੰ ਠੋਕਵਾਂ ਜਵਾਬ ਦਿੰਦਿਆਂ 81 ਸਾਲ ਦੇ ਹੋ ਚੁੱਕੇ ਜੋਅ ਬਾਇਡਨ ਨੇ ਕਿਹਾ ਕਿ ਕਦੇ ਮੇਰਾ ਰੁਤਬਾ ਛੋਟਾ ਹੋਣ ਕਾਰਨ ਸੰਸਦ ਮੈਂਬਰਾਂ ਵਾਲੀ ਲਿਫਟ ਵਿਚ ਚੜ੍ਹਨ ਤੋਂ ਰੋਕ ਦਿਤਾ ਜਾਂਦਾ ਸੀ ਅਤੇ ਹੁਣ ਉਮਰ ਜ਼ਿਆਦਾ ਹੋਣ ਦਾ ਮਿਹਣਾ ਦਿਤਾ ਜਾ ਰਿਹਾ ਹੈ।
ਦਾਅਵਾ ਕੀਤਾ, ਅਮਰੀਕਾ ਵਿਚ ਜ਼ਹਿਰ ਘੋਲਣ ਦਾ ਕੰਮ ਨਹੀਂ ਕਰ ਰਹੇ ਪ੍ਰਵਾਸੀ
ਯੂਕਰੇਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਮਰੀਕੀ ਫੌਜ ਕਦੇ ਵੀ ਜੰਗ ਵਿਚ ਸ਼ਾਮਲ ਨਹੀਂ ਹੋਵੇਗੀ ਪਰ ਅਸੀਂ ਯੂਕਰੇਨ ਦਾ ਸਾਥ ਕਦੇ ਨਹੀਂ ਛੱਡਾਂਗੇ ਅਤੇ ਨਾ ਹੀ ਰੂਸ ਅੱਗੇ ਝੁਕਾਂਗੇ। ਇਜ਼ਰਾਇਲ-ਹਮਾਸ ਜੰਗ ਬਾਰੇ ਉਨ੍ਹਾਂ ਆਖਿਆ ਕਿ ਇਜ਼ਰਾਇਲੀ ਕੈਦੀਆਂ ਦੀ ਘਰ ਵਾਪਸੀ ਲਾਜ਼ਮੀ ਹੈ ਪਰ ਇਸ ਦੇ ਨਾਲ ਫਲਸਤੀਨ ਵਿਚ ਹੋ ਰਹੀਆਂ ਮੌਤਾਂ ਦਿਲ ਦੁਖਾਉਣ ਵਾਲੀਆਂ ਹਨ। ਬਾਇਡਨ ਦੇ ਭਾਸ਼ਣ ਦੌਰਾਨ ਕਈ ਸੰਸਦ ਮੈਂਬਰ ਫਲਸਤੀਨ ਦੇ ਹੱਕ ਵਿਚ ਖੜ੍ਹੇ ਹੋ ਗਏ। ਭਾਸ਼ਣ ਤੋਂ ਪਹਿਲਾਂ ਫਲਸਤੀਨੀ ਹਮਾਇਤੀਆਂ ਨੇ ਬਾਇਡਨ ਦਾ ਕਾਫਲਾ ਰੋਕਣ ਦਾ ਯਤਨ ਵੀ ਕੀਤਾ ਅਤੇ ਰਾਸ਼ਟਰਪਤੀ ਨੂੰ ਲੰਮੇ ਰੂਟ ਤੋਂ ਕੈਪੀਟਲ ਹਿਲ ਪਹੁੰਚਣਾ ਪਿਆ।